ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ 13 ਮਾਰਚ ਨੂੰ ਜ਼ਿਲ੍ਹਾ ਕੇਂਦਰਾਂ ਉੱਪਰ ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਅਰਥੀਆਂ ਫੂਕ ਮੁਜ਼ਾਹਰੇ ਕੀਤੇ ਜਾਣਗੇ
ਬਰਨਾਲਾ,1 ਮਾਰਚ (ਸੁਖਵਿੰਦਰ ਸਿੰਘ ਭੰਡਾਰੀ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਸ ਬੂਟਾ ਸਿੰਘ ਬੁਰਜ ਗਿੱਲ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਭਖਦੇ ਮਸਲੇ ਵਿਚਾਰੇ ਗਏ । ਸੀ ਬੀ ਆਈ ਵੱਲੋਂ ਕਿਸਾਨ ਆਗੂਆਂ ਸਤਨਾਮ ਸਿੰਘ ਬਹਿਰੂ ਅਤੇ ਹਰਿੰਦਰ ਸਿੰਘ ਲੱਖੋਵਾਲ ਦੇ ਘਰ ਛਾਪੇ ਮਾਰਨ ਦੇ ਖਿਲਾਫ 32 ਕਿਸਾਨ ਜਥੇਬੰਦੀਆਂ ਵੱਲੋਂ 13 ਮਾਰਚ ਨੂੰ ਹੈਡਕੁਆਰਟਰਾਂ ਤੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਤੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ। ਕੇਂਦਰ ਸਰਕਾਰ ਦੇ ਖਿ਼ਲਾਫ ਮੰਗ ਪੱਤਰ ਦਿੱਤੇ ਜਾਣਗੇ। ਮਿਤੀ 9 ਮਾਰਚ ਨੂੰ ਇਸ ਦੀ ਤਿਆਰੀ ਲਈ ਜ਼ਿਲ੍ਹਾ ਪੱਧਰੀ ਮੀਟਿੰਗਾਂ 32 ਕਿਸਾਨ ਜਥੇਬੰਦੀਆਂ ਦੀਆਂ ਸਾਂਝੀਆਂ ਹੋਣਗੀਆਂ ਅਤੇ 20 ਮਾਰਚ ਨੂੰ ਸੁਯੰਕਤ ਕਿਸਾਨ ਮੋਰਚੇ ਵਲੋਂ ਤਹਿ ਕੀਤੇ ਪ੍ਰੋਗਰਾਮ ਤਹਿਤ ਬਜਟ ਸੈਸ਼ਨ ਜੁਗਨੀ ਦਿੱਲੀ ਵਲੋਂ ਕੱਢੇ ਜਾ ਰਹੇ ਮਾਰਚ ਚ ਲੱਖਾਂ ਕਿਸਾਨ ਦਿੱਲੀ ਵਿੱਚ ਹਾਜ਼ਰੀ ਭਰਨਗੇ ਕਿਉਂਕਿ ਕੇਂਦਰ ਸਰਕਾਰ ਦਿੱਲੀ ਮੋਰਚੇ ਦੌਰਾਨ ਹੋਏ ਲਿਖਤੀ ਫੈਸਲੇ ਨੂੰ ਲਾਗੂ ਕਰਨ ਤੋਂ ਟਾਲਾ ਵੱਟ ਰਹੀ ਹੈ। ਕੇਂਦਰ ਨੂੰ ਨਾਨੀ ਚੇਤੇ ਕਰਾਉਣ ਲਈ ਵੱਡੇ ਕਾਫਲੇ ਜਾਣਗੇ। ਇਸ ਤੋਂ ਬਿਨਾਂ ਚੰਡੀਗੜ੍ਹ ਚ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਵਿਚ ਬੰਦੀ ਸਿੰਘ ਦੀ ਰਿਹਾਈ ਦੀ ਹਮਾਇਤ ਵਿੱਚ 32 ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਭਰ ਵਿੱਚ ਐਮ ,ਐਲ, ਏਜ ਨੂੰ ਮੰਗ ਪੱਤਰ ਦਿੱਤੇ ਜਾਣਗੇ। ਇਸ ਸਮੇਂ ਜਥੇਬੰਦੀਆਂ ਵਿਚ ਫੁੱਟ ਪਾਉਣ ਵਾਲਿਆਂ ਨੂੰ ਛੱਡ ਕੇ ਸੱਚ ਨੂੰ ਪਛਾਣਦੇ ਹੋਏ ਫਾਜ਼ਿਲਕਾ ਤੋਂ ਕਨਵੀਨਰ ਜੋਗਾ ਸਿੰਘ ਭੋਡੀਪੁਰਾ, ਮਹਿੰਦਰ ਸਿੰਘ ਮਲਕ, ਜੋਗਾ ਇਕਾਈ ਪ੍ਰਧਾਨ ਜੋਗਿੰਦਰ ਪਾਲ ਲਾਧੂਕਾ, ਸੁਨੀਲ ਕੁਮਾਰ ਮੰਡੀ ਪੰਜੇ ਕੀ, ਗੁਰਵਿੰਦਰ ਸਿੰਘ ਮੰਨਵਲੀ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਨਵੇਂ ਪ੍ਰਧਾਨ ਪੂਰਨ ਸਿੰਘ ਖਜਾਨਚੀ ਅਮਨਦੀਪ ਸਿੰਘ ਜਨ ਸਕੱਤਰ ਤੇਜਿੰਦਰ ਸਿੰਘ ਗੁਰਭੇਜ ਸਿੰਘ ਮੀਤ ਪ੍ਰਧਾਨ ਦਰਸ਼ਨ ਸਿੰਘ ਵੜਿੰਗ ਸੀ ਮੀਤ ਪ੍ਰਧਾਨ ਚੁਣੇ ਜਾਣ ਤੇ ਪਹਿਲੀ ਵਾਰ ਹਾਜ਼ਰ ਹੋਏ। ਮੀਟਿੰਗ ਵਿੱਚ ਛੰਨਾ ਗੁਲਾਬ ਸਿੰਘ ਦੇ ਸਿੰਕਦਰ ਸਿੰਘ ਦੇ ਕਾਤਲਾਂ ਬਲਜੀਤ ਸਿੰਘ, ਜਿਉਣਾ ਸਿੰਘ, ਰਾਜਪਾਲ ਨੂੰ ਛੇਤੀ ਗ੍ਰਿਫਤਾਰ ਕੀਤੇ ਜਾਣ ਲਈ ਪ੍ਰਸ਼ਾਸਨ ਨੂੰ ਤਾੜਨਾ ਕੀਤੀ ਕਿ ਕੋਈ ਵੱਡਾ ਐਕਸ਼ਨ ਨਾ ਕਰਨਾ ਪਵੇ । ਮੀਟਿੰਗ ਵਿੱਚ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਸੂਬਾ ਖਜਾਨਚੀ ਰਾਮ ਸਿੰਘ ਮਟੋਰਡਾ ਸੂਬਾ ਮੀਤ ਪ੍ਰਧਾਨ ਦਰਸ਼ਨ ਸਿੰਘ ਰਾਏਸਰ ਜ਼ਿਲ੍ਹਾ ਸੰਗਰੂਰ ਪ੍ਰਧਾਨ ਕਰਮ ਸਿੰਘ ਬਲਿਆਲ , ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਲਛਮਣ ਸਿੰਘ ਚੱਕ ਅਲੀਸ਼ੇਰ ਜਨ ਜਨਰਲ ਸਕੱਤਰ ਮਿੰਦਰ ਸਿੰਘ ਭੈਣੀ ਬਾਘਾ ਜ਼ਿਲ੍ਹਾ ਬਰਨਾਲਾ ਦੇ ਦਰਸ਼ਨ ਸਿੰਘ ਗੁਰਵਿੰਦਰ ਸਿੰਘ
ਜ਼ਿਲ੍ਹਾ ਪ੍ਰਧਾਨ ਗੁਰਦਾਸ ਜ਼ਿਲ੍ਹਾ ਬਠਿੰਡਾ ਬਲਦੇਵ ਸਿੰਘ ਭਾਈ ਰੂਪਾ, ਜ਼ਿਲ੍ਹਾ ਮਹਿੰਦਰ ਸਿੰਘ ਲੁਧਿਆਣਾ ਕਮਾਲਪੁਰ, ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਚੈਨ ਜ਼ਿਲ੍ਹਾ ਫ਼ਰੀਦਕੋਟ ਜਿਲਾ ਤਰਨਤਾਰਨ ਮਾਸਟਰ ਨਿਰਪਾਲ ਸਿੰਘ ਜ਼ਿਲ੍ਹਾ ਕਪੂਰਥਲਾ ਧਰਵਿੰਦਰ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਅਮਰਜੀਤ ਸਿੰਘ ਮਲੇਰਕੋਟਲਾ ਜਿਲਾ ਮੋਹਾਲੀ ਜਗਜੀਤ ਸਿੰਘ ਢਕਡਬਾ ਅਤੇ ਸਾਰਿਆਂ ਜ਼ਿਲ੍ਹਿਆਂ ਦੇ ਜਨਰਲ ਸਕੱਤਰ ਅਤੇ ਖ਼ਜ਼ਾਨਚੀ ਵੀ ਹਾਜ਼ਰ ਹੋਏ।
0 comments:
एक टिप्पणी भेजें