ਸੱਤਵੀਂ ਰਾਮਾਨੁਜਨ ਗਣਿਤ ਪ੍ਰੀਖਿਆ ਵਿੱਚ ਬਨਾਰਸੀ ਦੀ ਬੱਲੇ ਬੱਲੇ
ਕਮਲੇਸ਼ ਗੋਇਲ ਖਨੌਰੀ
ਖਨੌਰੀ 13 ਫਰਵਰੀ - 22 ਜਨਵਰੀ 2023 ਨੂੰ ਲਈ ਗਈ ਸੱਤਵੀਂ ਰਾਮਾਨੁਜਨ ਗਣਿਤ ਪ੍ਰੀਖਿਆ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਨਾਰਸੀ ਦੇ ਪੰਜਵੀਂ ਕਲਾਸ ਦੇ ਵਿਦਿਆਰਥੀ ਆਰੀਅਨ ਪੁੱਤਰ ਕ੍ਰਿਸ਼ਨ ਦਾਸ ਨੇ ਬਲਾਕ ਮੂਣਕ ਵਿੱਚੋਂ ਪਹਿਲਾ ਅਤੇ ਸੰਗਰੂਰ ਜਿਲੇ ਵਿੱਚੋਂ ਪੰਜਵਾਂ ਰੈਂਕ ਹਾਸਿਲ ਕੀਤਾ ਹੈ। ਸਾਨੀਆਂ ਪੁੱਤਰੀ ਸੰਦੀਪ ਸਿੰਘ ਨੇ ਜਿਲੇ ਵਿੱਚੋਂ 23ਵਾਂ ਰੈਂਕ ਅਤੇ ਮੋਨੀਕਾ ਪੁੱਤਰੀ ਸੁਰਿੰਦਰ ਸਿੰਘ ਜਿਲੇ ਵਿੱਚੋਂ 23ਵਾਂ ਰੈਂਕ ਅਤੇ ਆਸੂ ਪੁੱਤਰੀ ਸੁਨੀਲ ਨੇ ਜਿਲੇ ਵਿੱਚੋਂ 24ਵਾਂ ਰੈਂਕ ਪ੍ਰਾਪਤ ਕਰਕੇ ਪਿੰਡ ਦਾ ਅਤੇ ਇਲਾਕੇ ਦਾ ਨਾਂ ਰੋਸਨ ਕੀਤਾ ਹੈ। ਜਿਸ ਕਾਰਨ ਪਿੰਡ ਇਨ੍ਹਾਂ ਬੱਚਿਆਂ ਤੇ ਬੜਾ ਹੀ ਮਾਣ ਮਹਿਸੂਸ ਕਰ ਰਿਹਾ ਹੈ। ਸਮੁੱਚਾ ਸਕੂਲ ਸਟਾਫ਼ ਵਧਾਈ ਦਾ ਪਾਤਰ ਹੈ। ਜ਼ਿਹਨਾਂ ਦੀ ਮਿਹਨਤ ਸਦਕਾ ਅੱਜ ਇਲਾਕਾ ਅਤੇ ਪਿੰਡ ਬਨਾਰਸੀ ਇਹਨਾਂ ਬੱਚਿਆਂ ਦੀ ਪ੍ਰਾਪਤੀ ਤੇ ਬੜਾ ਹੀ ਮਾਣ ਮਹਿਸੂਸ ਕਰ ਰਿਹਾ ਹੈ।
0 comments:
एक टिप्पणी भेजें