ਮਾਨਵ ਸੇਵਾ ਵੈਲਫੇਅਰ ਯੂਥ ਕਲੱਬ ਖਨੌਰੀ ਖੁਰਦ ਵਲੋਂ ਅਧਾਰ ਕਾਰਡ ਬਣਾਉਣ ਲਈ ਲਗਾਇਆ ਕੈਂਪ
ਕਮਲੇਸ਼ ਗੋਇਲ ਖਨੌਰੀ ਖਨੌਰੀ 13 ਫਰਵਰੀ - ਮਾਨਵ ਸੇਵਾ ਵੈਲਫੇਅਰ ਯੂਥ ਕਲੱਬ ਦੇ ਪ੍ਰਧਾਨ ਕੋਮਲ ਮਲਿਕ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਪਿੰਡ ਖਨੌਰੀ ਖ਼ੁਰਦ ਵਿੱਖੇ ਬਹੁਤ ਸਾਰੇ ਵਿਅਕਤੀਆਂ ਦੇ ਆਧਾਰ ਕਾਰਡ ਵਿਚ ਜਨਮ ਤਰੀਕ, ਨਾਮ, ਅਤੇ ਪੁਰਾਣੀ ਫੋਟੋ ਪਤਾ ਅਤੇ ਕਾਫ਼ੀ ਨਵ ਜਨਮੇ ਬੱਚਿਆਂ ਦੇ ਅਧਾਰ ਕਾਰਡ ਬਣਨੇ ਬਾਕੀ ਸੀ। ਪਿੰਡ ਦੇ ਕਈ ਬਜ਼ੁਰਗ ਔਰਤਾਂ ਆਦਿ ਸ਼ਹਿਰ ਨਹੀਂ ਜਾ ਸਕਦੇ ਸਨ। ਇਹ ਸਭ ਦੇਖਦੇ ਹੋਏ ਅੱਜ ਪਿੰਡ ਵਿੱਚ ਮਨੀ ਅਧਾਰ ਕਾਰਡ ਸੈਂਟਰ ਦੇ ਮਾਲਕ ਮਨੀ ਗੋਇਲ ਖਨੌਰੀ ਮੰਡੀ ਵਲੋਂ ਵਾਲਮੀਕਿ ਧਰਮਸਾਲਾ ਖਨੌਰੀ ਖ਼ੁਰਦ ਪਿੰਡ ਵਿੱਖੇ ਕੈਂਪ ਲਗਾਇਆ ਗਿਆ। ਜਿਸ ਵਿੱਚ ਕਾਫ਼ੀ ਵਿਅਕਤੀਆਂ ਨੇ ਇਸ ਕੈਂਪ ਦਾ ਲਾਹਾ ਖੱਟਿਆ ਅਤੇ ਅਪਣੇ ਆਧਾਰ ਕਾਰਡ ਬਣਵਾਏ। ਇਸ ਉਪਰੰਤ ਓਥੇ ਕਲੱਬ ਦੇ ਪ੍ਰਧਾਨ ਦੇ ਨਾਲ਼ ਨਾਲ਼ ਕਈ ਹੋਰ ਮੈਂਬਰ ਵੀ ਸ਼ਾਮਿਲ ਸਨ। ਕੈਂਪ ਵਿੱਚ ਅਧਾਰ ਕਾਰਡ ਬਣਾਉਣ ਆਏ ਗੁਰਮੇਲ ਕੌਰ, ਕਮਲ ਰਾਣੀ, ਕਮਲਾ ਰਾਣੀ, ਸੋਨੂੰ ਸਿੰਘ, ਵੇਦ ਪ੍ਰਕਾਸ਼, ਰਿਸ਼ੀਪਾਲ, ਗੁਡੋ ਦੇਵੀ, ਰੂਪਾ ਦੇਵੀ ਬਾਲਾ ਦੇਵੀ ਬਿੰਦੂ, ਊਸ਼ਾ ਅਤੇ ਇਦਰਵੀਰ ਸਿੰਘ ਆਦਿ ਸ਼ਾਮਿਲ ਸਨ। ਪਿੰਡ ਵਾਲਿਆਂ ਨੇ ਕੈਂਪ ਦੀ ਕਾਫ਼ੀ ਸਲਾਂਘਾ ਕੀਤੀ ਅਤੇ ਕਲੱਬ ਦਾ ਧੰਨਵਾਦ ਕੀਤਾ।
0 comments:
एक टिप्पणी भेजें