* ਸਿਹਤ ਬਲਾਕ ਮੂਨਕ ਵਿੱਚ ਕੁਸ਼ਟ ਰੋਗ ਜਾਗਰੂਕਤਾ ਪੰਦਰਵਾੜਾ ਮਨਾਇਆ ।
** ਕੋੜ੍ਹ ਰੋਗ ਪੂਰੀ ਤਰ੍ਹਾਂ ਇਲਾਜਯੋਗ।
ਕਮਲੇਸ਼ ਗੋਇਲ ਖਨੌਰੀ
ਖਨੌਰੀ 13 ਫਰਵਰੀ
ਸਿਹਤ ਮੰਤਰੀ ਪੰਜਾਬ ਡਾ. ਬਲਵੀਰ ਸਿੰਘ ਸੈਨੀ ਅਤੇ ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਵਿੰਦਰ ਸਿੰਘ ਭੱਟੀ ਦੀ ਯੋਗ ਅਗੁਵਾਈ ਹੇਠ ਸਿਹਤ ਬਲਾਕ ਮੂਨਕ ਵਿੱਚ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਕੁਸ਼ਟ ਰੋਗ ਤੋਂ ਬਚਾਅ ਲਈ 30 ਜਨਵਰੀ ਤੋਂ 13
ਫਰਵਰੀ ਤੱਕ ਕੁਸ਼ਟ ਜਾਗਰੂਕਤਾ ਪੰਦਰਵਾੜਾ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਕੋੜ੍ਹ/ਕੁਸ਼ਟ ਮਾਈਕੋਬੈਕਟੀਰੀਅਮ ਲੈਪਰੇ ਦੁਆਰਾ ਹੋਣ ਵਾਲੀ ਇੱਕ ਪੁਰਾਣੀ ਛੂਤ ਦੀ ਬਿਮਾਰੀ ਹੈ, ਇਹ ਕੋਈ ਖਾਨਦਾਨੀ ਰੋਗ ਨਹੀਂ। ਕੋੜ੍ਹ ਪਿਛਲੇ ਪਾਪਾਂ ਜਾਂ ਬੁਰਾਈਆਂ ਦਾ ਨਤੀਜਾ ਵੀ ਨਹੀਂ ਹੈ, ਇਹ ਚਮੜੀ ਤੇ ਹਾਈਪੋ ਪਿਗਮੈਂਟਡ ਪੈਚਾਂ ਦਾ ਵਿਕਾਸ ਹੁੰਦਾ ਹੈ। ਚਮੜੀ ‘ਤੇ ਹਲਕੇ ਤਾਂਬੇ ਰੰਗੇ ਸੁੰਨ ਕੁਸ਼ਟ ਰੋਗ ਦੀ ਨਿਸ਼ਾਨੀ ਹੈ, ਸੁੰਨਾਪਨ ਚਮੜੀ ਦੇ ਹੇਠਾਂ ਦੀਆਂ ਨਸਾਂ ਦੀ ਖਰਾਬੀ ਕਾਰਨ ਹੁੰਦਾ ਹੈ। ਇਸੇ ਕਾਰਨ ਨਸਾਂ ਮੋਟੀਆਂ ਅਤੇ ਸਖਤ ਹੋ ਜਾਂਦੀਆਂ ਹਨ। ਕੁਸ਼ਟ ਰੋਗ ਤੋਂ ਪ੍ਰਭਾਵਿਤ ਹਿੱਸੇ ‘ਤੇ ਮਰੀਜ ਨੂੰ ਠੰਡੇ/ਤੱਤੇ ਅਤੇ ਕਿਸੇ ਵੀ ਤਰਾਂ ਸੱਟ ਅਤੇ ਨੁਕੀਲੀ ਚੀਜ ਲੱਗਣ ਦਾ ਪਤਾ ਨਹੀ ਲੱਗਦਾ। ਨਸਾਂ ਦੀ ਖਰਾਬੀ ਕਾਰਨ ਮਾਸਪੇਸੀਆਂ ਵੀ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ। ਸਿੱਟੇ ਵਜੋਂ ਸਰੀਰ ਦੇ ਅੰਗ ਮੁੜ ਜਾਂਦੇ ਹਨ ਅਤੇ ਸੁੰਨੇਪਨ ਕਾਰਨ ਕਈ ਵਾਰ ਇਹ ਅੰਗ ਸੱਟ ਲੱਗਣ ਕਾਰਨ ਸਰੀਰ ਤੋਂ ਵੱਖ ਵੀ ਜਾਂਦੇ ਹਨ। ਅੱਖਾਂ ਵਿੱਚ ਇਹ ਰੋਗ ਹੋਣ ਨਾਲ ਅੱਖ ਪੂਰੀ ਤਰ੍ਹਾਂ ਬੰਦ ਨਹੀਂ ਹੁੰਦੀ ਜਿਸ ਕਾਰਨ ਅੱਖਾਂ ਵਿੱਚ ਚਿੱਟਾ ਪੈ ਜਾਂਦਾ ਹੈ ਅਤੇ ਮਰੀਜ ਦੀ ਦੇਖਣ ਸ਼ਕਤੀ ਤੇ ਬੁਰਾ ਅਸਰ ਪੈਂਦਾ ਹੈ। ਅਜਿਹੇ ਲੱਛਣ ਨਜ਼ਰ ਆਉਂਣ ਤੇ ਨਜਦੀਕੀ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਕੁਸ਼ਟ ਰੋਗ ਪੂਰੀ ਤਰਾਂ ਇਲਾਜਯੋਗ ਹੈ ਅਤੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਇਲਾਜ ਬਿਲਕੁਲ ਮੁਫ਼ਤ ਹੈ। ਛੇਤੀ ਸਲਾਹ-ਮਸ਼ਵਰਾ, ਸਮੇ ਸਿਰ ਇਲਾਜ ਕੋੜ੍ਹ ਨੂੰ ਠੀਕ ਕਰਕੇ ਅਪੰਗਤਾ ਨੂੰ ਰੋਕਿਆ ਜਾ ਸਕਦਾ ਹੈ ਜੇਕਰ ਸਮੇ ਸਿਰ ਜਾਂਚ ਅਤੇ ਇਲਾਜ ਨਹੀਂ ਕੀਤਾ ਜਾਂਦਾ ਤਾਂ ਇਹ ਰੋਗ ਸਰੀਰਕ ਅਪੰਗਤਾ ਦਾ ਕਾਰਨ ਬਣ ਸਕਦਾ ਹੈ। ਜਾਗਰੂਕਤਾ ਅਤੇ ਗਿਆਨ ਦੀ ਘਾਟ ਕਾਰਨ ਕੋੜ੍ਹ ਦਾ ਰੋਗ ਕਲੰਕ ਅਤੇ ਅਪਸੀ ਵਿਤਕਰੇ ਦਾ ਕਾਰਨ ਵੀ ਬਣ ਸਕਦਾ ਹੈ। ਸਮੂਹਿਕ ਯਤਨਾ ਸਦਕਾ 2030 ਤੱਕ ਦੇਸ਼ ਨੂੰ ਇਸ ਰੋਗ ਮੁਕਤ ਕੀਤਾ ਜਾ ਸਕਦਾ ਹੈ।
0 comments:
एक टिप्पणी भेजें