ਅਣਪਛਾਤੀ ਗੱਡੀ ਦੀ ਫੇਟ ਕਾਰਣ ਨੌਜਵਾਨ ਗੰਭੀਰ ਜਖਮੀ
ਕਮਲੇਸ਼ ਗੋਇਲ ਖਨੌਰੀ
ਖਨੌਰੀ 13 ਫਰਵਰੀ - ਅਣਪਛਾਤੀ ਗੱਡੀ ਵਲੋਂ ਫੇਟ ਮਾਰਨ ਤੇ ਬਲਰਾਜ ਗੋਇਲ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ l ਬਲਰਾਜ ਗੋਇਲ ਖਨੌਰੀ ਵਾਰਡ ਨੰਬਰ 5 ਦਾ ਵਸਨੀਕ ਜੋ ਕਿ ਅਨਦਾਨਾ ਵਿਖੇ ਦੁਕਾਨ ਕਰਦਾ ਸੀ ਸ਼ਾਮ ਸਮੇ ਅਨਦਾਨਾ ਤੋਂ ਆਪਣੇ ਘਰ ਖਨੌਰੀ ਮੋਟਰਸਾਇਕਲ ਤੇ ਆ ਰਿਹਾ ਸੀ l ਪਿੰਡ ਬਨਾਰਸੀ ਨੇੜੇ ਮੁਰਗੀ ਫਾਰਮ ਨੇੜੇ ਕੋਈ ਅਣਪਛਾਤੀ ਗੱਡੀ ਟੱਕਰ ਮਾਰ ਕੇ ਦੋੜ ਗਈ ਤੇ ਬਲਰਾਜ ਗੋਇਲ ਗੰਭੀਰ ਜਖਮੀ ਹੋ ਗਿਆ ਤੇ ਸਿਰ ਤੇ ਸੱਟ ਲੱਗਣ ਕਾਰਨ ਬੇਹੋਸ ਹੋ ਗਿਆ - ਰਾਹਗੀਰਾਂ ਨੇ ਜਦ ਦੇਖਿਆ ਉਹ ਖਨੌਰੀ ਦੇ ਨਿੱਜੀ ਹਸਪਤਾਲ ਵਿੱਚ ਲੈ ਆਏ ਅਤੇ ਪਰਿਵਾਰ ਨੂੰ ਸੁਚਿੱਤ ਕੀਤਾ l ਡਾਕਟਰ ਵੱਲੋਂ ਜੁਆਬ ਦੇਣ ਤੇ ਫੋਰਨ ਟੋਹਾਣਾ ਲੈ ਜਾਇਆ ਗਿਆ l ਟੋਹਾਣਾ ਤੋਂ ਵੀ ਜੁਆਬ ਮਿਲਣ ਤੇ ਹਿਸਾਰ ਲੈ ਜਾਇਆ ਗਿਆ ਜਿਥੇ ਬਲਰਾਜ ਗੋਇਲ ਦਾ ਸਿਰ ਦਾ ਅਪਰੇਸ਼ਨ ਕੀਤਾ ਗਿਆ l ਇੱਥੇ ਇਹ ਦੱਸਣਯੋਗ ਹੈ ਕਿ ਖਨੌਰੀ ਤੋਂ ਮੂਨਕ ਤੱਕ ਦੀ ਹਾਲਤ ਕਾਫ਼ੀ ਖਰਾਬ ਹੈ , ਥਾਂ ਥਾਂ ਤੇ ਟੋਏ ਪਏ ਹੋਏ ਹਨ l ਇਸ ਸੜਕ ਤੇ ਯਾਤਾਯਾਤ ਬਹੁਤ ਰਹਿੰਦੀ ਹੈ ਤੇ ਹਰ ਰੋਜ ਐਕਸੀਡੈਂਟ ਹੁੰਦੇ ਰਹਿੰਦੇ ਹਨ l ਸਰਕਾਰ ਨੂੰ ਇਸ ਵੱਲ ਫੋਰੀ ਧਿਆਨ ਦੇਣਾ ਚਾਹੀਦਾ ਹੈ।
0 comments:
एक टिप्पणी भेजें