ਬੜੀ ਹੁਸ਼ਿਆਰੀ ਨਾਲ ਲੁਟੇਰਾ ਡਾਕਟਰ ਤੋਂ ਸੋਨੇ ਦੀ ਅੰਗੂਠੀ ਲੈ ਕੇ ਹੋਇਆ ਫਰਾਰ
ਕਮਲੇਸ਼ ਗੋਇਲ ਖਨੌਰੀ
ਖਨੌਰੀ 19 ਫਰਵਰੀ - ਅੱਜ ਸਵੇਰੇ ਇੱਕ ਲੁਟੇਰਾ ਬੜੀ ਹੁਸ਼ਿਆਰੀ ਨਾਲ ਇੱਕ ਡਾਕਟਰ ਪਾਸੋਂ ਸੋਨੇ ਦੀ ਛਾਂਪ ਲੁੱਟ ਕੇ ਰਫੂਚੱਕਰ ਹੋ ਗਿਆ l ਘਟਨਾ ਇਸ ਪ੍ਰਕਾਰ ਵਾਪਰੀ ਡਾਕਟਰ ਪ੍ਰਕਾਸ਼ ਚੰਦ ਗੋਇਲ ਪੁਰਾਣੇ ਬਸ ਸਟੈਂਡ ਤੇ ਆਪਣੀ ਦੁਕਾਨ ਤੇ ਬੈਠਾ ਸੀ l ਇੱਕ ਵਿਆਕਤੀ ਆਇਆ ਤੇ ਡਾਕਟਰ ਨੂੰ ਕਹਿਣ ਲੱਗਿਆ ਕਿ ਮੈਂ ਤੈਨੂੰ ਚੰਗੀ ਤਰਾਂ ਪਹਿਚਾਣ ਦਾ ਹਾਂ l ਗੱਲਾਂ ਬਾਤਾਂ ਵਿੱਚ ਉਸ ਨੂੰ ਮੰਡਵੀ ਰੋਡ ਤੇ ਲੈ ਗਿਆ ਤੇ ਫੋਨ ਤੇ ਕਿਹਾ ਮਨੀਮ ਜੀ ਮੈਨੂੰ ਦੋ ਲੱਖ ਰੁਪਏ ਸੈਂਡ ਕਰਦੇ ਤੇ ਡਾਕਟਰ ਨੂੰ ਕਿਹਾ ਡਾਕਟਰ ਸਾਹਿਬ ਮੈਂ ਛਾਂਪ ਬਣਾਉਣੀ ਹੈ ਤੁਹਾਡੀ ਛਾਂਪ ਦਿਖਾਣਾ ਤੇ ਡਾਕਟਰ ਤੋਂ ਛਾਂਪ ਲੈ ਕੇ ਬੋਲਿਆ ਇਹ ਛਾਂਪ ਮੈਂ ਸੁਨਿਆਰ ਨੂੰ ਦਿਖਾ ਆਵਾਂ l ਇਨਾਂ ਕਹਿ ਕਿ ਉਹ ਸੁਨਿਆਰ ਨੂੰ ਦਿਖਾਣ ਦੇ ਬਹਾਨੇ ਨਜ਼ਦੀਕ ਖੜੇ ਵਿਅਕਤੀ ਜੋ ਸਵਿਫਟ ਗੱਡੀ ਵਿੱਚ ਸੀ ਦੋੜ ਗਿਆ l
0 comments:
एक टिप्पणी भेजें