ਸਮਾਜਿਕ ਵਪਾਰਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਸਵਰਗੀ ਸਵਿੱਤਰੀ ਦੇਵੀ ਨੂੰ ਸ਼ਰਧਾਂਜਲੀਆਂ ਭੇਂਟ ।
ਬਰਨਾਲਾ 19 ਫਰਵਰੀ (ਸੁਖਵਿੰਦਰ ਸਿੰਘ ਭੰਡਾਰੀ) ਬਰਨਾਲਾ ਇਲਾਕੇ ਦੀ ਬਹੁਪੱਖੀ ਸ਼ਖਸੀਅਤ ਸਵਿੱਤਰੀ ਦੇਵੀ ਨੂੰ ਸਥਾਨਕ ਸ਼ਾਂਤੀ ਹਾਲ ਵਿਖੇ ਉਨ੍ਹਾਂ ਦੇ ਭੋਗ ਅਤੇ ਸ਼ਰਧਾਂਜਲੀ ਸਮਾਗਮ ਮੌਕੇ ਸ਼ਹਿਰ ਦੀਆਂ ਵੱਖ ਵੱਖ ਸਮਾਜਿਕ, ਧਾਰਮਿਕ, ਰਾਜਨੀਤਕ ਸੰਸਥਾਵਾਂ ਅਤੇ ਪਤਵੰਤੇ ਸੱਜਣਾਂ ਵੱਲੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ| ਇਸ ਮੌਕੇ ਸੂਰਿਆਵੰਸ਼ੀ ਖੱਤਰੀ ਸਭਾ ਬਰਨਾਲਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ, ਅਗਰਵਾਲ ਸਭਾ ਪੰਜਾਬ ਦੇ ਪ੍ਰਭਾਰੀ ਸੁਰੇਸ਼ ਗੁਪਤਾ ਰਾਮਪੁਰਾ ਵਾਲੇ ਅਤੇ ਸਮਾਜ ਸੇਵੀ ਰਾਜੇਸ਼ ਭੁਟਾਨੀ ਨੇ ਬੋਲਦਿਆਂ ਕਿਹਾ ਕਿ ਮਾਤਾ ਸਵਿੱਤਰੀ ਦੇਵੀ ਇੱਕ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ ਜਿਨ੍ਹਾਂ ਨੇ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਚੰਗੇ ਸੰਸਕਾਰ ਦੇ ਕੇ ਸਮਾਜ ਅੰਦਰ ਸਨਮਾਨ ਯੋਗ ਸਥਾਨ ਦੁਆਇਆ। ਮਾਤਾ ਵੱਲੋਂ ਸੰਸਕਾਰੀ ਸਿੱਖਿਆਵਾਂ ਪ੍ਰਾਪਤ ਕਰਕੇ ਅੱਜ ਜਿੰਦਲ ਪਰਿਵਾਰ ਸ਼ਹਿਰ ਦਾ ਇੱਕ ਨਾਮਵਰ ਪਰਿਵਾਰ ਬਣ ਗਿਆ ਹੈ। ਇਸ ਮੌਕੇ ਪ੍ਰੋਗ੍ਰੈਸਿਵ ਸੀਨੀਅਰ ਸਿਟੀਜ਼ਨ ਸੋਸਾਇਟੀ, ਸੂਰਿਆਵੰਸ਼ੀ ਖੱਤਰੀ ਸਭਾ ਬਰਨਾਲਾ, ਪ੍ਰਬੰਧਕ ਕਮੇਟੀ ਸ੍ਰੀ ਦੁਰਗਾ ਮਾਤਾ ਮੰਦਿਰ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਭਗਤ ਮੋਹਨ ਲਾਲ ਸੇਵਾ ਸੰਮਤੀ, ਸ਼੍ਰੀ ਮਹਾਸ਼ਕਤੀ ਕਲਾ ਮੰਦਰ ਬਰਨਾਲਾ, ਸੇਵਾ ਭਾਰਤੀ ਬਰਨਾਲਾ, ਖੱਤਰੀ ਸਭਾ ਬਰਨਾਲਾ, ਪੱਤਰਕਾਰ ਐਸੋਸ਼ੀਏਸ਼ਨ, ਕਰਿਆਣਾ ਮਰਚੈਂਟਸ ਐਸੋਸੀਏਸ਼ਨ, ਆਰੀਆ ਸਮਾਜ, ਪ੍ਰਾਚੀਨ ਸ਼ਿਵ ਮੰਦਰ 22 ਏਕੜ, ਮੱਕੜਾ ਪਰਿਵਾਰ ਸਭਾ, ਪੰਚ ਦੇਵ ਮੰਦਰ ਲੱਖੀ ਕਲੌਨੀ, ਅਗਰਵਾਲ ਸਭਾ ਬਰਨਾਲਾ, ਚਿੰਤਪੂਰਨੀ ਮੰਦਰ ਕਮੇਟੀ ਰਾਮਗੜ੍ਹੀਆ ਰੋਡ ਆਦਿ ਵੱਲੋਂ ਮਾਤਾ ਸਵਿੱਤਰੀ ਦੇਵੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਇਸ ਉਪਰੰਤ ਪਰਿਵਾਰ ਵੱਲੋਂ ਰਾਕੇਸ਼ ਜਿੰਦਲ, ਬਬੀਤਾ ਜਿੰਦਲ, ਜਤਿੰਦਰ ਜਿੰਦਲ, ਰੇਖਾ ਜਿੰਦਲ, ਅਤੇ ਸੰਜੀਵ ਕੁਮਾਰ ਵੱਲੋਂ ਭੋਗ ਸਮਾਗਮ ਵਿੱਚ ਪਹੁੰਚੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕੈਬਿਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਮਿਸ਼ਨ ਨਿਊ ਇੰਡਿਆ ਦੇ ਕੋਮੀ ਜਨਰਲ ਸਕੱਤਰ ਡਾ ਰਾਕੇਸ਼ ਪੁੰਜ,ਕੋਲੋਨਾਈਜਰ ਪਿਆਰਾ ਲਾਲ ਰਾਏਸਰ ਵਾਲੇ, ਅਸ਼ੋਕ ਗਰਗ ਲੱਖੀ, ਵਿਜੈ ਕੁਮਾਰ ਗਰਗ ਅਤੇ ਰਾਜ ਕੁਮਾਰ ਜਿੰਦਲ ਅਗਰਵਾਲ ਸਭਾ ਵਾਲੇ, ਰਾਜਦੇਵ ਸਿੰਘ ਖ਼ਾਲਸਾ ਸਾਬਕਾ ਮੈਂਬਰ ਪਾਰਲੀਮੈਂਟ, ਮੈਡਮ ਨੀਰਜ ਬਾਲਾ ਦਾਨੀਆ, ਲਾਜਪਤ ਰਾਏ ਚੋਪੜਾ, ਗੁਰਮੀਤ ਸਿੰਘ ਮੀਮਸਾ, ਸ਼ੰਮੀ ਸਿੰਗਲਾ, ਹਰੀਸ਼ ਗੋਇਲ, ਮਹਿੰਦਰ ਪਾਲ ਗਰਗ, ਗੋਪਾਲ ਸ਼ਰਮਾ, ਰਵੀ ਸਿੰਗਲਾ, ਬੀਰਬਲ ਦਾਸ ਠੇਕੇਦਾਰ, ਸੰਦੀਪ ਕੁਮਾਰ, ਮੁਨੀਸ਼ ਬਾਂਸਲ, ਅਸ਼ਵਨੀ ਸ਼ਰਮਾ, ਰਾਜਿੰਦਰ ਜਿੰਦਲ, ਅਸ਼ੋਕ ਗੁਪਤਾ, ਆਨੰਦ ਕੁਮਾਰ ਗਰਗ, ਈਸ਼ਵਰ ਚੰਦ ਗਰਗ, ਨੀਨਾ, ਤਰਸੇਮ ਚੰਦ, ਮੋਨਿਕਾ,ਰਮਨ ਸਿੰਘਲ,ਦਿੱਵਿਆ,ਅੰਸੂਮਨ ਕਾਂਸਲ, ਅਸ਼ੋਕ ਜਿੰਦਲ,ਸਾਹਿਲ, ਆਯੂਸ ਅਤੇ ਮੋਹਿਤ ਆਦਿ ਹਾਜ਼ਰ ਸਨ|
0 comments:
एक टिप्पणी भेजें