ਦੋ ਸਕੇ ਭਰਾਵਾਂ ਨੇ ਰਾਸ਼ਟਰੀ ਪੱਧਰ ਤੇ ਜਿੱਤੇ ਸੋਨੇ ਦੇ ਮੈਡਲ।
ਬਰਨਾਲ਼ਾ,19 ਫਰਵਰੀ (ਸੁਖਵਿੰਦਰ ਸਿੰਘ ਭੰਡਾਰੀ) ਬਰਨਾਲਾ ਸ਼ਹਿਰ ਦੇ ਕੇ ਸੀ ਰੋਡ ਪਟੇਲ ਨਗਰ ਗਲੀ ਨੰਬਰ 2 ਦੇ ਰਹਿਣ ਵਾਲੇ ਪਿਤਾ ਪੰਕਜ ਬਾਂਸਲ ਅਤੇ ਮਾਤਾ ਦੀਪਿਕਾ ਬਾਂਸਲ ਦੇ ਦੋਨੋਂ ਪੁੱਤਰਾਂ ਪਿਯੂਸ਼ ਬਾਂਸਲ ਅਤੇ ਆਯੂਸ਼ ਬਾਂਸਲ ( ਲਵ ਕੁਸ਼ ਦੀ ਜੋੜੀ) ਨੇ 13 ਫ਼ਰਵਰੀ ਤੋਂ 16 ਫਰਵਰੀ ਤੱਕ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਚ ਅੰਤਰਰਾਸ਼ਟਰੀ ਪੱਧਰ ਤੇ ਹੋਏ ਕਿੱਕ ਬਾਕਸਿੰਗ ਮੁਕਾਬਲਿਆਂ ਵਿੱਚ ਸੋਨੇ ਦੇ ਮੈਡਲ ਜਿੱਤ ਕੇ ਆਪਣੇ ਮਾਪਿਆਂ ਅਤੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਇਹ ਵਰਨਣਯੋਗ ਹੈ ਕਿ ਪਿਛਲੇ ਸਾਲ ਵੀ ਇਨ੍ਹਾਂ ਭਰਾਵਾਂ ਨੇ ਗੋਲਡ ਮੈਡਲ ਜਿੱਤੇ ਸਨ। ਹੁਣ ਦੋਨੋਂ ਭਰਾ ਅੰਤਰਰਾਸ਼ਟਰੀ ਪੱਧਰ ਤੇ ਹੋਣ ਵਾਲੇ ਖੇਡ ਮੁਕਾਬਲਿਆਂ ਵਿਚ ਭਾਗ ਲੈਣ ਲਈ ਤਿਆਰੀ ਕਰ ਰਹੇ ਹਨ। ਸ਼ਹਿਰ ਦੇ ਨਾਮਵਰ ਅਤੇ ਪ੍ਰਸਿੱਧ ਸਮਾਜ ਸੇਵੀ ਧਰਮ ਸਿੰਘ ਫ਼ੌਜੀ ਨਗਰ ਕੌਂਸਲਰ ਨੇ ਇਨ੍ਹਾਂ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਮਾਂ ਬਾਪ ਨੂੰ ਵਧਾਈ ਦਿੰਦਿਆਂ ਸ਼ੁਭ ਕਾਮਨਾ ਕੀਤੀ ਕਿ ਇਹ ਹੋਣਹਾਰ ਬੇਟੇ ਅੰਤਰਰਾਸ਼ਟਰੀ ਪੱਧਰ ਤੇ ਵੀ ਸੋਨੇ ਦੇ ਮੈਡਲ ਜਿੱਤ ਕੇ ਲਿਆਉਣਗੇ।ਇਸ ਦੌਰਾਨ ਚਾਚਾ ਮਨੋਜ ਬਾਂਸਲ ਅਤੇ ਦਾਦਾ ਕ੍ਰਿਸ਼ਨ ਕੁਮਾਰ ਬਾਂਸਲ ਵੀ ਹਾਜ਼ਰ ਸਨ।। ਇਸ ਮੌਕੇ ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੋਸਾਇਟੀ, ਸੂਰਿਆਵੰਸ਼ੀ ਖੱਤਰੀ ਸਭਾ ਬਰਨਾਲਾ ਅਤੇ ਪ੍ਰਬੰਧਕ ਕਮੇਟੀ ਸ਼੍ਰੀ ਦੁਰਗਾ ਮਾਤਾ ਮੰਦਰ ਪਿਆਰਾ ਕਲੌਨੀ ਬਰਨਾਲਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ ਵੱਲੋਂ ਵੀ ਇਹਨਾਂ ਜੇਤੂ ਖਿਡਾਰੀਆਂ ਨੂੰ ਹਾਰਦਿਕ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦੀਆਂ ਸੰਸਥਾਵਾਂ ਵੱਲੋਂ ਵੀ ਜੇਤੂ ਖਿਡਾਰੀ ਭਰਾਵਾਂ ਦਾ ਸਨਮਾਨ ਕੀਤਾ ਜਾਵੇਗਾ।
0 comments:
एक टिप्पणी भेजें