ਆਪਣਾ ਕਾਂਵੜ ਸੰਘ ਦਾ ਜਥਾ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਪੈਦਲ ਚੱਲ ਕੇ ਪਹੁੰਚਿਆ ਬਰਨਾਲਾ । ਸ਼ਿਵ ਮੱਠ ਵਿਖੇ ਜਲ ਅਭਿਸ਼ੇਕ ਕਰਕੇ ਪ੍ਰਾਪਤ ਕੀਤਾ ਆਸ਼ੀਰਵਾਦ
।
ਬਰਨਾਲਾ 19 ਫਰਵਰੀ (ਸੁਖਵਿੰਦਰ ਸਿੰਘ ਭੰਡਾਰੀ) ਆਪਣਾ ਕਾਂਵੜ ਸੰਘ ਬਰਨਾਲਾ ਦੇ ਇੱਕ 40 ਮੈਂਬਰੀ ਜਥੇ ਨੂੰ ਸ਼ਿਵ ਮੱਠ ਵਿਖੇ ਇੰਦਰਜੀਤ ਸ਼ਰਮਾ ਜ਼ਿਲ੍ਹਾ ਪ੍ਰਧਾਨ ਆੜਤੀਆ ਐਸੋਸੀਏਸ਼ਨ (ਏ ਏ) ਨੇ ਪੂਜਾ ਕਰਵਾਉਣ ਉਪਰੰਤ ਹਰਿਦੁਆਰ ਲਈ ਪ੍ਰਧਾਨ ਅਸ਼ੋਕ ਪੁਰੀ ਦੀ ਅਗਵਾਈ ਚ ਰਵਾਨਾ ਕੀਤਾ। ਇਹ ਜਥਾ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਪੈਦਲ ਚੱਲ ਕੇ ਸ਼ਿਵ ਮੱਠ ਬਰਨਾਲਾ ਵਿਖੇ ਹਰ ਹਰ ਮਹਾਂਦੇਵ ਦੇ ਜੈਕਾਰੇ ਛੱਡਦੇ ਹੋਏ ਪਹੁੰਚਿਆ ਜਿੱਥੇ ਜਲ ਅਭਿਸ਼ੇਕ ਕਰਕੇ ਅਤੇ ਹਾਜ਼ਰੀਆਂ ਭਰਕੇ ਸ਼ਿਵ ਭੋਲੇ ਨਾਥ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸ਼ਿਵ ਮੱਠ ਦੀ ਪ੍ਰਬੰਧਕ ਕਮੇਟੀ, ਪੱਤਰਕਾਰ ਰਾਜਿੰਦਰ ਸਿੰਘ ਬਰਾੜ, ਮਨੋਜ ਸ਼ਰਮਾ ਅਤੇ ਸੋਨੀ ਤੋਂ ਇਲਾਵਾ ਪੰਡਤ ਰਤਨ ਪ੍ਰਕਾਸ਼ ਵੱਲੋਂ ਕਾਂਵੜੀਆਂ ਦਾ ਫੁਲਾਂ ਦੀ ਵਰਖਾ ਕਰਕੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਪ੍ਰਧਾਨ ਅਸ਼ੋਕ ਪੁਰੀ ਪੱਤਰਕਾਰ ਨੇ ਕਿਹਾ ਕਿ ਇਸ ਸ਼ਿਵ ਮੱਠ ਦੇ ਦੁਆਰ ਤੇ ਸ਼ਿਵਰਾਤਰੀ ਵਾਲੇ ਦਿਨ ਜੋ ਵੀ ਸੱਚੇ ਮਨ ਨਾਲ ਮੱਥਾ ਟੇਕਦਾ ਹੈ ਅਤੇ ਹਾਜ਼ਰੀਆਂ ਭਰਦਾ ਹੈ, ਉਸਦੀਆਂ ਮਨੋਕਾਮਨਾਵਾਂ ਪੂਰੀਆਂ ਹਨ। ਕਾਂਵੜੀਆਂ ਚ ਵਿਸ਼ਾਲ ਜਿੰਦਲ, ਹੈਪੀ ਧਨੌਲਾ, ਰਿਤੇਸ਼ ਕੁਮਾਰ,ਵਿਕਾਸ ਕੁਮਾਰ, ਮੱਖਣ ਲਾਲ, ਰਣਜੀਤ ਰਿੰਕੂ, ਮੁਕੇਸ਼, ਦੀਪੂ, ਅਮਨ, ਅਨਮੋਲ ਬਾਬਾ, ਜਹਾਨ ਸਿੰਘ, ਰਜਨੀਸ਼ ਕੁਮਾਰ, ਹਿਮਾਂਸ਼ੂ ਪੁਰੀ,ਅਭੈ ਕੁਮਾਰ ਆਦਿ ਸ਼ਾਮਿਲ ਸਨ।
0 comments:
एक टिप्पणी भेजें