ਸ਼ਿਵਰਾਤਰੀ ਮੌਕੇ ਲਗਾਏ ਵੱਖ ਵੱਖ ਤਰ੍ਹਾਂ ਦੇ ਬੂਟੇ।
*ਏਕ ਪੌਦਾ ਦੇਸ਼ ਕੇ ਨਾਮ* ਤਹਿਤ ਚਲਾਈ ਮੁਹਿੰਮ।
ਬਰਨਾਲਾ 20 ਫਰਵਰੀ (ਸੁਖਵਿੰਦਰ ਸਿੰਘ ਭੰਡਾਰੀ) ਅਜੋਕੇ ਸਮੇਂ ਵਿੱਚ ਪ੍ਦੂਸ਼ਿਤ ਹੋਏ ਵਾਤਾਵਰਣ ਨੂੰ ਸਾਫ ਸੁਥਰਾ, ਹਰਾ ਭਰਾ ਅਤੇ ਪ੍ਰਦੂਸ਼ਣ ਰਹਿਤ ਰੱਖਣ ਲਈ ਇਲਾਕੇ ਵਿੱਚ ਰੁੱਖਾਂ ਦੀ ਤਾਦਾਤ ਬਹੁਤ ਘੱਟ ਹੈ। ਕੇਵਲ ਰੁੱਖ ਹੀ ਦੁਨੀਆਂ ਵਿੱਚ ਆਕਸੀਜਨ ਦਾ ਸਾਧਨ ਹਨ। ਰੁੱਖਾਂ ਦੇ ਵਗੈਰ ਮਨੁੱਖੀ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਭਾਵ ਕਿ ਜੇ ਰੁੱਖ ਹਨ ਤਾਂ ਮਨੁੱਖ ਹਨ। ਇਸ ਲਈ ਹਰ ਇਨਸਾਨ ਦਾ ਫਰਜ਼ ਬਣਦਾ ਹੈ ਕਿ ਉਹ ਹਰ ਸਾਲ ਘੱਟੋ ਘੱਟ 5-5 ਰੁੱਖ ਜਰੂਰ ਲਗਾਏ ਅਤੇ ਉਨ੍ਹਾਂ ਦੀ ਦੇਖ ਭਾਲ ਕਰੇ। ਅਜਿਹਾ ਕਰਨ ਨਾਲ ਸਾਡੀਆਂ ਆਉਣ ਵਾਲੀਆਂ ਨਸਲਾਂ ਦਾ ਜੀਵਨ ਤੰਦਰੁਸਤ ਸੁਰੱਖਿਅਤ ਅਤੇ ਸੌਖਾ ਹੋਵੇਗਾ। ਜਿਸ ਨਾਲ ਪਾਣੀ ਦਾ ਹੇਠਲਾ ਪੱਧਰ ਉੱਚਾ ਅਤੇ ਸਵੱਛ ਹੋਵੇਗਾ। ਵਧੇਰੇ ਤੇ ਸੰਘਣੇ ਰੁੱਖ ਵੀ ਬੱਦਲਾਂ ਦੀ ਖਿੱਚ ਦਾ ਕਾਰਣ ਹੁੰਦੇ ਹਨ ਜਿਸ ਨਾਲ ਵਰਖਾ ਵੀ ਜਿਆਦਾ ਹੋਣ ਲਗਦੀ ਹੈ। ਇਸ ਲਈ *ਏਕ ਪੌਦਾ ਦੇਸ਼ ਕੇ ਨਾਮ*
ਦੀ ਮੁਹਿੰਮ ਦੀ ਕੜੀ ਨੂੰ ਅੱਗੇ ਤੋਰਦੇ ਹੋਏ
ਸਵਾਮੀ ਸੁਖਦੇਵ ਮੁਨੀ ਜੀ ਦੇ ਆਸ਼ੀਰਵਾਦ ਸਦਕਾ ਪਿੰਡ ਸੰਘੇੜਾ ਵਿਖੇ *ਆਕਸੀਜਨ ਦਾ ਲੰਗਰ* ਲਗਾਉਣ ਲਈ ਸ਼੍ਰੀ ਮਹਿੰਦਰ ਸਿੰਘ ਜੀ ਰਾਹੀ, ਐਸ ਪੀ ਕੌਸ਼ਲ, ਰਾਜੇਸ਼ ਭੁਟਾਨੀ ਆਪਣੇ ਸਾਥੀਆਂ ਨਾਲ ਛੱਪੜ ਨੂੰ ਮੁੜ ਸੁਰਜੀਤ ਕਰਨ ਲਈ ਇਸ ਵਿੱਚ ਵਰਖਾ ਦਾ ਪਾਣੀ ਇਕੱਤਰ ਕਰਕੇ ਪਾਣੀ ਦੇ ਹੇਠਲੇ ਪੱਧਰ ਉੱਚਾ ਚੁੱਕਣ ਲਈ ਰੀਚਾਰਜ ਕੀਤਾ ਜਾਵੇਗਾ। ਇਸ ਤਰ੍ਹਾਂ ਇਸ ਛੱਪੜ ਦੁਆਲੇ 45 ਰੁੱਖ ਛੇ ਵੱਖ ਵੱਖ ਕਿਸਮਾਂ ਦੇ ਫਲਦਾਰ ਪੌਦੇ ਅਤੇ ਇੱਕ ਤਿ੍ਵੈਣੀ ਪਿੱਪਲ ਬਰੋਟਾ ਨਿੱਮ ਲਗਾਏ ਗਏ।
0 comments:
एक टिप्पणी भेजें