ਪੰਜਾਬੀ ਯੂਨੀਵਰਸਿਟੀ ਦਾ ਵਿਗੜ ਰਿਹਾ ਮਾਹੌਲ ਚਿੰਤਾ ਦਾ ਵਿਸ਼ਾ - ਪ੍ਰੋਫੈਸਰ ਅਮਨਦੀਪ
ਕਮਲੇਸ਼ ਗੋਇਲ ਖਨੌਰੀ
ਖਨੌਰੀ - 27 ਫ਼ਰਵਰੀ - ਪੰਜਾਬੀ ਯੂਨੀਵਰਸਿਟੀ ਦਾ ਵਿਗੜ ਰਿਹਾ ਮਾਹੌਲ ਚਿੰਤਾ ਦਾ ਵਿਸ਼ਾ ਹੈ।ਪੰਜਾਬੀ ਯੂਨੀਵਰਸਿਟੀ ਜਿਹੀ ਵਿਕਾਰੀ ਸੰਸਥਾ ਵਿੱਚ ਦਿਨ ਦਿਹਾੜੇ ਵਿਦਿਆਰਥੀ ਦਾ ਕਤਲ ਹੋ ਜਾਣ ਕਰਕੇ ਵਿਦਿਆਰਥੀਆਂ ਤੇ ਯੂਨੀਵਰਸਿਟੀ ਅਮਲੇ ਵਿੱਚ ਸਹਿਮ ਦਾ ਮਾਹੋਲ ਹੈ । ਇਸ ਘਟਨਾ ਤੇ ਪ੍ਰੋਫੈਸਰ ਐਸੋਸੀਏਸਨ ਦੇ ਪ੍ਰਧਾਨ ਪ੍ਰੋਫੈਸਰ ਅਮਨਦੀਪ ਸਿੰਘ ਖਨੌਰੀ ਵਲੋਂ ਡੂੰਗੀ ਚਿੰਤਾ ਦਾ ਪ੍ਰਗਟਾਵਾ ਕਰਦੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਜਿਹੀ ਵਿੱਦਿਅਕ ਸੰਸਥਾ ਵਿੱਚ ਵਿਦਿਆਰਥੀ ਦਾ ਕਤਲ ਹੋ ਜਾਣਾ , ਸੰਸਥਾ ਦੇ ਵਿਗੜ ਰਿਹੇ ਮਾਹੋਲ ਵੱਲ ਇਸ਼ਾਰਾ ਕਰਦਾ ਹੈ। ਵਿੱਦਿਆ ਦੇ ਪਸਾਰ ਲਈ ਹੋਂਦ ਵਿੱਚ ਆਈ ਪੰਜਾਬੀ ਯੂਨੀਵਰਸਿਟੀ ਦੀ ਗਿਣਤੀ ਦੇਸ਼ ਵਿਦੇਸ਼ ਦੀਆਂ ਚੰਗੀਆਂ ਯੂਨੀਵਰਸਿਟੀਆ ਵਿੱਚ ਹੁੰਦੀ ਹੈ। ਪਰ ਅਜਿਹੀ ਮੰਦਭਾਗੀ ਘਟਨਾ ਨੇ ਸੰਸਥਾ ਦੇ ਵਿਕਾਰ ਨੂੰ ਵੱਡੀ ਢਾਹ ਲਾਈ ਹੈ।ਜ਼ਿਕਰਯੋਗ ਹੈ ਕਿ ਕੱਲ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਵਿੱਚ ਦਿਨ ਦਿਹਾੜੇ 20 ਸਾਲਾ ਨੌਜਵਾਨ ਨਵਜੋਤ ਸਿੰਘ ਦਾ ਚਾਕੂ ਨਾਲ ਕਤਲ ਕਰ ਦਿੱਤਾ ਗਿਆ। ਜਿਸ ਕਰਕੇ ਸਾਰੇ ਪਾਸੇ ਸਹਿਮ ਦਾ ਮਾਹੋਲ ਹੈ। ਪ੍ਰੋਫੈਸਰ ਅਮਨਦੀਪ ਵੱਲੋਂ ਸਰਕਾਰ ਕੋਲੋਂ ਇਸ ਘਟਨਾ ਦੇ ਦੋਸ਼ੀਆਂ ਦੇ ਲਈ ਸਖ਼ਤ ਸਜ਼ਾਵਾ ਦੀ ਮੰਗ ਕਰਦੇ ਹੋਏ ਪੀੜਤ ਵਿਦਿਆਰਥੀ ਦੇ ਮਾਪਿਆ ਲਈ ਢੁੱਕਵੇ ਮੁਆਵਜ਼ੇ ਦੀ ਵੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਸੰਸਥਾ ਵਿੱਚ ਗੁੰਡਾਗਰਦੀ ਬਰਦਾਸ਼ਤ ਕਰਨ ਯੋਗ ਨਹੀ ਹੈ।ਯੂਨੀਵਰਸਿਟੀ ਪ੍ਰਸ਼ਾਸਨ ਨੂੰ ਵਿਦਿਆਰਥੀਆਂ ਦੀ ਸਰੁੱਖਿਆ ਯਕੀਨੀ ਬਣਾਉਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਤਾਕਿ ਵਿਦਿਆਰਥੀ ਬੇਖੌਫ ਹੋਕੇ ਆਪਣੀ ਪੜਾਈ ਕਰ ਸਕਣ। ਇਸ ਸਮੇਂ ਉਨਾ ਨਾਲ ਐਸੋਸੀਏਸਨ ਦੇ ਜਨਰਲ ਸਕੱਤਰ ਰਣ ਸਿੰਘ ਸਿੱਧੂ, ਪ੍ਰੋਫੈਸਰ ਪ੍ਰਦੀਪ ਸਿੰਘ ਪਟਿਆਲਾ, ਪ੍ਰੋਫੈਸਰ ਰੁਪਿੰਦਰ ਕੌਰ, ਪ੍ਰੋਫੈਸਰ ਹਰਪ੍ਰੀਤ ਸ਼ਰਮਾ ਆਦਿ ਹਾਜਿਰ ਸਨ।

0 comments:
एक टिप्पणी भेजें