Contact for Advertising

Contact for Advertising

Latest News

रविवार, 1 जनवरी 2023

ਨੈਸ਼ਨਲ ਗੋਲਡ ਮੈਡਲਿਸਟ ਚੋਕਬਾਲ ਖਿਡਾਰੀ ਹਰਮਨਦੀਪ ਕੌਰ ਦਾ ਕੀਤਾ ਸਨਮਾਨ

 ਨੈਸ਼ਨਲ ਗੋਲਡ ਮੈਡਲਿਸਟ ਚੋਕਬਾਲ ਖਿਡਾਰੀ ਹਰਮਨਦੀਪ ਕੌਰ ਦਾ ਕੀਤਾ ਸਨਮਾਨ

ਬਰਨਾਲਾ, 01 ਜਨਵਰੀ (ਸੁਖਵਿੰਦਰ ਸਿੰਘ ਭੰਡਾਰੀ): ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸ਼ਹੀਦ ਭਗਤ ਸਿੰਘ ਨਗਰ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬਰਨਾਲਾ ਅਤੇ ਸੋਲਰ ਟੈਕਨੋ ਅਲਾਈਨਸ ਬਰਨਾਲਾ ਵੱਲੋਂ ਚੋਕਬਾਲ ਖੇਡ ਵਿੱਚੋਂ ਨੈਸ਼ਨਲ ਪੱਧਰ ਤੇ ਗੋਲਡ ਮੈਡਲ ਹਾਸਲ ਕਰਨ ਵਾਲੀ ਬਰਨਾਲਾ ਦੀ ਇਕਮਾਤਰ ਖਿਡਾਰਨ ਹਰਮਨਦੀਪ ਕੌਰ ਦਾ ਸਨਮਾਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਮੀਤ ਸਿੰਘ ਮੀਮਸਾ ਨੇ ਦੱਸਿਆ ਕਿ ਹਰਮਨਦੀਪ ਕੌਰ ਐਸ ਡੀ ਕਾਲਜ ਦੀ ਵਿਦਿਆਰਥਣ ਹੈ ਨੇ ਮੇਰਠ (ਉੱਤਰ ਪ੍ਰਦੇਸ਼) ਵਿੱਚ ਹੋਈਆਂ 13ਵੀਂ  ਸੀਨੀਅਰ  ਨੈਸ਼ਨਲ ਚੋਕਬਾਲ ਚੈਪਨੀਸ਼ਿਪ 2022 ਵਿੱਚ ਪੰਜਾਬ ਵੱਲੋਂ ਭਾਗ ਲੈਦਿਆਂ ਫਾਈਨਲ ਮੈਚ ਵਿੱਚ ਪੱਛਮੀ ਬੰਗਾਲ ਨੂੰ ਹਰਾ ਕੇ ਗੋਲਡ ਮੈਡਲ ਪ੍ਰਾਪਤ ਕੀਤਾ ਹੈ। ਪਿਤਾ ਸੁਰਜੀਤ ਸਿੰਘ ਅਤੇ ਮਾਤਾ ਕਿਰਨਜੀਤ ਕੌਰ ਦੀ ਹੌਸਲਾ ਅਫ਼ਜਾਈ ਅਤੇ ਕੋਚ ਗਗਨ ਸਿੰਗਲਾ ਦੀ ਟਰੇਨਿੰਗ ਦੀ ਬਦੌਲਤ ਉਸਨੇ ਇਹ ਪ੍ਰਾਪਤੀ ਹਾਸਲ ਕੀਤੀ ਹੈ। ਉਸਦੀ ਨੈਸ਼ਨਲ ਲਈ ਸਿਲੈਕਸ਼ਨ ਆਨੰਦਪੁਰ ਸਾਹਿਬ ਵਿਖੇ ਹੋਈਆਂ ਸਟੇਟ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਦੇ ਆਧਾਰ ਤੇ ਹੋਈ ਸੀ। ਇਹ ਸਨਮਾਨ ਸਮਾਰੋਹ ਅਵਤਾਰ ਸਿੰਘ ਦੇ ਗ੍ਰਹਿ ਵਿਖੇ ਰੱਖਿਆ ਗਿਆ ਸੀ ਜਿਸ ਵਿੱਚ ਜੱਥੇਦਾਰ ਜਰਨੈਲ ਸਿੰਘ ਭੋਤਨਾ, ਕਰਮਜੀਤ ਸਿੰਘ ਬੀਹਲਾ, ਗੁਰਮੀਤ ਸਿੰਘ ਮੀਮਸਾ, ਮਹਿੰਦਰ ਪਾਲ, ਹੇਮ ਰਾਜ ਵਰਮਾ, ਰਜਿੰਦਰ ਸਿੰਘ ਰੁਮਾਣਾ, ਅਨਿਲ ਕੁਮਾਰ, ਪਰਮਿੰਦਰ ਸਿੰਘ, ਜਗਸੀਰ ਸਿੰਘ ਸੰਧੂ, ਗੁਰਮੀਤ ਸਿੰਘ ਬਰਨਾਲਾ, ਬਲਜੀਤ ਸਿੰਘ ਸੁਨਾਮ ਅਤੇ ਖੜ੍ਹਕ ਸਿੰਘ ਨੇ ਖਿਡਾਰਨ ਹਰਮਨਦੀਪ ਕੌਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।

 ਨੈਸ਼ਨਲ ਗੋਲਡ ਮੈਡਲਿਸਟ ਚੋਕਬਾਲ ਖਿਡਾਰੀ ਹਰਮਨਦੀਪ ਕੌਰ ਦਾ ਕੀਤਾ ਸਨਮਾਨ
  • Title : ਨੈਸ਼ਨਲ ਗੋਲਡ ਮੈਡਲਿਸਟ ਚੋਕਬਾਲ ਖਿਡਾਰੀ ਹਰਮਨਦੀਪ ਕੌਰ ਦਾ ਕੀਤਾ ਸਨਮਾਨ
  • Posted by :
  • Date : जनवरी 01, 2023
  • Labels :
  • Blogger Comments
  • Facebook Comments

0 comments:

एक टिप्पणी भेजें

Top