ਚੰਡੀਗੜ੍ਹ ਹੋਰਸ ਸੋ ਆਖਰੀ ਦਿਨ ਯਾਦਗਾਰੀ ਹੋ ਨਿੱਬੜਿਆ
ਚੰਡੀਗੜ੍ਹ ਹੋਰਸ ਸੋ ਵਿੱਚ ਵੱਖ ਵੱਖ ਕਿਸਮ ਦੇ ਘੋੜਿਆ ਨੇ ਲਿਆਂ ਭਾਗ
ਸਪੀਕਰ ਕੁਲਤਾਰ ਸੰਧਵਾਂ ਨੇ ਆਖਰੀ ਦਿਨ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਟਰਾਈਸਿਟੀ ਦੇ ਹਜ਼ਾਰਾਂ ਲੋਕਾਂ ਨੇ ਘੋੜ ਸਵਾਰੀ ਦਾ ਮਾਣਿਆ ਆਨੰਦ
ਬੱਬੀ ਬਾਦਲ ਫਾਊਂਡੇਸ਼ਨ ਵੱਲੋਂ ਦਾ ਰੈਚ ਦੀ ਅਗਵਾਈ ਵਿੱਚ ਕਰਵਾਏ ਜਾ ਰਹੇ ਹੋਮਲੈਂਡ ਚੰਡੀਗੜ੍ਹ ਹੋਰਸ ਸੋ ਦੇ ਆਖਰੀ ਦਿਨ ਯਾਦਗਾਰੀ ਹੋ ਨਿੱਬੜਿਆ ਇਸ ਹੋਰਸ ਸੋ ਵਿੱਚ ਵੱਖ ਵੱਖ ਨਸਲ ਦੇ ਘੋੜਿਆਂ ਨੇ ਭਾਗ ਲਿਆਂ ਅਤੇ ਅਪਣੇ ਵੱਖ ਵੱਖ ਕਰਤੱਵਾਂ ਨਾਲ ਟਰਾਈਸਿਟੀ ਤੋਂ ਪਹੁੰਚੇ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕਾਂ ਦਾ ਮਨੋਰੰਜਨ ਕੀਤਾ ਇਸ ਹੋਰਸ ਸੋ ਵਿੱਚ ਬਹਾਰਲੇ ਦੇਸ਼ਾਂ ਤੋਂ ਪੁੱਜੇ ਘੋੜਿਆਂ ਨੇ ਭਾਗ ਲਿਆ । ਅੱਜ ਦੇ ਆਖਰੀ ਦਿਨ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼ਿਰਕਤ ਕੀਤੀ ਇਹਨਾਂ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਪੁਰਾਤਨ ਘੋੜ ਸਵਾਰੀ ਨੂੰ ਉਤਸ਼ਾਹਿਤ ਕਰਨ ਲਈ ਦਾ ਰੈਚ ਦਾਂ ਵੀ ਸਹਿਯੋਗ ਲਵੇਗੀ। ਤਾਂ ਜੋ ਪੰਜਾਬ ਦੇ ਇਤਿਹਾਸ ਤੇ ਵਿਚ ਦਰਜ ਇਸ ਪੁਰਾਤਨ ਘੋੜ ਸਵਾਰੀ ਨੂੰ ਵੱਡੇ ਪੱਧਰ ਤੇ ਲੋਕਾਂ ਨਾਲ ਜੋੜਿਆ ਜਾ ਸਕੇ ।ਇਸ ਮੌਕੇ ਦਾ ਰੈਚ ਦੇ ਮੁੱਖ ਪ੍ਰਬੰਧਕ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਸਮੂਹ ਦਰਸ਼ਕਾਂ ਦਾ ਸੋ ਵਿੱਚ ਪੁੱਜਣ ਤੇ ਧੰਨਵਾਦ ਕੀਤਾ
0 comments:
एक टिप्पणी भेजें