ਬਰਨਾਲਾ ਦੇ ਇੰਦਰਵੀਰ ਬਰਾੜ ਨੇ "ਕਿੱਕ ਬਾਕਸਿੰਗ" ਚੈਂਪੀਅਨਸ਼ਿਪ ਵਿੱਚ ਦੋ ਗੋਲਡ ਮੈਡਲ ਹਾਸਲ ਕਰਕੇ ਆਪਣੀ ਜਿੱਤ ਦੇ ਝੰਡੇ ਗੱਡੇ
ਬਰਨਾਲਾ,6,ਨਵੰਬਰ / ਕੇਸ਼ਵ ਵਰਦਾਨ ਪੁੰਜ
-ਦਿੱਲੀ ਦੇ ਤਾਲ ਕਟੋਰਾ ਸਟੇਡੀਅਮ ਵਿਖੇ ਚੱਲ ਰਹੀਆਂ ਵਿਸ਼ਵ ਪੱਧਰੀ "ਕਿੱਕ ਬਾਕਸਿੰਗ" (# kick Boxing) ਖੇਡਾਂ ਵਿਚੋਂ ਅੰਡਰ 19 ਜੂਨੀਅਰ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਇੰਦਰਵੀਰ ਸਿੰਘ ਬਰਾਡ਼ ਪੁੱਤਰ ਰਾਜਿੰਦਰ ਸਿੰਘ ਬਰਾੜ (ਪ੍ਰਧਾਨ ਬਰਨਾਲਾ ਜਰਨਲਿਸਟ ਐਸੋਸੀਏਸ਼ਨ) ਨੇ ਦੋ ਕੰਟੈਂਟ ਖੇਡੇ ਅਤੇ ਦੋ ਗੋਲਡ ਮੈਡਲ ਹਾਸਲ ਕਰਕੇ ਆਪਣੀ ਜਿੱਤ ਦੇ ਝੰਡੇ ਗੱਡੇ। ਇੰਦਰਵੀਰ ਸਿੰਘ ਨੇ ਜਿੱਥੇ ਆਪਣੇ ਮਾਂ ਬਾਪ ਦਾ ਮਾਣ ਵਧਾਇਆ ਉੱਥੇ ਹੀ ਆਪਣੇ ਭਾਰਤ ਦੇਸ਼, ਆਪਣੇ ਸੂਬੇ ਪੰਜਾਬ ਅਤੇ ਆਪਣੇ ਸ਼ਹਿਰ ਬਰਨਾਲਾ ਦਾ ਵੀ ਨਾਮ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਇੰਦਰਵੀਰ ਸਿੰਘ ਬਰਾਡ਼ ਨੇ ਸਟੇਟ ਚੈਂਪੀਅਨਸ਼ਿਪ ਵਿੱਚੋਂ ਦੋ ਗੋਲਡ ਮੈਡਲ ਹਾਸਲ ਕੀਤੇ ਸਨ। ਅਤੇ ਕਲਕੱਤਾ ਵਿਖੇ ਹੋਈ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਵੀ ਆਪਣੀ ਜਿੱਤ ਦੇ ਝੰਡੇ ਗੱਡ ਦੋ ਗੋਲਡ ਮੈਡਲ ਹਾਸਲ ਕੀਤੇ ਸਨ।ਇਸ ਪ੍ਰਾਪਤੀ ਨੂੰ ਲੈ ਕੇ ਪਿਤਾ ਰਾਜਿੰਦਰ ਬਰਾੜ ਨੂੰ ਸਹਿਰੀਆਂ ਵਲੋਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ !
ਛੋਟੇ ਬਰਾੜ ਦੀ ਇਸ ਕਾਮਯਾਬੀ ਤੇ ਬਰਨਾਲਾ ਸ਼ਹਿਰ ਦਾ ਸਾਰਾ ਪੱਤਰਕਾਰ ਭਾਈਚਾਰਾ ਮਾਣ ਮਹਿਸੂਸ ਕਰ ਰਿਹਾ ਹੈ
0 comments:
एक टिप्पणी भेजें