ਬਹੁਤ ਹੀ ਦੁਖੀ ਹਿਰਦੇ ਨਾਲ ਦੱਸਣਾ ਪੈ ਰਿਹਾ ਹੈ ਕਿ
ਪੰਜਾਬੀ ਟ੍ਰਿਬਿਊਨ ਦੇ
ਸੀਨੀਅਰ ਪੱਤਰਕਾਰ ਦਵਿੰਦਰ ਪਾਲ ਸਿੰਘ ਦੇ ਸਪੁੱਤਰ ਅਰਸ਼ ਸ਼ਰਮਾ
ਰਾਤੀਂ ਸੜਕ ਹਾਦਸੇ ਵਿੱਚ ਸਦੀਵੀ ਵਿਛੋੜਾ ਦੇ ਗਏ।
ਕੁੰਡਾ ਮੌਤ ਨੇ ਕੁਵੇਲੇ ਖੜਕਾਇਆ
ਉਮਰਾਂ ਦੀ ਨੀਂਦ ਉਡ ਗਈ ।
ਸ਼ਬਦ ਮੁੱਕ ਗਏ। ਨੈਣਾਂ ਦੇ ਨੀਰ ਸੁੱਕ ਗਏ।
ਇਹਨਾਂ ਜ਼ਖ਼ਮਾਂ ਦਾ ਕੀ ਕਹਿਣਾ
ਜਿਨ੍ਹਾਂ ਰੋਜ਼ ਹਰੇ ਰਹਿਣਾ।
ਇਹ ਕੇਹਾ ਦਰਦ ਹੈ ਜੋ ਧਰਤ ਦਾ ਸੀਨਾ ਰੋਜ਼ ਝੱਲ ਰਿਹਾ ਹੈ।
ਮੈਂ ਨਿੱਕੇ ਹੁੰਦੇ ਨੂੰ ਲਾਡ ਲਡਾਉਂਦਾ ਰਿਹਾਂ। ਰਾਜੌਰੀ ਗਾਰਡਨ ਵਿਚ ਵੀ ਅਕਸਰ ਮੁਲਾਕਾਤ ਹੁੰਦੀ ਰਹੀ ,ਬਹੁਤ ਹੀ ਪਿਆਰਾ ਤੇ ਸੁਲਝਿਆ ਹੋਇਆ ਬੱਚਾ ਸੀ ਆਰਸ਼।
ਮਨ ਬਹੁਤ ਉਦਾਸ ਹੈ।
ਉਹਨਾਂ ਦੀ ਮ੍ਰਿਤਕ ਦੇਹ ਅਜੇ ਫਗਵਾੜਾ ਸਿਵਲ ਹਸਪਤਾਲ ਰੱਖੀ ਹੈ।
ਚੰਡੀਗੜ੍ਹ ਸੈਕਟਰ 25 'ਚ ਸੰਭਾਵੀ ਤੌਰ 'ਤੇ ਸ਼ਾਮ 4 ਵਜੇ
ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਇਗੀ ਹੋਏਗੀ।
(ਪੁੰਜ)
0 comments:
एक टिप्पणी भेजें