ਦੁਖਦਾਇਕ ਖ਼ਬਰ: ਪੰਜਾਬੀ ਟ੍ਰਿਬਿਊਨ ਦੇ ਚੰਡੀਗਡ਼੍ਹ ਤੋਂ ਬਿਊਰੋ ਚੀਫ ਦਵਿੰਦਰਪਾਲ ਦੇ ਬੇਟੇ ਅਰਸ਼ ਦੀ ਫਗਵਾੜਾ ਨੇੜੇ ਐਕਸੀਡੈਂਟ ‘ਚ ਹੋਈ ਮੌਤ
ਸੂਬੇ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਚੋਂ ਸਮਾਜ ਸੇਵੀ, ਰਾਜਨੀਤਿਕ ਅਤੇ ਪ੍ਰਸ਼ਾਸ਼ਨਿਕ ਹਸਤੀਆਂ ਨੇ ਪੱਤਰਕਾਰ ਦਵਿੰਦਰ ਪਾਲ ਦੇ ਪੁੱਤਰ ਦੀ ਬੇਵਕਤੀ ਮੌਤ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਅੰਤਿਮ ਸਸਕਾਰ ਦੀ ਰਸਮ ਬਾਅਦ ਦੁਪਹਿਰ ਚੰਡੀਗੜ੍ਹ ਵਿੱਚ ਕੀਤੀ ਜਾਵੇਗੀ।
ਡਾ ਰਾਕੇਸ਼ ਪੁੰਜ
ਫਗਵਾੜਾ: ਅੱਜ ਅੱਧੀ ਰਾਤ ਨੂੰ ਆਈ ਇੱਕ ਦੁਖਦਾਇਕ ਖ਼ਬਰ ਨੇ ਪੱਤਰਕਾਰੀ, ਰਾਜਨੀਤਿਕ ਅਤੇ ਪ੍ਰਸ਼ਾਸ਼ਨਿਕ ਹਲਕਿਆਂ ‘ਚ ਦੁੱਖ ਦਾ ਮਾਹੌਲ ਸਿਰਜ ਦਿੱਤਾ। ਚੰਡੀਗੜ੍ਹ ਤੋਂ ਪੰਜਾਬੀ ਟ੍ਰਿਬਿਊਨ ਦੇ ਬਿਊਰੋ ਚੀਫ ਅਤੇ ਸਿਰਮੌਰ ਪੱਤਰਕਾਰ ਦਵਿੰਦਰ ਪਾਲ ਦੇ ਬੇਟੇ ਦੀ ਬੇਵਕਤੀ ਦਰਦਨਾਕ ਮੌਤ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਸੋਗ ਦੀ ਲਹਿਰ ਦੌੜ ਗਈ।
ਸਥਾਨਕ ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਫਗਵਾੜਾ ਦੇ ਮੇਹਟਾਂ ਬਾਈਪਾਸ ਤੇ ਦੇਰ ਰਾਤ ਹੋਏ ਭਿਆਨਕ ਸੜਕ ਹਾਦਸੇ ਵਿੱਚ ਗੱਡੀ ‘ਚ ਸਵਾਰ ਇਕ ਲੜਕਾ ਤੇ ਇਕ ਲੜਕੀ ਦੀ ਮੌਤ ਹੋ ਗਈ ਤੇ ਇਕ ਲੜਕੀ ਗੰਭੀਰ ਜ਼ਖਮੀ ਹੋ ਗਈ ਜਿਸ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਵਲੋਂ ਉਕਤ ਲੜਕੀ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਲੁਧਿਆਣਾ ਰੈਫਰ ਕਰ ਦਿੱਤਾ।
ਜਾਣਕਾਰੀ ਦਿੰਦਿਆ ਥਾਣਾ ਸਦਰ ਦੇ ਐੱਸ ਆਈ ਸੁਰਜੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਲਾਹੀ ਚੋਂਕ ਤੋਂ ਥੋੜ੍ਹਾ ਅੱਗੇ ਸੜਕ ਹਾਦਸਾ ਹੋਇਆ। ਜਦੋ ਉਹ ਮੌਕੇ ਤੇ ਪੁਜੇ ਤਾਂ ਦੇਖਿਆ ਕਿ ਇਕ ਥਾਰ ਗੱਡੀ ਜੋ ਕਿ ਅਚਾਨਕ ਬੇਕਾਬੂ ਹੋਣ ਨਾਲ ਪਲਟ ਗਈ ਜਿਸ ਵਿਚ ਇਕ ਲੜਕਾ ਤੇ ਦੋ ਲੜਕੀਆਂ ਸਵਾਰ ਸਨ ਜਿਨ੍ਹਾਂ ਵਿਚੋਂ ਲੜਕਾ ਅਰਸ਼ ਅਤੇ ਲੜਕੀ ਸ਼ਿਵਾਨੀ ਦੀ ਮੌਤ ਹੋ ਗਈ ਅਤੇ ਇਕ ਲੜਕੀ ਚੇਤਨਾ ਗੰਭੀਰ ਜ਼ਖਮੀ ਹੋ ਗਈ
ਜਿਸ ਨੂੰ ਡਾਕਟਰਾਂ ਵਲੋਂ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਐੱਸ ਆਈ ਨੇ ਦਸਿਆ ਕਿ ਇਹ ਤਿੰਨੋ ਹੀ ਮੁਹਾਲੀ ਦੇ ਰਹਿਣ ਵਾਲੇ ਹਨ ਅਤੇ ਇਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਨਾ ਦੇ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਸੂਬੇ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਚੋਂ ਸਮਾਜ ਸੇਵੀ, ਰਾਜਨੀਤਿਕ ਅਤੇ ਪ੍ਰਸ਼ਾਸ਼ਨਿਕ ਹਸਤੀਆਂ ਨੇ ਪੱਤਰਕਾਰ ਦਵਿੰਦਰ ਪਾਲ ਦੇ ਪੁੱਤਰ ਦੀ ਬੇਵਕਤੀ ਮੌਤ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਅੰਤਿਮ ਸਸਕਾਰ ਦੀ ਰਸਮ ਬਾਅਦ ਦੁਪਹਿਰ ਚੰਡੀਗੜ੍ਹ ਵਿੱਚ ਕੀਤੀ ਜਾਵੇਗੀ।
ਅਦਾਰਾ ਬੀ ਬੀ ਸੀ ਇੰਡੀਆ ਆਪਣੇ ਪਰਿਵਾਰਿਕ ਮਿੱਤਰ ਅਤੇ ਜਾਂਬਾਜ਼ ਪੱਤਰਕਾਰ ਦੇ ਇਸ ਅਣਕਿਆਸੇ ਦੁੱਖ ਵਿੱਚ ਸ਼ਰੀਕ ਹੁੰਦਾ ਹੋਇਆ ਆਪਣੀਆਂ ਸੰਵੇਦਨਾਵਾਂ ਪ੍ਰਗਟ ਕਰਦਾ ਹੈ।
0 comments:
एक टिप्पणी भेजें