ਅਣਖੀ ਦੀ ਕਹਾਣੀ 'ਸਾਈਕਲ' ਦੌੜ 'ਤੇ ਕਰਵਾਇਆ ਮੁਕਾਬਲਾ
-ਪਹਿਲੀਆਂ ਤਿੰਨ ਪੁਜੀਸਨਾਂ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਕੀਤਾ ਸਨਮਾਨਤ
ਬਰਨਾਲਾ- (ਬੂਟਾ ਸਿੰਘ ਚੌਹਾਨ)ਕੈਪਟਨ ਹਰਜੀਤ ਸਿੰਘ ਸਿੱਧੂ ਯਾਦਗਾਰੀ ਟਰੱਸਟ ਸੰਗਰੂਰ ਵੱਲੋਂ ਆਪਣੇ ਪੈਂਤੀਵੇਂ ਪ੍ਰੋਗਰਾਮ ਵਿਚ ਸਰਕਾਰੀ ਹਾਈ ਸਕੂਲ ਸੰਘੇੜਾ ਵਿਖੇ ਪ੍ਰਸਿੱਧ ਲੇਖਕ ਰਾਮ ਸਰੂਪ ਅਣਖੀ ਦੀ ਕਹਾਣੀ 'ਸਾਈਕਲ ਦੌੜ' ਤੇ ਕਹਾਣੀ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਦਸਵੀਂ ਕਲਾਸ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ । ਮੁਕਾਬਲੇ ਵਿੱਚੋ ਤਮਨਪ੍ਰੀਤ ਕੌਰ ਨੇ ਪਹਿਲਾ,ਅਮਨਦੀਪ ਕੌਰ ਨੇ ਦੂਜਾ ਤੇ ਜਸਪ੍ਰੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਣਾਂ ਨੂੰ ਸਨਮਾਨ ਵਿਚ ਪੰਜਾਬੀ ਪੁਸਤਕਾਂ ਤੇ ਯਾਦਗਾਰੀ ਚਿਨ੍ਹ ਦਿੱਤੇ ਗਏ। ਸੱਨਮਾਨਤ ਕਰਨ ਦੀ ਰਸਮ ਟਰੱਸਟ ਦੇ ਚੇਅਰਮੈਨ ਜਗਮੇਲ ਸਿੱਧੂ ਨੇ ਕਰਨ ਉਪਰੰਤ ਕਿਹਾ ਕਿ ਟਰੱਸਟ ਵੱਲੋਂ ਹੁਣ ਤੱਕ ਚੌਂਤੀ ਮੁਕਾਬਲੇ ਕਰਵਾਏ ਜਾ ਚੁੱਕੇ ਹਨ ਅਤੇ ਜ਼ਿਲ੍ਹਾ ਬਰਨਾਲਾ ਵਿਚ ਵੱਖ-ਵੱਖ ਸਰਕਾਰੀ ਸਕੂਲਾਂ ਵਿਚ ਵੀਹ ਕਹਾਣੀ ਮੁਕਾਬਲੇ ਕਰਵਾਏ ਜਾਣਗੇ। ਪੰਜਾਬੀ ਦੇ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਇਹ ਮੁਕਾਬਲੇ ਸਕੂਲੀ ਬੱਚਿਆਂ ਵਿਚ ਸਾਹਿਤਕ ਰੁਚੀਆਂ ਪੈਦਾ ਕਰਨ ਲਈ ਕਰਵਾਏ ਜਾ ਰਹੇ ਹਨ। ਟਰੱਸਟ ਵੱਲੋਂ ਬਹੁਤ ਸਾਰੀਆਂ ਲਾਇਬਰੇਰੀਆਂ ਲਈ ਕਿਤਾਬਾਂ ਵੀ ਭੇਟ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਪੰਜਾਬੀ ਸਾਹਿਤ ਨਾਲ ਜੁੜਨ ਲਈ ਵੀ ਕਿਹਾ। ਪੰਜਾਬੀ ਲੇਖਕ ਡਾ. ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਵਿਦਿਆਰਥੀਆਂ ਦੇ ਮਨ ਵਿਚ ਜਿਹੜੀ ਗੱਲ ਆਵੇ,ਉਹ ਆਪਣੇ ਅਧਿਆਪਕਾਂ ਤੋਂ ਪੁੱਛਣੀ ਚਾਹੀਦੀ ਹੈ ।ਜਿਹੜੇ ਬੱਚੇ ਝਿਜਕ ਮਹਿਸੂਸ ਕਰਨ ਲੱਗ ਪੈਦੇ ਹਨ, ਉਹ ਪੜਾਈ ਵਿਚ ਪਛੜ ਜਾਂਦੇ ਹਨ। ਪੰਜਾਬੀ ਲੇਖਕ ਤੇ ਪੰਜਾਬੀ ਅਧਿਆਪਕ ਗੁਰਪਾਲ ਬਿਲਾਵਲ ਨੇ ਕਿਹਾ ਕਿ ਅਜਿਹੇ ਮੁਕਾਬਲੇ ਬੱਚਿਆਂ ਵਿਚ ਮੁਕਾਬਲੇ ਦੀ ਭਾਵਨਾ ਪੈਦਾ ਕਰਦੇ ਹਨ। ਸਕੂਲ ਦੇ ਇੰਚਾਰਜ ਰਾਜੇਸ਼ ਕੁਮਾਰ ਗੋਇਲ ਨੇ ਕਿਹਾ ਕਿ ਲੇਖਕਾਂ ਦੇ ਵਿਚਾਰ ਸੁਣਕੇ ਵਿਦਿਆਰਥੀਆਂ ਦੀ ਸੋਚ ਵਿਸ਼ਾਲ ਹੁੰਦੀ ਹੈ।ਉਨ੍ਹਾਂ ਸਕੂਲ ਵਿਚ ਇਹ ਮੁਕਾਬਲਾ ਕਰਵਾਉਣ ਲਈ ਧੰਨਵਾਦ ਵੀ ਕੀਤਾ।
ਕੈਪਸ਼ਨ- ਮੁਕਾਬਲੇ ਵਿਚ ਪਹਿਲੇ ਸਥਾਨ 'ਤੇ ਆਈ ਵਿਦਿਆਰਥਣ ਤਰਨਪ੍ਰੀਤ ਕੌਰ ਨੂੰ ਸਨਮਾਨਤ ਕਰਦੇ ਹੋਏ ਟਰੱਸਟ ਦੇ ਚੇਅਰਮੈਨ ਜਗਮੇਲ ਸਿੱਧੂ ਤੇ ਹੋਰ ਸ਼ਖਸ਼ੀਅਤਾਂ
0 comments:
एक टिप्पणी भेजें