ਸਰਪੰਚ ਤੇ ਜਬਰੀ ਝੋਨਾਂ ਵੱਢਣ ਦੇ ਦੋਸ਼।
-ਪੀੜਤ ਕਿਸਾਨ ਨੇ ਪੁਲਿਸ ਪ੍ਰਸ਼ਾਸਨ ਤੋਂ ਕੀਤੀ ਇੰਨਸਾਫ ਦੀ ਮੰਗ।
ਮਮਦੋਟ 28 ਨਵੰਬਰ (ਲਛਮਣ ਸਿੰਘ ਸੰਧੂ) :-ਪੁਲਿਸ ਥਾਣਾ ਲੱਖੋ ਕਿ ਬਹਿਰਾਮ ਅਧੀਨ ਆਉਂਦੇ ਪਿੰਡ ਟਾਹਲੀ ਵਾਲਾ ਦੇ ਇੱਕ ਕਿਸਾਨ ਨੇ ਪਿੰਡ ਦੇ ਮੋਜੂਦਾ ਸਰਪੰਚ ਤੇ ਉਸਦਾ ਝੋਨਾ ਜਬਰੀ ਵੱਢਣ ਦੇ ਦੋਸ਼ ਲਗਾਉਂਦਿਆਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨੂੰ ਲਿਖਤੀ ਬਿਆਨ ਹਲਫੀਆ ਦਿੰਦਿਆਂ ਸੁਖਜਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਪਿੰਡ ਟਾਹਲੀ ਵਾਲਾ ਹਾਲ ਆਬਾਦ ਗਰੀਨ ਇੰਨਕਲੇਵ ਫਿਰੋਜ਼ਪੁਰ ਨੇ ਦੱਸਿਆ ਕਿ ਉਸ ਦੀ ਬਜੁਰਗ ਮਾਤਾ ਦਲਬੀਰ ਕੌਰ ਦੀ ਕਰੀਬ 25 ਕਨਾਲ ਮਾਲਕੀ ਜਮੀਨ ਪਿੰਡ ਟਾਹਲੀ ਵਾਲਾ ਵਿਖੇ ਹੈ ਜਿਸ ਵਿਚ ਉਨ੍ਹਾਂ ਨੇ ਝੋਨੇ ਦੀ ਫਸਲ ਬੀਜੀ ਹੋਈ ਸੀ ਤੇ ਲੰਘੀ ਇੱਕ ਨਵੰਬਰ ਨੂੰ ਸ਼ਾਮ 5/6 ਵਜੇ ਜਦੋਂ ਉਹ ਖੇਤ ਗੇੜਾ ਮਾਰਨ ਗਿਆ ਤਾਂ ਵੇਖਿਆ ਕਿ ਪਿੰਡ ਦਾ ਮੋਜੂਦਾ ਸਰਪੰਚ ਸੁਖਦੇਵ ਸਿੰਘ ਪੁੱਤਰ ਨਵਾਬ ਉਸਦਾ ਲੜਕਾ ਜਸ਼ਨ, ਹਰਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਤੇ 2/3 ਅਣਪਛਾਤੇ ਵਿਅਕਤੀ ਸੁਖਵਿੰਦਰ ਸਿੰਘ ਦੀ ਕੰਬਾਈਨ ਨੰਬਰ ਪੀ ਬੀ 04-7701 ਨਾਲ ਉਨ੍ਹਾਂ ਦੀ ਜਮੀਨ ਵਿਚੋਂ ਝੋਨੇ ਦੀ ਕਟਾਈ ਕਰ ਰਹੇ ਸਨ ਤੇ ਜਦੋਂ ਉਸ ਨੇ ਉਕਤ ਵਿਅਕਤੀਆਂ ਨੂੰ ਰੋਕਿਆ ਤਾਂ ਸੁਖਦੇਵ ਸਿੰਘ ਅਤੇ ਜਸ਼ਨ ਉਸ ਨਾਲ ਗਾਲੀਗਲੋਚ ਕਰਨ ਲੱਗ ਪਏ, ਕਿਸਾਨ ਨੇ ਅੱਗੇ ਦੱਸਿਆ ਕਿ ਜਦੋਂ ਰੋਲਾ ਸੁਣਕੇ ਲੋਕ ਇਕੱਠੇ ਹੋ ਗਏ ਤਾਂ ਸੁਖਦੇਵ ਸਿੰਘ ਨੇ ਆਪਣਾਂ ਰਿਵਾਲਵਰ ਕੱਢ ਲਿਆ ਤੇ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ ਤੇ ਮੌਕੇ ਤੋਂ ਕੰਬਾਇਨ ਅਤੇ ਟਰੈਕਟਰ ਟਰਾਲੀ ਭਜਾ ਕੇ ਲੈ ਗਏ। ਪੀੜਤ ਕਿਸਾਨ ਨੇ ਦੱਸਿਆ ਕਿ ਘਟਨਾ ਸਬੰਧੀ ਐਸ ਐਸ ਪੀ ਫਿਰੋਜ਼ਪੁਰ ਨੂੰ ਦਰਖਾਸਤ ਦਿੱਤੀ ਸੀ ਜਿਸ ਉਪਰੰਤ ਥਾਣਾ ਮੁਖੀ ਲੱਖੋ ਕਿ ਬਹਿਰਾਮ ਵਲੋਂ ਏ ਐਸ ਆਈ ਗੁਰਦੇਵ ਸਿੰਘ ਦੀ ਡਿਊਟੀ ਲਗਾਈ ਗਈ ਸੀ ਪ੍ਰੰਤੂ ਉਨ੍ਹਾਂ ਵੱਲੋਂ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਓਧਰ ਜਦੋਂ ਪਿੰਡ ਚੱਕ ਟਾਹਲੀ ਵਾਲਾ ਮੌਲਵੀ ਵਾਲਾ ਦੇ ਸਰਪੰਚ ਸੁਖਦੇਵ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਤਾ ਉਹਨਾ ਕਿਆ ਕਿ ਮੈ ਦੱਸ ਬਾਂਰਾ ਸਾਲਾ ਤੋ ਇਸ ਦੀ ਜਮੀਨ ਠੇਕੇ ਤੇ ਲੈ ਕਿ ਖੇਤੀ ਕਰ ਰਿਹਾ ਹਾ ਤੇ ਸੁਖਵਿੰਦਰ ਸਿੰਘ ਨਾਲ ਹੀ ਪਿੱਛਲੇ ਲੰਮੇ ਸਮੇ ਤੋ ਇਸ ਨਾਲ ਹੀ ਆੜਤ ਸੀ ਜੋ ਕਿ ਮੇਰੇ ਬੇਟੇ ਨੂੰ ਇਹ ਵਿਦੇਸ਼ ਭੇਜਣ ਦਾ ਲਾਰਾ ਪਿੱਛਲੇ ਸਮੇ ਤੋ ਲਾ ਰਿਹਾ ਸੀ ਨਾ ਹੀ ਇਸ ਨੇ ਮੇਰੇ ਬੇਟੇ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਇਹ ਮੇਰੀ ਜੋ ਫਸਲ ਮੈ ਇਸ ਨੂੰ ਵੇਚ ਦਾ ਰਿਹਾ ਉਸ ਦਾ ਕੋਈ ਹਿਸਾਬ ਕਿਤਾਬ ਕਰਦਾ ਸੀ ਹੁਣ ਵੀ ਮੈ ਪਿੰਡ ਦੀ ਪੰਚਾਇਤ ਇਸ ਦੇ ਘਰ ਭੇਜੀ ਹਿਸਾਬ ਕਿਤਾਬ ਕਰਨ ਵਾਸਤੇ ਪਰ ਇਸ ਨੇ ਕੋਈ ਗੱਲਬਾਤ ਨੀ ਸੁਣੀ ਤੇ ਮੈ ਫਸਲ ਵੱਡ ਕਿ ਤਿੰਨ ਦਿਨ ਖੇਤ ਵਿੱਚ ਹੀ ਰੱਖੀ ਤਾ ਕਿ ਇਹ ਮੇਰਾ ਹਿਸਾਬ ਕਿਤਾਬ ਕਰ ਦੇਵੇ ਤੇ ਮੈ ਫਸਲ ਇਸ ਨੂੰ ਵੇਚ ਦਿਆ ਉਕਤ ਸੁਖਵਿੰਦਰ ਸਿੰਘ ਮੇਰੇ ਤੇ ਬਿਲਕੁੱਲ ਗਲਤ ਦੋਸ਼ ਲਾ ਰਿਹਾ ਹੈ
ਇਸ ਸਬੰਧੀ ਜਦੋਂ ਥਾਣੇਦਾਰ ਗੁਰਦੇਵ ਸਿੰਘ ਥਾਣਾ ਲੱਖੋ ਕਾ ਬਹਿਰਾਮ ਨਾਲ ਇਸ ਪੂਰੇ ਮਾਮਲੇ ਸਬੰਧੀ ਗੱਲਬਾਤ ਕੀਤੀ ਤਾ ਉਹਨਾਂ ਕਿ ਪਹਿਲਾ ਵੀ ਆਈ ਪੀ ਡਿਊਟੀ ਲੱਗੀ ਸੀ ਤੇ ਅੱਜ ਫਿਰੋਜ਼ਪੁਰ ਵਿੱਖੇ ਧਰਨਾ -ਪ੍ਰਦਰਸ਼ਨ ਸੀ ਕੋਈ ਓਧਰ ਡਿਊਟੀ ਕਰਕੇ ਦੋਵਾ ਧਿਰਾਂ ਨੂੰ ਕੱਲ ਥਾਣੇ ਸੱਦ ਕਿ ਜਲਦ ਹੀ ਕੋਈ ਹੱਲ ਕੱਢ ਲਿਆ ਜਾਵੇਗਾ ।
0 comments:
एक टिप्पणी भेजें