ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੀ ਆਈ ਵੱਡੀ ਖ਼ਬਰ, ਸਿੱਖ ਸ਼ਰਧਾਲੂਆਂ ਦੇ ਮਨ ਨੂੰ ਪਹੁੰਚੀ ਭਾਰੀ ਠੇਸ
ਡਾ ਰਾਕੇਸ਼ ਪੁੰਜ-
ਪਾਕਿਸਤਾਨ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਇਕ ਨਵੀਂ ਖਬਰ ਆਈ ਹੈ। ਜਿਸ ਨਾਲ ਸਿੱਖ ਸ਼ਰਧਾਲੂਆਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ। ਵਿਸ਼ਵ ਭਰ ਦੇ ਕਈ ਸਿੱਖ ਸੰਗਠਨਾਂ ਨੇ ਇਸ ਤੇ ਸਖ਼ਤ ਇਤਰਾਜ਼ ਜਤਾਇਆ ਹੈ।
ਦੱਸ ਦੇਈਏ ਕਿ ਸ੍ਰੀ ਕਰਤਾਰਪੁਰ ਸਾਹਿਬ ਵਿਚ ਇਕ ਪਾਕਿਸਤਾਨੀ ਮਾਡਲ ਕੁੜੀ ਨੇ ਫੋਟੋ ਸ਼ੂਟ ਕਰਵਾਈਆਂ। ਇਨ੍ਹਾਂ ਫੋਟੋਆਂ ਵਿੱਚ ਉਸ ਦੇ ਸਿਰ ਤੇ ਚੁੰਨੀ ਵੀ ਨਹੀਂ ਲਈ ਹੋਈ ਸੀ। ਸਿੱਖ ਧਰਮ ਦੀ ਮਰਿਆਦਾ ਅਨੁਸਾਰ ਗੁਰਦੁਆਰੇ ਅੰਦਰ ਸਿਰ ਢਕ ਕੇ ਜਾਣਾ ਬੇਹੱਦ ਜ਼ਰੂਰੀ ਹੈ। ਇਹ ਫੋਟੋ ਪਾਕਿਸਤਾਨ ਦੇ ਇਕ ਵੱਡੇ ਕੱਪੜਾ ਸ਼ੋਅਰੂਮ ਮੰਨਤ ਕਲਾਥ ਵੱਲੋਂ ਖਿਚਾਈਆਂ ਗਈਆਂ ਹਨ। ਇਹ ਫੋਟੋ ਉਨ੍ਹਾਂ ਨੇ ਇੰਸਟਾਗ੍ਰਾਮ ਪੇਜ ਉੱਤੇ ਸ਼ੇਅਰ ਕੀਤੀਆਂ ਜਿਸ ਤੋਂ ਬਾਅਦ ਇਸ ਉੱਤੇ ਚਰਚਾ ਛਿੜੀ।
ਵਿਸ਼ਵ ਭਰ ਵਿੱਚ ਵਸਦੇ ਸਿੱਖਾਂ ਨੇ ਇਮਰਾਨ ਖ਼ਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪਵਿੱਤਰ ਧਾਰਮਿਕ ਸਥਾਨ ਨੂੰ ਪਿਕਨਿਕ ਸਪਾਟ ਵਜੋਂ ਕਿਸੇ ਨੂੰ ਵੀ ਵਰਤਣ ਦੀ ਇਜਾਜ਼ਤ ਦਿੱਤੀ ਜਾਵੇ। ਸਗੋਂ ਅਜਿਹਾ ਕਰਨ ਵਾਲਿਆਂ ਉੱਪਰ ਕਾਰਵਾਈ ਕੀਤੀ ਜਾਵੇ। ਫਿਲਹਾਲ ਪਾਕਿਸਤਾਨ ਸਰਕਾਰ ਜਾਂ ਮੰਨਤ ਕਲੋਸ ਵੱਲੋਂ ਇਸ ਸੰਬੰਧਿਤ ਕੋਈ ਵੀ ਜਵਾਬ ਨਹੀਂ ਆਇਆ ਹੈ।
0 comments:
एक टिप्पणी भेजें