ਜਿਲ੍ਹਾ ਬਰਨਾਲਾ ਦੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਕਮੇਟੀ ਦੀ ਪਹਿਲੀ ਮੀਟਿੰਗ ਕੀਤੀ ਅਤੇ ਲੋੜਮੰਦਾਂ ਨੂੰ ਵੰਡੇ ਚੈਕ, ਇੰਜ ਸਿੱਧੂ
ਬਰਨਾਲਾ -ਅੱਜ ਸਥਾਨਕ ਰੈਸਟ ਹਾਉਸ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਬਰਨਾਲਾ ਦੀ ਸਮੁੱਚੀ ਟੀਮ ਦੀ ਪਲੇਠੀ ਮੀਟਿੰਗ ਜਿਲ੍ਹਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕਮੇਟੀ ਦੇ 19 ਮੈਂਬਰਾ ਵਿੱਚੋ 13 ਮੈਂਬਰਾ ਨੇ ਭਾਗ ਲਿਆ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲਾ ਪ੍ਰਧਾਨ ਸਿੱਧੂ ਨੇ ਟਰੱਸਟ ਦੇ ਚੈਅਰਮੈਨ ਸਰਦਾਰ ਐਸ ਪੀ ਸਿੰਘ ਉਬਰਾਏ ਵੱਲੋ ਸਮੁੱਚੇ ਦੇਸ਼ ਵਿਚ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਤੇ ਵਿਸਥਾਰ ਨਾਲ ਚਾਨਣਾ ਪਾਇਆ ਓਹਨਾ ਦੱਸਿਆ ਕੇ ਜਿਲ੍ਹਾ ਬਰਨਾਲਾ ਅੰਦਰ ਚੇਅਰਮੈਨ ਸਾਹਿਬ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਵਿਚ ਖੂਨ ਸਾਫ ਕਰਨ ਵਾਲੀ ਮਸ਼ੀਨ ਲਈ ਜਿਲਾ ਜੇਲ ਅੰਦਰ ਕੈਦੀਆਂ ਲਈ ਕੰਪਿਊਟਰ ਸੈਂਟਰ ਖੋਲਿਆ ਆਰੋ ਸਿਸਟਮ ਲਾਇਆ ਕੋਵਿਡ ਦੌਰਾਨ 2000 ਹਜ਼ਾਰ ਰਾਸਨ ਕਿੱਟਾ ਲੋੜਮੰਦਾਂ ਨੂੰ ਵੰਡੇ ਕੋਵਿੱਡ ਸੈਂਟਰ ਲਈ 100 ਮੰਜੇ 100 ਗੱਦੇ ਰੈੱਡ ਕਰਾਸ ਨੂੰ ਦਿੱਤੇ।ਅਤੇ ਜਿਲਾ ਬਰਨਾਲਾ ਅੰਦਰ ਤਕਰੀਬਨ 200 ਦੇ ਕਰੀਬ ਲੋੜਮੰਦ ਵਿਧਵਾਵਾਂ ਨੂੰ ਆਪਹਾਜ ਵਿਅਕਤੀਆਂ ਨੂੰ ਤੇ ਲਾਚਾਰ ਬਜੁਰਗਾ ਨੂੰ ਮਹੀਨਾ ਵਾਰ ਪੈਨਸ਼ਨਾਂ ਦੇਂਦੇ ਹਨ। ਸਮੁੱਚੀ ਕਮੇਟੀ ਨੇ ਮਤਾ ਪਾਸ ਕਰਕੇ ਓਬਰਾਏ ਸਾਹਿਬ ਵੱਲੋ ਚਲਾਏ ਜਾ ਰਹੇ ਮਿਸ਼ਨ ਨੂੰ ਤਨਦੇਹੀ ਨਾਲ ਅੱਗੇ ਲੈਕੇ ਜਾਣ ਦੀ ਕਸਮ ਖਾਧੀ।ਸਮੁੱਚ ਕਮੇਟੀ ਨੇ ਓਬਰਾਏ ਸਾਹਿਬ ਅਤੇ ਸੂਬਾ ਪ੍ਰਧਾਨ ਜੱਸਾ ਸਿੰਘ ਸੰਧੂ ਦਾ ਇੰਜ ਸਿੱਧੂ ਨੂੰ ਜਿਲ੍ਹੇ ਦੀ ਜੁੰਮੇਵਾਰੀ ਸੌਂਪਣ ਲਈ ਧੰਨਵਾਦ ਕੀਤਾ ਅੰਤ ਵਿਚ 20 ਲਾਭਪਾਤਰੀਆਂ ਨੂੰ ਪੈਨਸ਼ਨ ਦੇ ਚੈਕ ਵੰਡੇ।ਅਖੀਰ ਵਿੱਚ ਰਣਦੀਪ ਸਿੰਘ ਰਾਣਾ ਕਮੇਟੀ ਦੇ ਕੈਸ਼ੀਅਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਗੁਰਮੀਤ ਸਿੰਘ ਧੌਲਾ ਸਵਰਨ ਸਿੰਘ ਸੁਪਰਡੈਂਟ ਸਬ ਇੰਸਪੈਕਟਰ ਜਗਦੀਪ ਸਿੰਘ ਸੂਬੇਦਾਰ ਸਰਬਜੀਤ ਸਿੰਘ ਐਡਵਕੇਟ ਸੁਰਿੰਦਰ ਸ਼ਰਮਾ ਜਥੇਦਾਰ ਸੁਖਦਰਸ਼ਨ ਸਿੰਘ ਐਡਵੋਕੇਟ ਵਿਸ਼ਾਲ ਸ਼ਰਮਾ ਗੁਰਜੰਟ ਸਿੰਘ ਸੋਨਾ ਅਤੇ ਹੋਰ ਮੈਂਬਰ ਮੌਜ਼ੂਦ ਸਨ
ਫੋਟੋ ਇੰਜ ਗੁਰਜਿੰਦਰ ਸਿੰਘ ਸਿੱਧੂ ਪ੍ਰਧਾਨ ਅਤੇ ਹੋਰ ਮੈਂਬਰ ਚੈਕ ਵੰਡਦੇ ਹੋਏ

0 comments:
एक टिप्पणी भेजें