ਲਖਬੀਰ ਸਿੰਘ ਹੱਤਿਆ ਕਾਂਡ ਦੇ ਅਣਸੁਲਝੇ ਸਵਾਲ ! ਵਿਵਾਦ ਫੇਰ ਗਰਮ
ਚੰਡੀਗੜ੍ਹ ( ਜਸਵਿੰਦਰ ਰੁਪਾਲ ) ਸਿੰਘੁ ਬਾਰਡਰ ਤੇ ਲਖਬੀਰ ਸਿੰਘ ਹਤਿਆ ਕਾਂਡ ਤੇ ਸਿਆਸਤ ਗਰਮ ਹੋ ਚੁਕੀ ਹੈ ਪਰ ਨਾਲ ਵਿਵਾਦ ਹੋਰ ਤੇਜ਼ ਹੁੰਦੇ ਜਾ ਰਹੇ ਨੇ , ਪਰ ਸਵਾਲ ਸਹੀ ਕੌਣ ! ਪੰਜਾਬੀ ਟ੍ਰਿਬਿਊਨ ਵਲੋਂ ਨਿਹੰਗ ਸਿੰਘ ਦੇ ਆਗੂ ਬਾਬਾ ਅਮਨ ਸਿੰਘ ਦੀ ਭਾਜਪਾ ਦੇ ਨਾਲ ਬੈਠਕ ਦੀ ਤਸਵੀਰ ਪ੍ਰਕਾਸ਼ਿਤ ਕਰਕੇ ਇਸ ਘਟਨਾ ਤੇ ਵੱਖਰੀ ਚਰਚਾ ਛੇੜ ਦਿਤੀ , ਇਸ ਸੰਬੰਧੀ ਇਕ ਹੋਰ ਚਰਚਾ ਛਿੜ ਗਈ ,ਕਿ ਬਾਬਾ ਅਮਨ ਸਿੰਘ ਦੀ ਇਕ ਵਾਰ ਬੀਜੇਪੀ ਨਾਲ ਬੈਠਕ ਨਹੀਂ ਹੋਈ ਬਲਕਿ ਤਿੰਨ ਵਾਰ ਬੈਠਕ ਹੋਈ ਹੈ , ਜਦਿਕ ਬਾਬਾ ਅਮਨ ਸਿੰਘ ਦਾ ਸਪਸ਼ਟੀਕਰਨ ਇਹ ਸੀ ਕਿ ਬੈਠਕਾਂ ਦਾ ਉਦੇਸ਼ ਕਿਸਾਨੀ ਅੰਦੋਲਨ ਨੂੰ ਹੱਲ ਕਰਨ ਲਈ ਚਰਚਾ ਦਾ ਵਿਸ਼ਾ ਸੀ ,ਉਸ ਤੋਂ ਇਲਾਵਾ ਬੀਜੇਪੀ ਨੇ ਉਨ੍ਹਾਂ ਨੂੰ ਮਾਮਲਾ ਖਤਮ ਕਰਵਾਉਣ ਲਈ ਰਿਸ਼ਵਤ ਦੇਣ ਦੀ ਬੀਜੇਪੀ ਨੇ ਲਾਲਚ ਦੇਣ ਦੀ ਗੱਲ ਕੀਤੀ ਸੀ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਸੀ ,ਇਸ ਘਟਨਾ ਨਾਲ ਨਿਹੰਗ ਸਿੰਘ ਵਲੋਂ ਬੇਅਦਵੀ ਦੇ ਮਾਮਲੇ ਤੇ ਕੀਤੀ ਗਈ ਇਸ ਵਾਰਦਾਤ ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ,ਕਿਉਂਕਿ ਲਖਬੀਰ ਸਿੰਘ ਵਲੋਂ ਬੇਅਦਵੀ ਕੀਤੀ ਗਈ ਜਾ ਨਹੀਂ ! ਇਸ ਦਾ ਪੁਖਤਾ ਸਬੂਤ ਨਹੀਂ ਮਿਲੇ ,ਜਦਿਕ ਮਾਰਨੇ ਵੇਲੇ ਦੀ ਵੀਡੀਓ ਤੇ ਵੀ ਸ਼ੱਕੀ ਹਾਲਤ ਬਣੇ ਨੇ , ਇਸ ਤੋਂ ਬਾਅਦ ਲਖਬੀਰ ਸਿੰਘ ਦੀ ਭੈਣ ਵਲੋਂ ਦਿਤੀ ਬਿਆਨਬਾਜ਼ੀ ਚ ਸਵਾਲ ਚੁਕੇ ਨੇ ਜਿਸ ਵਿਚ ਸਭ ਤੋਂ ਵੱਡਾ ਸਵਾਲ ਸੰਧੂ ਕੌਣ ਹੈ ? ਤੇ ਉਸ ਨਾਲ ਨਾਲ ਲੈ ਜਾਣ ਵਾਲਾ ਨਿਹੰਗ ਕੌਣ ਸੀ , ਨਿਹੰਗ ਦੇ ਸੰਪਰਕ ਚ ਲਖਬੀਰ ਸਿੰਘ ਕਾਫੀ ਸਮੇ ਤੋਂ ਸਹੀ ,ਕੀ ਉਹ ਬੇਅਦਵੀ ਕਰ ਸਕਦਾ ਹੈ ? ਇਨ੍ਹਾਂ ਹਾਲਾਤ ਵਿਚ ਇਕ ਵੱਡੀ ਜਾਂਚ ਹੀ ਇਸ ਕਹਾਣੀ ਦਾ ਅਸਲੀ ਸੱਚ ਸਾਮਣੇ ਲਿਆ ਸਕਦੀ ਹੈ , ਪਰ ਜਾਂਚ ਨਿਰਪੱਖ ਹੋਵੇ ਕਿਉਂਕਿ ਮਾਮਲਾ ਹੁਣ ਕਿਸਾਨੀ ਅੰਦੋਲਨ ਦੇ ਖਿਲਾਫ ਸਾਜ਼ਿਸ਼ ਅਤੇ ਪਵਿੱਤਰ ਗ੍ਰੰਥ ਦੀ ਬੇਅਦਵੀ ਕਾਰਨ ਲੋਕਾਂ ਦੀ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ,!

0 comments:
एक टिप्पणी भेजें