Contact for Advertising

Contact for Advertising

Latest News

शुक्रवार, 22 अक्टूबर 2021

ਸਟੇਟ ਪੱਧਰ ਤੇ ਸਨਮਾਨਿਤ ਹੋਣ ਵਾਲੀ ਅਧਿਆਪਕਾ ਦੀਆਂ ਪ੍ਰਾਪਤੀਆਂ ਦਾ ਹੋਇਆ ਖੁਲਾਸਾ ਸਿਟੀ ਵੈੱਲਫੇਅਰ ਸੁਸਾਇਟੀ ਵੱਲੋਂ ਜਾਂਚ ਦੀ ਮੰਗ

ਸਟੇਟ ਪੱਧਰ ਤੇ ਸਨਮਾਨਿਤ ਹੋਣ ਵਾਲੀ ਅਧਿਆਪਕਾ ਦੀਆਂ ਪ੍ਰਾਪਤੀਆਂ ਦਾ ਹੋਇਆ ਖੁਲਾਸਾ  

ਸਿਟੀ ਵੈੱਲਫੇਅਰ ਸੁਸਾਇਟੀ ਵੱਲੋਂ ਜਾਂਚ ਦੀ ਮੰਗ  

ਮਨਪ੍ਰੀਤ ਜਲਪੋਤ, ਤਪਾ ਮੰਡੀ  

ਬੀਤੇ ਦਿਨੀਂ ਅਧਿਆਪਕ ਦਿਵਸ ਮੌਕੇ ਜ਼ਿਲ੍ਹਾ ਬਰਨਾਲਾ ਤੋਂ ਇਕ ਮਹਿਲਾ ਅਧਿਆਪਕਾਂ ਨੂੰ ਸਟੇਟ ਪੱਧਰ ਤੇ ਸਨਮਾਨਿਤ ਕੀਤਾ ਗਿਆ।  ਜਿਸ ਦੀਆਂ ਪ੍ਰਾਪਤੀਆਂ ਸਬੰਧੀ ਆਰਟੀਆਈ ਐਕਟ ਰਾਹੀਂ ਅਜਿਹਾ ਖੁਲਾਸਾ ਹੋਇਆ,  ਜਿਸ ਨੂੰ ਸੁਣ ਕੇ ਹੈਰਾਨੀ ਹੋਵੇਗੀ । ਪ੍ਰਾਪਤ ਆਰਟੀਆਈ ਰਾਹੀਂ ਮਿਲੀ ਜਾਣਕਾਰੀ ਅਨੁਸਾਰ ਬਰਨਾਲਾ ਜ਼ਿਲ੍ਹੇ ਅੰਦਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੀ ਸਿਫ਼ਾਰਸ਼ ਤੇ  ਇਕ ਅਧਿਆਪਕਾ ਨੂੰ ਸਨਮਾਨਤ ਕੀਤਾ ਗਿਆ  ਜਾਣਕਾਰੀ ਅਨੁਸਾਰ ਸਟੇਟ ਐਵਾਰਡੀ ਅਧਿਆਪਕਾ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਂਦੀ ਸੀ  ਜੋ ਕਿ ਆਪਣੇ ਫ਼ਰਜ਼ਾਂ ਪ੍ਰਤੀ ਵੀ ਸੁਚੇਤ ਹਨ ਅਤੇ ਕੋਰੋਨਾ ਮਹਾਵਾਰੀ ਦੌਰਾਨ ਵਧੀਆ ਆਪਣੀ ਜ਼ਿੰਮੇਵਾਰੀ ਨਿਭਾਈ।  ਇਸ ਤੋਂ ਇਲਾਵਾ ਮਿਸ਼ਨ ਸ਼ਤ ਪ੍ਰਤੀਸ਼ਤ ਲਈ ਐਕਸਟਰਾ ਕਲਾਸਾਂ ਲਗਾਈਆਂ ਸਨ।  ਯੂ ਟਿਊਬ ਤੇ ਲਿੰਕ ਤਿਆਰ ਕਰਕੇ ਬੱਚਾ ਨੂੰ ਪਾਠ ਦੀ ਵੀਡੀਓ ਬਣਾ ਕੇ ਪੜ੍ਹਾਇਆ ਗਿਆ  ਅਤੇ ਬੱਚਿਆਂ ਦੀ ਨਿੱਜੀ ਰੂਪ ਵਿੱਚ ਹਰ ਮਦਦ ਕਰਨ ਸਬੰਧੀ  ਤੱਤਪਰ ਸਨ  ਸਕੂਲਾਂ ਦੀ ਇਨਰੋਲਮੈਂਟ ਵਧਾਉਣ ਲਈ  ਤਿਆਰ ਕੀਤੀ  ਕਰਿਏਟਿਵ ਟੀਮ ਲਈ ਅਹਿਮ ਭੂਮਿਕਾ ਨਿਭਾਈ ਅਤੇ ਅਖ਼ੀਰ ਤੱਕ ਐਕਟਿਵ ਰਹੇ।  ਇਸ ਤੋਂ ਇਲਾਵਾ ਸਕੂਲ ਦੀ ਦਿੱਖ ਵਧੀਆ ਬਣਾਉਣ ਲਈ ਇਨ੍ਹਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।  ਹੁਣ ਹੈਰਾਨੀ ਦੀ ਗੱਲ ਇਹ ਹੈ ਕਿ ਜੋ ਪ੍ਰਾਪਤੀਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਗਿਣਾਈਆਂ ਹਨ ਉਹ ਹਰੇਕ ਅਧਿਆਪਕ  ਅੰਦਰ ਕਾਬਲੀਅਤ ਹੁੰਦੀ ਹੈ  ਅਤੇ ਕੋਰੋਨਾ ਮਹਾਮਾਰੀ ਦੌਰਾਨ ਹਰੇਕ ਅਧਿਆਪਕ ਨੇ ਬੱਚਿਆਂ ਨੂੰ ਯੂ ਟਿਊਬ ਰਾਹੀਂ ਵੀਡੀਓ ਬਣਾ ਕੇ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਹੈ।  ਇਸ ਤੋਂ ਇਲਾਵਾ ਕੁਝ ਅਜਿਹੇ ਅਧਿਆਪਕਾਂ ਬਾਰੇ ਵੀ ਪਤਾ ਲੱਗਿਆ ਹੈ ਕਿ ਜਿਨ੍ਹਾਂ ਨੇ ਆਪਣੀਆਂ ਤਨਖਾਹਾਂ ਵਿੱਚੋਂ ਸਕੂਲ ਲਈ ਸਾਫ਼ ਪੀਣ ਵਾਲੇ ਪਾਣੀ  ਅਤੇ ਸਕੂਲ ਦੀ ਦਿੱਖ ਸੰਵਾਰਨ ਲਈ ਆਪਣੀਆਂ ਤਨਖਾਹਾਂ ਦੇ ਵਿੱਚੋਂ ਪੈਸੇ ਖਰਚੇ  ਜਿਹੜੇ ਜ਼ਿਲ੍ਹਾ ਸਿੱਖਿਆ ਅਫਸਰ ਦੇ ਧਿਆਨ ਵਿੱਚ ਨਹੀਂ ਆਏ । ਇਹ ਵੀ ਪਤਾ ਲੱਗਿਆ ਹੈ ਕਿ ਸਨਮਾਨਤ ਕਰਨ ਵਾਲੀ ਅਧਿਆਪਕਾ ਦਾ ਪਤੀ ਜ਼ਿਲ੍ਹਾ ਸਿੱਖਿਆ ਅਫਸਰ ਦੇ ਦਫਤਰ ਵਿਚ ਕੰਮ ਕਰਦਾ ਹੈ । ਸਿਟੀ ਵੈੱਲਫੇਅਰ ਸੁਸਾਇਟੀ ਤਪਾ ਦੇ ਪ੍ਰਧਾਨ ਸੱਤਪਾਲ ਗੋਇਲ ਨੇ ਇਸ ਦੀ ਜਾਂਚ ਲਈ ਸਿੱਖਿਆ ਸਕੱਤਰ ਅਤੇ ਮੁੱਖ ਮੰਤਰੀ  ਨੂੰ ਪੱਤਰ ਰਾਹੀਂ ਜਾਂਚ ਕਰਾਉਣ ਲਈ ਅਪੀਲ ਕੀਤੀ ਹੈ । ਸੱਤਪਾਲ ਗੋਇਲ ਨੇ ਕਿਹਾ ਕਿ ਖ਼ਾਸ ਸਿਫ਼ਾਰਸ਼ਾਂ ਉੱਤੇ ਅਜਿਹੇ ਅਧਿਆਪਕਾਂ ਨੂੰ ਸਨਮਾਨਤ ਕਰਨਾ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਅਧਿਆਪਕਾਂ ਨਾਲ ਸਰਾਸਰ ਧੱਕਾ ਹੈ।

ਕੈਪਸ਼ਨ: ਆਰ ਟੀ ਆਈ ਐਕਟ ਰਾਹੀਂ ਪ੍ਰਾਪਤ ਹੋਏ ਪੱਤਰ ਦੀ ਕਾਪੀ  
 


IMG_20211014_0002.pdf
ਸਟੇਟ ਪੱਧਰ ਤੇ ਸਨਮਾਨਿਤ ਹੋਣ ਵਾਲੀ ਅਧਿਆਪਕਾ ਦੀਆਂ ਪ੍ਰਾਪਤੀਆਂ ਦਾ ਹੋਇਆ ਖੁਲਾਸਾ   ਸਿਟੀ ਵੈੱਲਫੇਅਰ ਸੁਸਾਇਟੀ ਵੱਲੋਂ ਜਾਂਚ ਦੀ ਮੰਗ
  • Title : ਸਟੇਟ ਪੱਧਰ ਤੇ ਸਨਮਾਨਿਤ ਹੋਣ ਵਾਲੀ ਅਧਿਆਪਕਾ ਦੀਆਂ ਪ੍ਰਾਪਤੀਆਂ ਦਾ ਹੋਇਆ ਖੁਲਾਸਾ ਸਿਟੀ ਵੈੱਲਫੇਅਰ ਸੁਸਾਇਟੀ ਵੱਲੋਂ ਜਾਂਚ ਦੀ ਮੰਗ
  • Posted by :
  • Date : अक्टूबर 22, 2021
  • Labels :
  • Blogger Comments
  • Facebook Comments

0 comments:

एक टिप्पणी भेजें

Top