27 ਦੀਆ ਚੋਣਾਂ ਵਿੱਚ ਸਾਬਕਾ ਫੋਜੀ ਨਿਭਾਉਣਗੇ ਅਹਿਮ ਭੂਮਿਕਾ ਸਾਬਕਾ ਫੌਜੀਆ ਨੂੰ ਲਾਮਬੰਦ ਹੋਣ ਦਾ ਹੋਕਾ ਪੰਜਾਬ ਪੱਧਰ ਦੀ ਬਣਾਵਾਗੇ ਜਥੇਬੰਦੀ - ਸਿੱਧੂ
ਬਰਨਾਲਾ 21 ਦਸੰਬਰ ਪੰਜਾਬ ਸੈਨਿਕ ਵਿੰਗ ਦੀ ਮਹੀਨਾਵਾਰ ਮੀਟਿੰਗ ਸੇਖੋਂ ਫਾਰਮ ਬਰਨਾਲਾ ਵਿੱਖੇ ਜਿਲ੍ਹਾ ਪ੍ਰਧਾਨ ਸੂਬੇਦਾਰ ਸਵਰਨਜੀਤ ਸਿੰਘ ਭੰਗੂ ਦੀ ਪ੍ਰਧਾਨਗੀ ਹੇਠ ਹੋਈ ਇਸ ਵਿੱਚ ਸੂਬਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਵਿਸੇਸ ਤੌਰ ਤੇ ਸ਼ਿਰਕਤ ਕੀਤੀ ਇਹ ਜਾਣਕਾਰੀ ਪ੍ਰੈਸ ਨੋਟ ਜਾਰੀ ਕਰਕੇ ਵਾਰੰਟ ਅਫ਼ਸਰ ਸਮਸ਼ੇਰ ਸੇਖੋਂ ਨੇ ਦਿੱਤੀ ਹਾਜ਼ਰੀਨ ਨੂੰ ਸਬੋਧਨ ਕਰਦਿਆ ਸਿੱਧੂ ਨੇ ਕਿਹਾ ਕਿ 75 ਸਾਲ ਹੋ ਗਏ ਦੇਸ ਨੂੰ ਆਜਾਦ ਹੋਏ ਪ੍ਰੰਤੂ ਹਰ ਇਕ ਪੋਲਟੀਕਲ ਪਾਰਟੀ ਨੇ ਫੌਜੀਆ ਨੂੰ ਸਤਾ ਵਿੱਚ ਭਾਗੀਦਾਰੀ ਤੋਂ ਦੂਰ ਰੱਖਿਆ ਹੈ ਅਤੇ ਲੋਕਾ ਨਾਲ ਝੂਠੇ ਬਾਦੇ ਕਰਕੇ ਕੁਰਸੀਆ ਹਥਿਆਇਆ ਹਨ ਜੇਕਰ ਫੋਜੀ ਗਿਆਰਾਂ ਮੁਲਕਾਂ ਨਾਲ ਲਗਦੇ ਦੇਸ ਦੇ 15106.7 ਕਿਲੋਮੀਟਰ ਲੰਬੇ ਬਾਰਡਰ ਦੀ ਰਾਖੀ ਕਰ ਸਕਦੇ ਹਨ ਤਾਂ ਫੋਜੀ ਦੇਸ ਦੀ ਰਾਜਨੀਤੀ ਵਿੱਚ ਹਿੱਸਾ ਕਿਉ ਨਹੀਂ ਲੇ ਸਕਦੇ ਉਹਨਾਂ ਅਫਸੋਸ ਜ਼ਹਿਰ ਕਰਦਿਆ ਕਿਹਾ ਕੇ ਸੂਬੇ ਦੀ ਕੈਪਟਨ ਸਰਕਾਰ ਵੱਲੋ ਰੱਖੇ ਜੀ ਉ ਜੀ ਮੌਜੂਦਾ ਸਰਕਾਰ ਨੇ ਮਿੰਟਾ ਵਿੱਚ ਬੇਇਜਤ ਕਰਕੇ ਫਾਰਗ ਕਰਕੇ ਘਰਾ ਨੂੰ ਤੌਰ ਦਿੱਤੇ ਸਾਡੇ ਫੋਜੀ ਭਰਾ 12 , 15 ਹਜਾਰ ਰੁਪਏ ਮਹੀਨਾ ਤਨਖਾਹਾਂ ਤੇ ਜਲੀਲ ਹੋ ਰਹੇ ਹਨ ਅਤੇ ਠੇਕੇਦਾਰ ਸਰਕਾਰਾਂ ਨਾਲ ਮਿਲ ਕੇ ਸਾਡੇ ਨਾ ਤੇ 25,25 ਹਜਾਰ ਰੁਪਏ ਵਸੂਲ ਕਰ ਰਹੇ ਹਨ ਸੂਬੇ ਅੰਦਰ ਸਾਢੇ ਚਾਰ ਲੱਖ ਸਾਬਕਾ ਸੈਨਿਕ ਪ੍ਰੀਵਾਰ ਹਨ ਅਤੇ ਇੱਕ ਲੱਖ ਦੇ ਕਰੀਬ ਫੋਜੀ ਵਿਧਵਾਵਾਂ ਹਨ ਜੇਕਰ ਅਸੀਂ ਲਾਮਬੰਦ ਹੋ ਜਾਈਏ ਤਾਂ ਕੋਈ ਭੀ ਸਾਨੂੰ ਸਤਾ ਤੇ ਕਾਬਜ ਹੋਣ ਤੋਂ ਰੋਕ ਨਹੀਂ ਸਕਦਾ ਜਿਲ੍ਹੇ ਅੰਦਰ ਸਾਰੇ ਬਲਾਕਾਂ ਦੇ ਪ੍ਰਧਾਨ ਜਲਦੀ ਥਾਪੇ ਜਾਣਗੇ ਅਤੇ ਸਾਡੀ ਜਥੇਬੰਦੀ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਅੰਦਰ ਬਣਾਇਆ ਜਾਵੇਗਾ ਤਾਕਿ ਫੋਜੀ ਵੀਰਾ ਨੂੰ ਆਪਣੇ ਹੱਕਾਂ ਲਈ ਜਾਗਰੂਕ ਕੀਤਾ ਜਾ ਸਕੇ ਸਿੱਧੂ ਨੇ ਸਾਬਕਾ ਫੌਜੀਆ ਦੀਆ ਪੰਜਾਬ ਵਿੱਚ ਸਾਰੀਆ ਛੋਟੀਆਂ ਵੱਡੀਆਂ ਜਥੇਬੰਦੀਆਂ ਨੂੰ ਇਕ ਝੰਡੇ ਥੱਲੇ ਇਕੱਠੇ ਹੋਣ ਦੀ ਅਪੀਲ ਕੀਤੀ ਇਸ ਮੌਕੇ ਕੈਪਟਨ ਬਿੱਕਰ ਸਿੰਘ ਕੈਪਟਨ ਪਰਮਜੀਤ ਸਿੰਘ ਕੱਟੂ ਸੂਬੇਦਾਰ ਸੌਦਾਗਰ ਸਿੰਘ ਹਮੀਦੀ ਸੂਬੇਦਾਰ ਗੁਰਜੰਟ ਸਿੰਘ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਵਾਰੰਟ ਅਫ਼ਸਰ ਅਵਤਾਰ ਸਿੰਘ ਸਿੱਧੂ , ਸੂਬੇਦਾਰ ਧੰਨਾ ਸਿੰਘ ਧੌਲਾ ਸੂਬੇਦਾਰ ਕਮਲਜੀਤ ਸ਼ਰਮਾ ਸੂਬੇਦਾਰ ਨਾਇਬ ਸਿੰਘ ਸੂਬੇਦਾਰ ਇੰਦਰਜੀਤ ਸਿੰਘ ਹੌਲਦਾਰ ਬਲਦੇਵ ਸਿੰਘ ਹਮੀਦੀ ਹੌਲਦਾਰ ਰੂਪ ਸਿੰਘ ਮਹਿਤਾ ਹੌਲਦਾਰ ਬਸੰਤ ਸਿੰਘ ਹੌਲਦਾਰ ਗੁਰਤੇਜ ਸਿੰਘ ਠੁਲੇਵਾਲ ਆਦਿ ਆਗੂ ਹਾਜਰ ਸਨ।

0 comments:
एक टिप्पणी भेजें