ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਬਕਾ ਫੌਜੀਆ ਨੂੰ ਦਿੱਤਾ ਦੀਵਾਲੀ ਦਾ ਵੱਡਾ ਤੋਹਫ਼ਾ ਬੇਟੀ ਦੀ ਸ਼ਾਦੀ ਦੀ ਗ੍ਰਾਂਟ ਕੀਤੀ ਦੁੱਗਣੀ
ਬਰਨਾਲਾ 23 ਅਕਤੂਬਰ ਦੇਸ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਬਕਾ ਫੌਜੀਆ ਲਈ ਦੀਵਾਲੀ ਦਾ ਵੱਡਾ ਤੋਹਫਾ ਦਿੱਤਾ ਹੈ ਇਹ ਜਾਣਕਾਰੀ ਪ੍ਰੈਸ ਦੇ ਨਾ ਜਾਰੀ ਕਰਦਿਆ ਭਾਜਪਾ ਹਲਕਾ ਇੰਚਾਰਜ ਭਦੌੜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਇਕ ਪ੍ਰੈਸ ਨੋਟ ਜਾਰੀ ਕਰਦਿਆ ਦੱਸਿਆ ਰੱਖਿਆ ਮੰਤਰਾਲੇ ਨੇ ਇਕ ਹੁਕਮ ਜਾਰੀ ਕੀਤਾ ਹੈ ਕੇ ਜਿਨਾ ਫੌਜੀਆ ਨੂੰ ਕਿਸੇ ਭੀ ਕਾਰਣ ਕਰਕੇ ਪੈਨਸ਼ਨ ਨਹੀਂ ਮਿਲਦੀ ਸੀ ਅਤੇ 65 ਸਾਲ ਦੀ ਉਮਰ ਤੋਂ ਬਾਦ ਉਹਨਾਂ ਨੂੰ ਸੈਨਿਕ ਵੈਲਫੇਅਰ ਫੰਡ ਵਿੱਚੋ 4000 ਰੁਪਏ ਮਹੀਨਾ ਪੈਨਰੀ ਗ੍ਰਾਂਟ ਦਿੱਤੀ ਜਾਂਦੀ ਸੀ ਜਿਸ ਨੂੰ ਵਧਾ ਕੇ 8000 ਰੁਪਏ ਮਹੀਨਾ ਕਰ ਦਿੱਤਾ ਗਿਆ ਹੈ ਦੂਸਰੇ ਹੁਕਮ ਵਿੱਚ ਫੌਜੀਆ ਦੇ ਬੱਚਿਆਂ ਨੂੰ ਜਿਹੜੇ ਪੜਦੇ ਹਨ ਨੂੰ 1000 ਰੁਪਏ ਮਹੀਨਾ ਪੜਾਈ ਭੱਤਾ ਵੀ ਵਧਾ ਕੇ 2000 ਰੁਪਏ ਮਹੀਨਾ ਕਰ ਦਿੱਤਾ ਗਿਆ ਹੈ ਤੀਸਰੇ ਹੁਕਮ ਤਹਿਤ ਬੇਟੀ ਦੀ ਸ਼ਾਦੀ ਦੀ ਗ੍ਰਾਂਟ 50000 ਹਜਾਰ ਰੁਪਏ ਤੋਂ ਵਧਾ ਕੇ 100000 ਇਕ ਲੱਖ ਰੁਪਏ ਕਰ ਦਿੱਤੀ ਗਈ ਹੈ ਇਸ ਤੇ ਖ਼ੁਸ਼ੀ ਦਾ ਇਜਹਾਰ ਕਰਦਿਆ ਪੰਜਾਬ ਸਾਬਕਾ ਸੈਨਿਕ ਵਿੰਗ ਦੇ ਸੂਬਾ ਪ੍ਰਧਾਨ ਅਤੇ ਭਾਜਪਾ ਹਲਕਾ ਇੰਚਾਰਜ ਸਿੱਧੂ ਨੇ ਅਤੇ ਸਮੂਹ ਸਾਬਕਾ ਸੈਨਿਕਾ ਨੇ ਕੇਦਰ ਸਰਕਾਰ ਦਾ ਧੰਨਵਾਦ ਕੀਤਾ ਇਸ ਮੌਕੇ ਸੂਬੇਦਾਰ ਸੌਦਾਗਰ ਸਿੰਘ ਹਮੀਦੀ ਵਾਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਸੂਬੇਦਾਰ ਧੰਨਾ ਸਿੰਘ ਧੌਲਾ ਸੂਬੇਦਾਰ ਜਗਸੀਰ ਸਿੰਘ ਭੈਣੀ ਜੱਸਾ ਵਾਰੰਟ ਅਫ਼ਸਰ ਅਵਤਾਰ ਸਿੰਘ ਸਿੱਧੂ ਵਾਰੰਟ ਅਫ਼ਸਰ ਜਗਦੀਪ ਸਿੰਘ ਉੱਗੋਕੇ ਹੌਲਦਾਰ ਬਲਦੇਵ ਸਿੰਘ ਹਮੀਦੀ ਹੌਲਦਾਰ ਬਸੰਤ ਸਿੰਘ ਉੱਗੋਕੇ ਹੌਲਦਾਰ ਰੂਪ ਸਿੰਘ ਮਹਿਤਾ ਹੌਲਦਾਰ ਜਗਤਾਰ ਸਿੰਘ ਹੌਲਦਾਰ ਜੰਗੀਰ ਸਿੰਘ ਆਦਿ ਆਗੂ ਹਾਜਰ ਸਨ।
ਫੋਟੋ - ਸਾਬਕਾ ਫੋਜੀ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਕੇਦਰ ਸਰਕਾਰ ਦੇ ਫੈਸਲੇ ਤੇ ਖ਼ੁਸ਼ੀ ਦਾ ਇਜਹਾਰ ਕਰਦੇ ਹੋਏ।

0 comments:
एक टिप्पणी भेजें