ਬਲਾਕ ਮੂਨਕ ਦੀਆਂ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਨਾਰਸੀ ਨੇ ਰਚਿਆ ਇਤਿਹਾਸ ਜ਼ਿਲ੍ਹੇ ਵਿੱਚ ਭਾਗ ਲੈਣਗੇ 28 ਬੱਚੇ ਭਾਗ
ਕਮਲੇਸ਼ ਗੋਇਲ ਖਨੌਰੀ
ਖਨੌਰੀ - ਮਿਤੀ 13-15 ਅਕਤੂਬਰ 2025 ਨੂੰ ਬਲਾਕ ਮੂਨਕ ਦੀਆਂ ਖੇਡਾਂ ਕਰਵਾਈਆਂ ਗਈਆਂ ਜਿਸ ਵਿਚ ਅਨਦਾਨਾ ਕਲੱਸਟਰ ਦੀ ਬੱਲੇ ਬੱਲੇ ਰਹੀ। ਖੇਡਾਂ ਵਿੱਚ ਹੈਂਡਬਾਲ( ਮੁੰਡੇ ਅਤੇ ਕੁੜੀਆਂ) ਵਿੱਚ ਅਨਦਾਨਾ ਕਲੱਸਟਰ ਪਹਿਲੀ ਪੁਜੀਸ਼ਨ , ਫੁੱਟਬਾਲ ਵਿੱਚ ਮੁੰਡੇ ਕੁੜੀਆਂ ਪਹਿਲੀ ਪੁਜੀਸ਼ਨ , ਨੈਸ਼ਨਲ ਸਟਾਈਲ ਕਬੱਡੀ ਮੁੰਡੇ ਵਿਚ ਅਨਦਾਨਾ ਕਲੱਸਟਰ ਨੇ ਪਹਿਲੀ ਪੁਜੀਸ਼ਨ ਪ੍ਰਾਪਤ ਕਰਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ। ਕੁਸ਼ਤੀਆਂ ਵਿਚ 25 ਕਿਲੋ ਭਾਰ ਵਿੱਚ ਬਨਾਰਸੀ ਸਕੂਲ ਦੀ ਦੂਜੀ ਪੁਜੀਸ਼ਨ ਅਤੇ 28, 30 ਅਤੇ 32 ਕਿਲੋ ਭਾਰ ਵਿੱਚ ਪਹਿਲੀ ਪੁਜੀਸ਼ਨ ਹਾਸਿਲ ਕਰਕੇ ਸਰਕਾਰੀ ਪ੍ਰਾਇਮਰੀ ਸਕੂਲ ਬਨਾਰਸੀ ਨੇ ਆਪਣੀ ਛਾਪ ਛੱਡੀ। ਸ਼ਾਟ ਪੁਟ ਵਿੱਚ ਬਨਾਰਸੀ ਸਕੂਲ ਦਾ ਬੱਚਾ ਅੰਸ਼ੁਲ ਦੂਜੇ ਸਥਾਨ ਤੇ ਰਿਹਾ । ਮਾਣ ਵਾਲੀ ਗਲ ਇਹ ਹੈ ਕਿ ਸਰਕਾਰੀ ਪ੍ਰਾਇਮਰੀ ਸਕੂਲ ਬਨਾਰਸੀ ਦੇ 28 ਬੱਚੇ ਜ਼ਿਲ੍ਹੇ ਵਿਚ ਵਿੱਚ ਵੱਖ ਵੱਖ ਖੇਡਾਂ ਵਿੱਚ ਸਲੈਕਟ ਹੋਏ ਹਨ । ਇਹ ਖੇਡ ਪ੍ਰਾਪਤੀਆਂ ਕਰਕੇ ਜਿਥੇ ਸਕੂਲ ਮਾਪੇ ਅਤੇ ਅਧਿਆਪਕ ਦਾ ਮਾਣ ਵਧਿਆ ਓਥੇ ਪਿੰਡ ਅਤੇ ਇਲਾਕੇ ਲਈ ਮਾਣ ਵਾਲੀ ਗਲ ਹੈ।ਪਿੰਡ ਦੀ ਪੰਚਾਇਤ , S MC ਅਤੇ ਸਕੂਲ ਵੱਲੋਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।ਪਿੰਡ ਦੀ ਪੰਚਾਇਤ ਅਤੇ S MC ਨੇ ਸਮੂਹ ਸਟਾਫ਼, ਸਕੂਲ ਇੰਚਾਰਜ ਮਹਾਂਵੀਰ ਸਿੰਘ ਗਿੱਲ , ਬਹਾਦੁਰ ਸਿੰਘ , ਪਰਮਜੀਤ ਕੌਰ , ਸ਼ਮਸ਼ੇਰ ਸਿੰਘ ਅਤੇ ਗੌਰਵ ਗੋਇਲ ਨੂੰ ਖੇਡ ਪ੍ਰਾਪਤੀਆਂ ਤੇ ਵਧਾਈ ਦਿੱਤੀ।
0 comments:
एक टिप्पणी भेजें