ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਘੱਗਰ ਦਰਿਆ ਦੇ ਪਿੰਡਾਂ ਦਾ ਕੀਤਾ ਦੌਰਾ
ਸ੍ਰ ਰਾਹੁੱਲਇੰਦਰ ਸਿੰਘ ਸਿੱਧੂ ਭੱਠਲ ਨੇ ਘੱਗਰ ਦੇ ਬੰਨਾ ਲਈ ਡੀਜਲ ਤੇਲ ਦੀ ਕੀਤੀ ਮਦਦ
Khanori 13 September
ਕਮਲੇਸ਼ ਗੋਇਲ ਖਨੌਰੀ
ਉਨਾਂ ਕਿਹਾ ਕਿ ਸਰਕਾਰ ਬਿਨਾਂ ਨਿਗਰਾਨੀ ਤੋਂ ਅਤੇ ਸਹੀ ਢੰਗ ਨਾਲ ਕੰਮ ਨਾ ਕਰਕੇ ਸਿਰਫ ਖਾਨਾ ਪੂਰਤੀ ਕੀਤੀ ਜਾ ਰਹੀ ਹੈ ਹੁਣ ਵੀ ਸਰਕਾਰ ਇਸ਼ਤਿਹਾਰਾਂ ਤੇ ਕਰੋੜਾਂ ਰੁਪਏ ਖਰਚ ਕਰ ਰਹੀ ਹੈ। ਜਿਸ ਨੂੰ ਬਚਾ ਕੇ ਇਹ ਪੈਸਾ ਹੜ ਪੀੜਤ ਲੋਕਾਂ ਨੂੰ ਦਿੱਤਾ ਜਾਵੇ ਰਾਜਾ ਵੜਿੰਗ ਨੇ ਪਿੰਡਾਂ ਦੇ ਨੌਜਵਾਨਾਂ ਦੀ ਸਲਾਘਾ ਕਰਦਿਆਂ ਕਿਹਾ ਕਿ ਨੌਜਵਾਨ ਸਰਕਾਰ ਨਾਲੋਂ ਵੀ ਵੱਧ ਚੜ ਕੇ ਕੰਮ ਪੱਖਪਾਤ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਕਰ ਰਹੇ ਹਨ ਹੜ ਆਉਣ ਨਾਲ ਫਸਲਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ ਪਸ਼ੂਆਂ ਅਤੇ ਟਿਊਬਵੈਲ ਵੀ ਮਿੱਟੀ ਵਿੱਚ ਬੈਠ ਗਏ ਹਨ ਮੋਟਰਾਂ ਦੀ ਕੋਈ ਵੀ ਰਿਪੇਅਰ ਨਹੀਂ ਕੀਤੀ ਗਈ ਅਤੇ ਸਿਹਤ ਸਹੂਲਤਾਂ ਦਾ ਵੀ ਕੋਈ ਖਾਸ ਪ੍ਰਬੰਧ ਨਹੀਂ ਮੈਂ ਪੂਰੇ ਪੰਜਾਬ ਦਾ ਦੌਰਾ ਕਰ ਚੁੱਕਿਆ ਹਾਂ ਅੱਜ ਇੱਥੇ ਕਈ ਥਾਵਾਂ ਤੋਂ ਹੋ ਕੇ ਆਇਆ ਹਾਂ ਤੇ ਪ੍ਰਬੰਧ ਤੇ ਸਰਕਾਰ ਨਾਮ ਦੀ ਕੋਈ ਚੀਜ਼ ਮੈਨੂੰ ਪੰਜਾਬ ਦੇ ਅੰਦਰ ਨਜ਼ਰ ਨਹੀਂ ਆਈ ਲੋਕ ਚੀਕਾਂ ਹੀ ਮਾਰਦੇ ਨਜ਼ਰ ਆ ਰਹੇ ਹਨ ਤੇ ਲੋਕ ਕਹਿੰਦੇ ਹਨ ਕਿ ਇਸ ਸਰਕਾਰ ਨੇ ਸਾਨੂੰ ਕੋਈ ਚਵਾਨੀ ਦੀ ਮਦਦ ਤੱਕ ਨਹੀਂ ਦਿੱਤੀ ਜਲ ਸਰੋਤ ਮੰਤਰੀ ਦੇ ਇਲਾਕੇ ਦਾ ਇਹ ਹਾਲ ਹੈ ਤਾਂ ਬਾਕੀਆਂ ਦਾ ਕੀ ਹੋਇਆ ਹੋਵੇਗਾ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਜੋ 1600 ਕਰੋੜ ਰੁਪਏ ਦਾ ਪੈਕੇਜ ਦਿੱਤਾ ਹੈ ਉਸ ਨਾਲ ਤਾਂ ਕੁਝ ਵੀ ਨਹੀਂ ਬਣਨਾ ਲੋਕਾਂ ਦਾ ਬਹੁਤ ਹੀ ਵੱਡਾ ਨੁਕਸਾਨ ਹੋਇਆ ਹੈ ਤੇ ਬਹੁਤ ਕੇਂਦਰ ਵਾਲੇ ਕਹਿ ਕੇ ਗਏ ਹਨ ਕਿ 12 ਹਜ਼ਾਰ ਕਰੋੜ ਰੁਪਇਆ ਪੰਜਾਬ ਕੋਲ ਪਹਿਲਾਂ ਵੀ ਫੰਡ ਪਿਆ ਹੈ ਪੰਜਾਬ ਨੇ ਉਸ ਦਾ ਕੀ ਕੀਤਾ ਹੈ ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਪਤਾ ਹੈ ਕਿ ਉਹ 12 ਹਜਾਰ ਕਰੋੜ ਰੁਪਇਆ ਕਿੱਧਰ ਗਿਆ ਹੈ ਨਹੀਂ ਹੋਣਾ ਰਾਜਾ ਵੜਿਗ ਨੇ ਕਿਹਾ ਉਸ ਫੰਡ ਵਿੱਚੋਂ ਤਾਂ ਕੁਝ ਤਾਂ ਲੱਗ ਗਿਆ ਮਸ਼ਹੂਰੀਆਂ ਕੁਝ ਲੱਗ ਗਿਆ ਦਿੱਲੀ ਦੇ ਇਲੈਕਸ਼ਨ ਤੇ ਅਤੇ ਕੁਝ ਲੱਗ ਗਿਆ ਤਨਖਾਹਾਂ ਦੇਣ ਤੇ ਵੜਿੰਗ ਨੇ ਕਿਹਾ ਉਸ ਫੰਡ ਵਿੱਚੋਂ ਤਾਂ ਕੁਝ ਤਾਂ ਲੱਗ ਗਿਆ ਮਸ਼ਹੂਰੀਆਂ ਕੁਝ ਲੱਗ ਗਿਆ ਦਿੱਲੀ ਦੇ ਇਲੈਕਸ਼ਨਾ ਤੇ ਅਤੇ ਕੁਝ ਲੱਗ ਗਿਆ ਤਨਖਾਹਾ ਦੇਣ ਤੇ ਰਾਜਾ ਵੜਿੰਗ ਨੇ ਲੋਕਾਂ ਨੂੰ ਤਰਪਾਲਾਂ ਅਤੇ ਨਕਦ ਰੁਪਈਏ ਦੇ ਵੀ ਮਦਦ ਕੀਤੀ ਤੇ ਇਸ ਦੇ ਨਾਲ ਸ੍ਰ ਰਾਹੁੱਲਇੰਦਰ ਸਿੱਧੂ ਭੱਠਲ ਨੇ ਵੀ ਡੀਜ਼ਲ ਤੇਲ ਦੇ ਢੋਲ ਦੇ ਕੇ ਕਿਸਾਨਾਂ ਦੀ ਮਦਦ ਕੀਤੀ ਅਤੇ ਰਾਹੁੱਲ ਸਿੱਧੂ ਭੱਠਲ ਨੇ ਵਿਸ਼ਵਾਸ ਦਵਾਇਆ ਕਿ ਅੱਗੇ ਤੋਂ ਵੀ ਕਿਸੇ ਚੀਜ਼ ਦੀ ਜਰੂਰਤ ਹੋਵੇ ਤਾਂ ਮੈਂ ਆਪਣੇ ਲੋਕਾਂ ਲਈ ਹਾਜ਼ਰ ਨਾਜ਼ਰ ਖੜਾ ਹਾਂ ਅਤੇ ਰਾਜੇ ਵੜਿੰਗ ਨੇ ਕਿਹਾ ਕੇ ਕਿਸਾਨਾਂ ਨੂੰ 60 ਹਜਾਰ ਰੁਪਏ ਪ੍ਰਤੀ ਏਕੜ, ਹੜ ਪੀੜਤ ਪਰਿਵਾਰਾਂ ਨੂੰ ਪੰਜ ਲੱਖ ਰੁਪਏ ਪ੍ਰਤੀ ਮਕਾਨ ਮੁਆਵਜਾ ਪੰਜਾਬ ਸਰਕਾਰ ਨੂੰ ਦੇਣਾ ਚਾਹੀਦਾ ਹੈ ਇਸ ਮੌਕੇ ਉਹਨਾਂ ਦੇ ਨਾਲ ਦੁਰਲਭ ਸਿੰਘ ਸਿੱਧੂ, ਜਗਦੇਵ ਸਿੰਘ ਗਾਗਾ, ਸਨਮੀਕ ਹੈਨਰੀ ਸਮੇਤ ਹੋਰ ਕਾਂਗਰਸੀ ਆਗੂ ਅਤੇ ਵਰਕਰ ਮੌਜੂਦ ਸਨ l
0 comments:
एक टिप्पणी भेजें