Contact for Advertising

Contact for Advertising

Latest News

शनिवार, 13 सितंबर 2025

ਸੰਧੂ ਪਰਿਵਾਰ ਵੱਲੋਂ ਪਿਆਰੀ ਪੋਤੀ ਕੁਲਨੂਰ ਕੌਰ ਸੰਧੂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸ਼ਰਧਾ ਭਾਵਨਾ ਨਾਲ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ।

 ਬਰਨਾਲਾ, 11 ਸਤੰਬਰ (ਅਵਤਾਰ ਸਿੰਘ ਸੰਧੂ) : ਸੰਧੂ ਪਰਿਵਾਰ ਵੱਲੋਂ ਪਿਆਰੀ ਪੋਤੀ ਕੁਲਨੂਰ ਕੌਰ ਸੰਧੂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸ਼ਰਧਾ ਭਾਵਨਾ ਨਾਲ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਇਸ ਪਵਿੱਤਰ ਮੌਕੇ ’ਤੇ ਸੰਗਤਾਂ ਨੂੰ ਨਿਹਾਲ ਕਰਨ ਲਈ ਰਾਗੀ ਸਿੰਘਾਂ ਵੱਲੋਂ ਰਸ ਭੀਨੇ ਕੀਰਤਨ ਰਾਹੀਂ ਗੁਰੂ ਜਸ ਗਾਇਆ ਗਿਆ। ਸ੍ਰ. ਅਵਤਾਰ ਸਿੰਘ ਸੰਧੂ ਨੇ ਦੱਸਿਆ ਕਿ ਕੁਲਨੂਰ ਕੌਰ ਸੰਧੂ ਦੇ ਜਨਮ ਦਿਨ ਨੂੰ ਹੋਰ ਵੀ ਖਾਸ ਬਣਾਉਣ ਲਈ ਪਰਿਵਾਰ ਵੱਲੋਂ ਸਮੂਹਿਕ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਉਣ ਦਾ ਫੈਸਲਾ ਕੀਤਾ ਗਿਆ। ਸ੍ਰੀ ਸੁਖਮਨੀ ਸੇਵਾ ਸੁਸਾਇਟੀ, ਦਸਮੇਸ਼ ਨਗਰ, ਬਰਨਾਲਾ ਦੇ ਮੈਂਬਰਾਂ ਨੇ ਬੜੀ ਸ਼ਰਧਾ ਅਤੇ ਲਗਨ ਨਾਲ ਇਹ ਪਾਠ ਸੰਪੰਨ ਕਰਵਾਏ। ਇਸ ਖੁਸ਼ੀ ਦੇ ਮੌਕੇ ’ਤੇ ਸੰਧੂ ਪਰਿਵਾਰ ਨੇ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਦੇ ਸੰਦੇਸ਼ ਨਾਲ ਕਈ ਬੂਟੇ ਵੀ ਲਗਾਏ। ਇਸ ਤੋਂ ਇਲਾਵਾ, ਜਨਮ ਦਿਨ ਦਾ ਕੇਕ ਵੀ ਕੱਟਿਆ ਗਿਆ, ਜਿਸ ਵਿੱਚ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਭਾਗ ਲਿਆ। ਸਮਾਗਮ ਦੀ ਸਮਾਪਤੀ ’ਤੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ, ਜਿਸ ਵਿੱਚ ਸੰਗਤਾਂ ਨੇ ਸ਼ਰਧਾ ਨਾਲ ਪ੍ਰਸ਼ਾਦ ਛਕਿਆ। ਇਸ ਮੌਕੇ ਪਹੁੰਚੇ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸੀਨੀਅਰ ਐਡਵੋਕੇਟ ਸ੍ਰ. ਰਾਜਦੇਵ ਸਿੰਘ ਖ਼ਾਲਸਾ ਨੇ ਜਨਮ ਦਿਨ ਮਨਾ ਰਹੀ ਕੁਲਨੂਰ ਕੌਰ ਸੰਧੂ ਪਿਤਾ ਮਨਵੀਰ ਸਿੰਘ ਸੰਧੂ ਮਾਤਾ ਸਿਮਰਜੀਤ ਕੌਰ ਸੰਧੂ ਅਤੇ ਸਮੂਹ ਸੰਧੂ ਪਰਿਵਾਰ ਨੂੰ ਜਨਮ ਦਿਨ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਪਰਿਵਾਰ ਵੱਲੋਂ ਜਨਮ ਦਿਨ ਵਰਗੇ ਖਾਸ ਮੌਕੇ ’ਤੇ ਧਾਰਮਿਕ ਸਮਾਗਮ ਕਰਵਾਉਣ ਅਤੇ ਬੂਟੇ ਲਗਾਉਣ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਸਮਾਗਮ ਵਿੱਚ ਸਮਾਜ ਸੇਵੀ ਮਲਕੀਤ ਸਿੰਘ ਸੰਧੂ, ਸੁਰਜੀਤ ਸਿੰਘ ਸੰਧੂ, ਹਰਕੀਰਤ ਸਿੰਘ ਮਾਣਾ, ਕਮਲਜੀਤ ਸਿੰਘ, ਗੁਰਸੇਵਕ ਸਿੰਘ,ਸੁਰਮਨ ਸਿੰਘ ਬਠਿੰਡਾ ਗੁਰਮਨ ਸਿੰਘ ਬਠਿੰਡਾ ਲਾਲੀ ਬਰਨਾਲਾ, ਗੁਰਸੇਵਕ ਸਿੰਘ ਧਨੌਲਾ, ਰਣਬੀਰ ਸਿੰਘ ਸੰਧੂ, ਗੁਰਤੇਜ ਸਿੰਘ ਤੇਜੀ, ਭੁਪਿੰਦਰ ਸਿੰਘ ਭਿੰਦਾ, ਅਮਰਜੀਤ ਸਿੰਘ ਬਰਨਾਲਾ, ਹਾਕਮ ਸਿੰਘ, ਲਾਡੀ ਬਰਨਾਲਾ, ਅੰਜੂ ਕੌਰ ਸੰਧੂ, ਰਾਣੀ ਕੌਰ ਸੰਧੂ, ਪਰਮਜੀਤ ਕੌਰ ਸੰਧੂ, ਬਲਵੀਰ ਕੌਰ ਸੰਧੂ, ਮਹਿੰਦਰ ਕੌਰ, ਕੁਲਜਿੰਦਰ ਕੌਰ, ਰਮਨਦੀਪ ਕੌਰ, ਕੁਲਵਿੰਦਰ ਕੌਰ, ਸੁਖਪਾਲ ਕੌਰ, ਪਿਆਰੀ ਕੌਰ ਤੋਂ ਇਲਾਵਾ ਸਮੂਹ ਸੰਧੂ ਪਰਿਵਾਰ, ਨਜ਼ਦੀਕੀ ਰਿਸ਼ਤੇਦਾਰ, ਦੋਸਤ-ਮਿੱਤਰ ਅਤੇ ਸਕੇ-ਸਬੰਧੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ, ਜਿਨ੍ਹਾਂ ਨੇ ਇਸ ਪਵਿੱਤਰ ਮੌਕੇ ਦੀ ਸ਼ੋਭਾ ਵਧਾਈ।

 



Indian Journalist Association of India का app आ गया है ।


सभी सदस्य नीचे दिए लिंक पर क्लिक करके तुरंत ही जुड़ें और अपना सदस्य Community कार्ड प्राप्त करे - Powered by Kutumb App



https://kutumbapp.page.link/eLoMshT4hWDLHcAJ6?ref=5M2LW

ਸੰਧੂ ਪਰਿਵਾਰ ਵੱਲੋਂ ਪਿਆਰੀ ਪੋਤੀ ਕੁਲਨੂਰ ਕੌਰ ਸੰਧੂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸ਼ਰਧਾ ਭਾਵਨਾ ਨਾਲ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ।
  • Title : ਸੰਧੂ ਪਰਿਵਾਰ ਵੱਲੋਂ ਪਿਆਰੀ ਪੋਤੀ ਕੁਲਨੂਰ ਕੌਰ ਸੰਧੂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸ਼ਰਧਾ ਭਾਵਨਾ ਨਾਲ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ।
  • Posted by :
  • Date : सितंबर 13, 2025
  • Labels :
  • Blogger Comments
  • Facebook Comments

0 comments:

एक टिप्पणी भेजें

Top