Contact for Advertising

Contact for Advertising

Latest News

मंगलवार, 19 अगस्त 2025

ਧਨੌਲਾ ਥਾਣੇ ਵਿੱਚ ਤਾਇਨਾਤ ਏਐਸਆਈ ਸਾਥੀ ਸਣੇ ਵਿਜੀਲੈਂਸ ਅੜਿੱਕੇ

 ਧਨੌਲਾ ਥਾਣੇ ਵਿੱਚ ਤਾਇਨਾਤ ਏਐਸਆਈ  ਸਾਥੀ ਸਣੇ ਵਿਜੀਲੈਂਸ ਅੜਿੱਕੇ 



ਬੀਬੀਸੀ  ਬਿਊਰੋ 

ਬਰਨਾਲਾ ,19 ਅਗਸਤ :--ਵਿਜੀਲੈਂਸ ਬਿਊਰੋ ਨੇ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਥਾਣਾ ਧਨੌਲਾ ਵਿੱਚ ਤਾਇਨਾਤ ਇੱਕ ਏਐਸਆਈ ਅਤੇ ਉਸਦੇ ਇੱਕ ਹੋਰ ਸਾਥੀ ਨੂੰ 8000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ । ਹੈਰਾਨੀ ਦੀ ਗੱਲ ਇਹ ਹੈ ਕਿ ਇਹ ਠਾਣੇਦਾਰ ਸਾਲ 2023 ਵਿੱਚ ਵੀ ਰਿਸ਼ਵਤ ਲੈਂਦਾ ਫੜਿਆ ਗਿਆ ਸੀ। ਉਸ ਤੋਂ ਬਾਅਦ ਜਮਾਨਤ ਤੇ ਬਾਹਰ ਆ ਗਿਆ ਅਤੇ ਫਿਰ ਤੋਂ ਪੁਲਿਸ ਸਟੇਸ਼ਨ ਵਿੱਚ ਲੱਗ ਗਿਆ ਅਤੇ ਫਿਰ ਤੋਂ ਇਹਨੇ ਰਿਸ਼ਵਤ ਲੈਣੀ ਸ਼ੁਰੂ ਕਰ ਦਿੱਤੀ ਪਹਿਲਾਂ ਸਾਲ 2023 ਵਿੱਚ ਰਿਸ਼ਵਤ ਨਾਲ ਫੜੇ ਜਾਣ ਦਾ ਕੇਸ ਫਿਲਹਾਲ ਅਦਾਲਤ ਵਿੱਚ ਵਿਚਾਰਦੀਨ ਹੈ ਅਤੇ ਇਹ ਠਾਣੇਦਾਰ ਦੂਸਰੀ ਵਾਰ ਰਿਸ਼ਵਤ ਲੈਂਦਾ ਫੜਿਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਥਾਣਾ ਧਨੌਲਾ ਵਿੱਚ ਤਾਇਨਾਤ ਏਐਸਆਈ ਸੁਖਦੇਵ ਸਿੰਘ ਅਤੇ ਉਸਦੇ ਇੱਕ ਹੋਰ ਸਾਥੀ ਸਤਵਿੰਦਰ ਸਿੰਘ ਨੂੰ ਵਿਜੀਲੈਂਸ ਬਿਊਰੋ ਨੇ 8000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ । ਉਸਨੇ ਦੱਸਿਆ ਕਿ ਉਸਨੂੰ ਜੋਗਾ ਸਿੰਘ ਨਾਮ ਦੇ ਵਿਅਕਤੀ ਤੋਂ ਸ਼ਿਕਾਇਤ ਮਿਲੀ ਸੀ । ਜੋਗਾ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸਦੇ ਪੁੱਤਰ ਨਿਰਮਲ ਸਿੰਘ ਵਿਰੁੱਧ ਐਨਡੀ ਐਂਡ ਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਦੋਸ਼ੀ ਏਐਸਆਈ ਸੁਖਦੇਵ ਸਿੰਘ ਇਸਦੀ ਜਾਂਚ ਕਰਨ ਲਈ ਉਸਦੇ ਘਰ ਆਇਆ ਅਤੇ ਉਸਦੇ ਤਿੰਨ ਮੋਬਾਈਲ ਫੋਨ ਖੋਹ ਲਏ। ਜਦੋਂ ਉਸਨੇ ਆਪਣੇ ਮੋਬਾਈਲ ਫੋਨ ਮੰਗੇ ਤਾਂ ਦੋਸ਼ੀ ਸੁਖਦੇਵ ਸਿੰਘ ਨੇ 10000 ਰੁਪਏ ਦੀ ਮੰਗ ਕੀਤੀ। ਉਨ੍ਹਾਂ ਦਾ ਸੌਦਾ 8000 ਰੁਪਏ ਵਿੱਚ ਤੈਅ ਹੋ ਗਿਆ। ਜਿਸ ਤੋਂ ਬਾਅਦ ਉਸਨੇ ਵਿਜੀਲੈਂਸ ਬਿਊਰੋ ਨਾਲ ਸੰਪਰਕ ਕੀਤਾ। ਵਿਜੀਲੈਂਸ ਬਿਊਰੋ ਨੇ ਦੋਵਾਂ ਮੁਲਜ਼ਮਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਅਤੇ ਭ੍ਰਿਸ਼ਟਾਚਾਰ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ।

ਧਨੌਲਾ ਥਾਣੇ ਵਿੱਚ ਤਾਇਨਾਤ ਏਐਸਆਈ  ਸਾਥੀ ਸਣੇ ਵਿਜੀਲੈਂਸ ਅੜਿੱਕੇ
  • Title : ਧਨੌਲਾ ਥਾਣੇ ਵਿੱਚ ਤਾਇਨਾਤ ਏਐਸਆਈ ਸਾਥੀ ਸਣੇ ਵਿਜੀਲੈਂਸ ਅੜਿੱਕੇ
  • Posted by :
  • Date : अगस्त 19, 2025
  • Labels :
  • Blogger Comments
  • Facebook Comments

0 comments:

एक टिप्पणी भेजें

Top