ਕਿਸਾਨ ਜਥੇਬੰਦੀਆਂ ਨੇ ਨੈਸ਼ਨਲ ਹਾਈਵੇ ਬੰਦ ਕਰਕੇ ਬਰਨਾਲਾ ਬਠਿੰਡਾ ਟੀ ਪੁਆਇੰਟ ਤੇ ਲਾਇਆ ਧਰਨਾ
ਮਾਮਲਾ :- ਆੜਤੀਏ ਵੱਲੋਂ ਕਿਸਾਨ ਦੇ ਪੈਸੇ ਨਾ ਦੇਣ ਦਾ ਅਤੇ ਕਿਸਾਨ ਦੀ ਪਰੇਸ਼ਾਨੀ ਕਾਰਨ ਹੋਈ ਮੌਤ
ਸੰਜੀਵ ਗਰਗ ਕਾਲੀ ,
ਧਨੌਲਾ ਮੰਡੀ / ਬਰਨਾਲਾ / 17 ਅਗਸਤ :-- ਨੈਸ਼ਨਲ ਹਾਈਵੇ ਤੇ ਬਰਨਾਲਾ ਬਠਿੰਡਾ ਰੋਡ ਤੇ ਟੀ ਪੁਆਇੰਟ ਦੇ ਹੁਣ ਥੱਲੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੂਟਾ ਬੁਰਜ ਗਿੱਲ ) ਭਾਰਤੀ ਕਿਸਾਨ ਯੂਨੀਅਨ ਡਕੌਂਦਾ( ਧਨੇਰ) ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਭਾਰਤੀ ਕਿਸਾਨ ਯੂਨੀਅਨ (ਕਾਦੀਆਂ ) ਭਾਰਤੀ ਕਿਸਾਨ ਯੂਨੀਅਨ ( ਰਾਜੇਵਾਲ) ਨੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਨੈਸ਼ਨਲ ਹਾਈਵੇ ਤੇ ਧਰਨਾ ਲਾ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਪਿੰਡ ਠੀਕਰੀਵਾਲਾ ਦੇ ਇੱਕ ਕਿਸਾਨ ਦਰਸ਼ਨ ਸਿੰਘ ਨੇ ਬਰਨਾਲਾ ਦੇ ਇੱਕ ਆੜਤੀ ਤੋਂ 15 ਲੱਖ ਰੁਪਏ ਦੇ ਕਰੀਬ ਦੀ ਆਪਣੀ ਜਮਾ ਕੀਤੀ ਪੂੰਜੀ ਲੈਣੀ ਹੈ। ਪਰੰਤੂ ਆੜਤੀਆ ਉਸਨੂੰ ਉਸ ਦੀ ਪੂੰਜੀ ਵਾਪਸ ਕਰਨ ਦੀ ਬਜਾਏ ਉਸਨੂੰ ਪਰੇਸ਼ਾਨ ਕਰ ਰਿਹਾ ਹੈ। ਜਿਸ ਦੀ ਪਰੇਸ਼ਾਨੀ ਵਜੋਂ ਉਸ ਕਿਸਾਨ ਦਰਸ਼ਨ ਸਿੰਘ ਦੀ ਮੌਤ ਹੋ ਗਈ। ਇਹਨਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਆੜਤੀਏ ਤੋਂ ਉਸ ਦੇ ਪੈਸੇ ਦਵਾਏ ਜਾਣ ਤਾਂ ਕਿ ਉਸਦਾ ਪਰਿਵਾਰ ਆਪਣੀ ਗੁਜ਼ਾਰਾ ਕਰ ਸਕੇ ਜਾਂ ਆਪਣੇ ਬੱਚਿਆਂ ਦੇ ਵਿਆਹ ਕਰ ਸਕੇ। ਪਰੰਤੂ ਆੜਤੀਆ ਟਾਲ ਮਟੋਲ ਵੀ ਕਰ ਰਿਹਾ ਹੈ ਨਾ ਹੀ ਪ੍ਰਸ਼ਾਸਨ ਵਾਲੇ ਕੋਈ ਮਦਦ ਕਰ ਰਹੇ ਹਨ ਜਿਸ ਕਰਕੇ ਸਾਨੂੰ ਰੋਸ ਵਜੋਂ ਧਰਨਾ ਲਾਉਣਾ ਪਿਆ। ਜ਼ਿਕਰ ਯੋਗ ਹੈ ਕਿ ਮ੍ਰਿਤਕ ਦੇਹ ਕੀ ਹਾਲੇ ਤੱਕ ਹਸਪਤਾਲ ਦੀ ਮੋਰਚਰੀ ਵਿੱਚ ਪਿਛਲੇ ਤਿੰਨ ਚਾਰ ਦਿਨਾਂ ਤੋਂ ਪਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਾਨੂੰ ਕੋਈ ਸ਼ੌਂਕ ਨਹੀਂ ਸੜਕਾਂ ਤੇ ਧਰਨਾ ਲਾ ਕੇ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਪ੍ਰੰਤੂ ਸਾਡੀ ਮਜਬੂਰੀ ਬਣ ਗਿਆ ਆਰਤੀ ਆ ਸਾਡੇ ਕਿਸਾਨ ਵੀਰ ਦੇ ਪੈਸੇ ਨਹੀਂ ਦੇ ਰਿਹਾ। ਇਹਨਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਸਿਰ ਕਿਸੇ ਆੜਤੀ ਦਾ ਕਰਜ਼ਾ ਟੁੱਟ ਜਾਵੇ ਤਾਂ ਆੜਤੀਆ ਕੁਰਕੀ ਤੱਕ ਲਿਆ ਦਿੰਦਾ ਹੈ। ਇਸ ਮੌਕੇ ਤੇ ਕਾਕਾ ਸਿੰਘ ਕੋਟੜਾ, ਪ੍ਰਧਾਨ ਬਲੌਰ ਸਿੰਘ ਛੰਨ੍ਹਾਂ, ਪ੍ਰਧਾਨ ਮਨਜੀਤ ਸਿੰਘ ਰਾਏ, ਪ੍ਰਧਾਨ ਨਿਰਭੈ ਸਿੰਘ ਛੀਨੀਵਾਲ , ਪ੍ਰਧਾਨ ਦਰਸ਼ਨ ਸਿੰਘ ਉੱਗੋ, ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਪ੍ਰਧਾਨ ਦਰਸ਼ਨ ਸਿੰਘ ਮਹਿਤਾ, ਪ੍ਰਧਾਨ ਕਰਨੈਲ ਸਿੰਘ ਗਾਂਧੀ, ਪ੍ਰਧਾਨ ਪਰਮਿੰਦਰ ਸਿੰਘ ਹੰਡਿਆਇਆ, ਮਹਿੰਦਰ ਸਿੰਘ ਅਸਪਾਲ, ਪ੍ਰਧਾਨ ਜਰਨੈਲ ਸਿੰਘ ਧੂਰੀ, ਪ੍ਰਧਾਨ ਰਾਣਾ ਧਨੌਲਾ, ਸੋਮਨਾਥ ਸ਼ਰਮਾ ਧਨੌਲਾ, ਮਨਜੀਤ ਸ਼ਰਮਾ ਧਨੋਲਾ, ਸਾਬਕਾ ਸਰਪੰਚ ਠੀਕਰੀਵਾਲ ਗੁਰਦਿਆਲ ਸਿੰਘ, ਸਮੂਹ ਪੰਚਾਇਤ ਅਤੇ ਸਰਪੰਚ ਠੀਕਰੀਵਾਲ, ਸਮੂਹ ਕਲੱਬ ਪਿੰਡ ਠੀਕਰੀਵਾਲ, ਕਾਲਾ ਸਿੰਘ ਸੰਘੇੜਾ ,ਕਾਲਾ ਸਿੰਘ ਭੈਣੀ ਜੱਸਾ, ਗੁਰਮੀਤ ਸਿੰਘ ਭੈਣੀ ਜੱਸਾ ,ਲੱਖਾ ਸਿੰਘ ਬਲਦੇਵ ਸਿੰਘ ਦਾਨਗੜ੍ਹ, ਅਮਰਜੀਤ ਕੌਰ ਬਡਬਰ , ਲਖਵੀਰ ਕੌਰ ਧਨੌਲਾ, ਸੰਦੀਪ ਕੌਰ ਪੱਤੀ, ਜਿਲਾ ਜਰਨਲ ਸਕੱਤਰ ਡਕੌਦਾ ਬੂਟਾ ਬੁਰਜ ਗਿੱਲ, ਸਿਕੰਦਰ ਸਿੰਘ ਭੂਰੇ, ਅਜਮੇਰ ਸਿੰਘ ਭੂਰੇ ਆਦੀ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਮਹਿਲਾਵਾਂ ਮੌਜੂਦ ਸਨ । ਦੂਸਰੇ ਪਾਸੇ ਹਾਈਵੇ ਰੋਡ ਜਾਮ ਹੋਣ ਨਾਲ ਆਉਣ ਜਾਣ ਵਾਲੇ ਟਰੱਕਾਂ ਕਾਰਾਂ ਬੱਸਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ । ਥਾਣਾ 2 ਦੇ ਐਸਐਚਓ ਸ ਚਰਨਜੀਤ ਸਿੰਘ ਦੀ ਅਗਵਾਈ ਵਿੱਚ ਭਾਰੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਨੇ ਪਹੁੰਚ ਕੇ ਆਵਾਜਾਈ ਨੂੰ ਡਿਵਰਟ ਕੀਤਾ । ਸਬ ਇੰਸਪੈਕਟਰ ਪ੍ਰਥਮ ਕਾਂਸਲ , ਥਾਣੇਦਾਰ ਜਸਪਾਲ ਸਿੰਘ ,ਥਾਣੇਦਾਰ ਜਗਤਾਰ ਸਿੰਘ ਧਨੌਲਾ ,ਥਾਣੇਦਾਰ ਸੰਜੀਵ ਕੁਮਾਰ ਧਨੌਲਾ, ਮਹਿਲਾ ਕਾਂਸਟੇਬਲ, ਤੇ ਹੋਰ ਪੁਲਿਸ ਮੁਲਾਜ਼ਮਾਂ ਨੇ ਕਈਆਂ ਨੂੰ ਵਾਇਆ ਫਰਵਾਹੀ ,ਕਈਆਂ ਨੂੰ ਵਾਇਆ ਧਨੌਲਾ ਭੇਜਿਆ ਗਿਆ ਅਤੇ ਰਾਹਗੀਰਾਂ ਨੇ ਆਪਣੀ ਮੁਸ਼ਕਿਲਾਂ ਪ੍ਰੈਸ ਨਾਲ ਸਾਂਝੀਆਂ ਕਰਦਿਆਂ ਕਿਹਾ ਕਿ ਪੈਸੇ ਆੜਤੀਆਂ ਨੇ ਦੇਣੇ ਨੇ , ਲੋੜੇ ਦੀ ਗਰਮੀ ਵਿੱਚ ਪਰੇਸ਼ਾਨ ਕਿਸਾਨ ,ਪੁਲਿਸ ਮੁਲਾਜ਼ਮ ਤੇ ਰਾਹਗੀਰ , ਕਾਰਾਂ,ਟਰੱਕਾਂ ਬੱਸਾਂ ਵਾਲੇ ਤੇ ਸਵਾਰੀਆਂ ਹੋ ਰਹੇ ਹਨ।
ਇਸ ਤੋਂ ਬਾਅਦ ਡੀਐਸਪੀ ਬਰਨਾਲਾ ਸ. ਸਤਬੀਰ ਸਿੰਘ ਬੈਂਸ ਆਪਣੀ ਟੀਮ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸਮੇਤ ਪਹੁੰਚੇ ਅਤੇ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਅਤੇ ਆੜਤੀਏ ਦੇ ਪਰਿਵਾਰ ਨਾਲ ਗੱਲਬਾਤ ਕਰਕੇ ਉਹਨਾਂ ਕਿਸਾਨਾਂ ਦਾ ਮਸਲਾ 9 ਲੱਖ ਰੁਪਏ ਵਿੱਚ ਨਿਬੇੜ ਦਿੱਤਾ। ਇਸ ਤੋਂ ਉਪਰੰਤ ਕਿਸਾਨ ਜਥੇਬੰਦੀਆਂ ਆਪਣੀ ਸਹਿਮਤੀ ਪ੍ਰਗਟਾਉਂਦਿਆਂ ਹੋਇਆ ਲਾਇਆ ਧਰਨਾ ਚੁੱਕ ਲਿਆ ਤੇ ਰਾਹਗੀਰਾਂ ਨੇ ਸੁੱਖ ਦਾ ਸਾਹ ਲਿਆ। ਡੀਐਸਪੀ ਸਰਦਾਰ ਸੁਖਬੀਰ ਸਿੰਘ ਨੇ ਕਿਹਾ ਕਿ ਆੜਤੀਏ ਦੇ ਇੱਕ ਬੰਦੇ ਦੀ ਅਰੈਸਟ ਪੈ ਚੁੱਕੀ ਹੈ ਅਤੇ ਕਿਸਾਨ ਦੇ ਪਰਿਵਾਰ ਨੂੰ 9 ਲੱਖ ਰੁਪਈਆ ਦੇ ਦਿੱਤਾ ਜਾਵੇਗਾ ਅਤੇ ਆੜਤੀਏ ਦੇ ਦੂਸਰੇ ਬੰਦੇ ਆਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
0 comments:
एक टिप्पणी भेजें