ਸ੍ਰੀ ਨੈਨਾ ਦੇਵੀ ਮੰਦਿਰ ਖਨੌਰੀ ਮੰਡੀ ਵਿਖੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਅਵਤਾਰ ਦਿਹਾੜਾ ਸ਼ਰਧਾ ਅਤੇ ਜੋਸ ਨਾਲ ਮਨਾਇਆ
ਕਮਲੇਸ਼ ਗੋਇਲ ਖਨੌਰੀ
ਖਨੌਰੀ - 16 ਅਗਸਤ - ਸ੍ਰੀ ਨੈਨਾ ਦੇਵੀ ਮੰਦਿਰ ਕਮੇਟੀ ਵੱਲੋਂ ਖਨੌਰੀ ਵਾਸੀਆਂ ਦੇ ਸਹਿਯੋਗ ਨਾਲ ਜਨਮ ਅਸ਼ਟਮੀ ਦਾ ਪਰਵ ਦਿਹਾੜਾ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਾਆ l ਮਾਤਾ , ਭੈਣਾਂ ਤੇ ਭਰਾਵਾਂ ਵਲੋਂ ਸਵੇਰ ਤੋਂ ਹੀ ਮੰਦਿਰ ਵਿੱਚ ਭੀੜ ਦੇਖਣ ਨੂੰ ਮਿਲੀ ਜੋ ਸ਼ਾਮ ਤੱਕ ਜਾਰੀ ਰਹੀ l ਰਾਤ ਸਾਢੇ ਅੱਠ ਵਜੇ ਤੋੰ ਜਾਗਰਣ ਮੰਡਲ ਦੇ ਮੈਂਬਰਾਂ ਵਲੋਂ ਬਹੁਤ ਸੋਹਣੀਆਂ ਸੋਹਣੀਆਂ ਝਾਕੀਆਂ ਤਿਆਰ ਕੀਤੀਆਂ ਗਈਆਂ l ਭਜਨ ਮੰਡਲੀ ਵਲੋਂ ਭਗਵਾਨ ਸ੍ਰੀ ਬਾਂਕੇ ਬਿਹਾਰੀ ਦਾ 12 ਵਜੇ ਤੱਕ ਸੁੰਦਰ ਗੁਣਗਾਨ ਕੀਤਾ ਗਿਆ l ਸਾਰਿਆਂ ਲਈ ਪ੍ਰਸ਼ਾਦ ਅਤੇ ਲੰਗਰ ਤਿਆਰ ਕੀਤਾ ਗਿਆ l ਇਸ ਮੌਕੇ ਸਾਰਿਆਂ ਸਮਾਜਿਕ ਰਾਜਨਿਤੀਕ ਵਿਦਿਅਕ ਧਾਰਮਿਕ ਸੰਸਥਾਵਾਂ ਦੇ ਮੈਂਬਰ ਮੌਜੂਦ ਸਨ l
0 comments:
एक टिप्पणी भेजें