ਫ਼ੀਲਖ਼ਾਨਾ ਵਿਖੇ ਅੰਤਰਰਾਸ਼ਟਰੀ ਯੁਵਕ ਦਿਵਸ ਮਨਾਇਆ ਗਿਆ
ਕਮਲੇਸ਼ ਗੋਇਲ ਖਨੌਰੀ
ਫੀਲਖਾਨਾ ਪਟਿਆਲਾ - ਸਕੂਲ ਆਫ ਐਮੀਨੈਂਸ ਫੀਲਖਾਨਾ ਪਟਿਆਲਾ ਵਿਖੇ ਪ੍ਰਿੰਸੀਪਲ ਡਾਕਟਰ ਰਜਨੀਸ਼ ਗੁਪਤਾ ਦੀ ਅਗਵਾਈ ਦੇ ਵਿੱਚ ਅੰਤਰਰਾਸ਼ਟਰੀ ਯੁਵਕ ਦਿਵਸ ਮਨਾਇਆ ਗਿਆ ।
ਇਸ ਮੌਕੇ ਡਾਕਟਰ ਗੁਪਤਾ ਜੀ ਨੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਦੁਨੀਆਂ ਦੀ ਸਭ ਤੋਂ ਵੱਡੀ ਪੰਚਾਇਤ ਯੂ. ਐਨ. ਓ ਵੱਲੋਂ 12 ਅਗਸਤ ਦਾ ਦਿਨ ਅੰਤਰਰਾਸ਼ਟਰੀ ਯੁਵਕ ਦਿਵਸ ਦੇ ਤੌਰ ਤੇ ਘੋਸ਼ਿਤ ਕੀਤਾ ਗਿਆ ਹੈ ,ਉਹਨਾਂ ਨੇ ਇਸ ਮੌਕੇ ਨੌਜਵਾਨਾਂ ਨੂੰ ਦੇਸ਼ ਦੀ ਤਰੱਕੀ ਅਤੇ ਦੇਸ਼ ਦੀ ਦਰਪੇਸ਼ ਮੁਸ਼ਕਲਾਂ ਦੇ ਵਿੱਚ ਆਪਣਾ ਯੋਗਦਾਨ ਪਾਉਣ ਦਾ ਸੁਨੇਹਾ ਦਿੱਤਾ। ਉਹਨਾਂ ਨੇ ਕਿਹਾ ਕਿ ਅੱਜ ਭਾਰਤ ਦੁਨੀਆਂ ਦਾ ਜਿੱਥੇ ਸਭ ਤੋਂ ਵੱਡਾ ਲੋਕਤੰਤਰ ਹੈ ,ਉਸ ਦੇ ਨਾਲ ਹੀ ਭਾਰਤ ਦੇ ਵਿੱਚ ਨੌਜਵਾਨਾਂ ਦੀ ਗਿਣਤੀ ਬਹੁਤ ਵੱਡੀ ਹੈ ,ਇਹ ਨੌਜਵਾਨ ਸਾਡੇ ਅੱਜ ਦੇ ਤੇ ਕੱਲ ਦੇ ਨੇਤਾ ਹਨ। ਜਿਕਰਯੋਗ ਹੈ ਕਿ ਫੀਲਖਾਨਾ ਸਕੂਲ ਵਿਖੇ ਪਿਛਲੇ ਛੇ ਸਾਲਾਂ ਤੋਂ ਐਨਐਸਐਸ ਦੀ ਗਤੀਵਿਧੀਆਂ ,ਜਿਨਾਂ ਦੇ ਵਿੱਚ ਰਾਸ਼ਟਰੀ, ਅੰਤਰਰਾਸ਼ਟਰੀ ਦਿਵਸ ਅਤੇ ਮਹੱਤਵਪੂਰਨ ਦਿਨਾਂ ਨੂੰ ਪੂਰੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਅਜੋਕੇ ਦਿਨ ਵੀ ਪ੍ਰੋਗਰਾਮ ਅਫਸਰ ਸ੍ਰੀ ਮਨੋਜ ਥਾਪਰ ਅਤੇ ਸਟੇਟ ਅਵਾਰਡੀ ਅਧਿਆਪਕ ਪ੍ਰੋਗਰਾਮ ਅਫਸਰ ਸਰਦਾਰ ਪ੍ਰਗਟ ਸਿੰਘ ਦੀ ਅਗਵਾਈ ਵਿੱਚ ਅੰਤਰਰਾਸ਼ਟਰੀ ਯੁਵਕ ਦਿਵਸ ਮਨਾਇਆ ਗਿਆ । ਇਸ ਮੌਕੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਗੀਤ , ਲੋਕ ਸਾਜ਼ ਅਤੇ ਪੰਜਾਬ ਦੇ ਰਵਾਇਤੀ ਭੰਗੜੇ ਅਤੇ ਗਿੱਧੇ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਪ੍ਰੋਗਰਾਮ ਦੇ ਵਿੱਚ ਐਨਐਸਐਸ ਦੇ 200 ਵਲੰਟੀਅਰਜ਼ ਨੇ ਭਾਗ ਲਿਆ ।
ਪ੍ਰੋਗਰਾਮ ਦੇ ਅੰਤ ਦੇ ਵਿੱਚ ਸਮੂਹ ਵਲੰਟੀਅਰਜ਼ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ । ਇਸ ਯੁਵਕ ਦਿਵਸ ਦੇ ਵਿੱਚ ਮੰਚ ਸੰਚਾਲਨ ਦੀ ਭੂਮਿਕਾ ਸ੍ਰੀ ਅਕਸ਼ੈ ਕੁਮਾਰ ਖਨੌਰੀ ਮੀਡੀਆ ਕੋਆਰਡੀਨੇਟਰ ਫੀਲਖਾਨਾ ਸਕੂਲ ਨੇ ਬਾਖੂਬੀ ਨਿਭਾਈ। ਪ੍ਰੋਗਰਾਮ ਦੇ ਵਿੱਚ ਹੋਰਨਾਂ ਤੋਂ ਇਲਾਵਾ ਲੈਕਚਰਰ ਆਸ਼ਾ ਰਾਣੀ, ਲੈਕਚਰਾਰ ਆਰਤੀ, ਲੈਕਚਰਾਰ ਅਮੀਰ ਚੰਦ, ਲੈਕਚਰਾਰ ਰਵਿੰਦਰ ਕੌਰ,ਸਰਦਾਰ ਨਰਿੰਦਰ ਪਾਲ ਸਿੰਘ, ਕੰਪਿਊਟਰ ਫੈਕਲਟੀ ਮੰਜੂ ਅਰੋੜਾ, ਰੁਚੀ ਗਰਗ, ਰਾਜੀਵ ਕੁਮਾਰੀ ਆਦਿ ਨੇ ਸਮੂਲੀਅਤ ਕੀਤੀ।
0 comments:
एक टिप्पणी भेजें