Contact for Advertising

Contact for Advertising

Latest News

शनिवार, 9 अगस्त 2025

ਭਾਰਤੀਯ ਅੰਬੇਡਕਰ ਮਿਸ਼ਨ ਵੱਲੋਂ ਅੱਖਾਂ ਦਾ ਚੈੱਕਅਪ ਕੈਂਪ 10 ਅਗਸਤ ਨੂੰ ਸੁੰਦਰ ਬਸਤੀ ਸੰਗਰੂਰ ਵਿੱਚ

 ਭਾਰਤੀਯ ਅੰਬੇਡਕਰ ਮਿਸ਼ਨ ਵੱਲੋਂ ਅੱਖਾਂ ਦਾ ਚੈੱਕਅਪ ਕੈਂਪ 10 ਅਗਸਤ ਨੂੰ  ਸੁੰਦਰ ਬਸਤੀ ਸੰਗਰੂਰ ਵਿੱਚ

ਵੱਧ ਤੋਂ ਵੱਧ ਬਜ਼ੁਰਗ ਲੈਣ ਅੱਖਾਂ ਦੇ ਕੈਂਪ ਦਾ ਲਾਹਾ: ਸ਼੍ਰੀ ਦਰਸ਼ਨ ਕਾਂਗੜਾ 


ਸੰਜੀਵ ਗਰਗ ਕਾਲੀ 


ਧਨੌਲਾ ਮੰਡੀ, 9  ਅਗਸਤ :--ਭਾਰਤੀਯ ਅੰਬੇਡਕਰ ਮਿਸ਼ਨ, ਭਾਰਤ ਵੱਲੋਂ ਮਿਸ਼ਨ ਦੇ ਮੁੱਖ ਸਰਪ੍ਰਸਤ ਮੈਡਮ ਪੂਨਮ ਕਾਂਗੜਾ ਐਕਸ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰਸਿੱਧ ਸਮਾਜ ਸੇਵੀਕਾ ਪ੍ਰੀਤੀ ਮਹੰਤ ਦੇ ਸਹਿਯੋਗ ਨਾਲ ਪ੍ਰਾਇਮਰੀ ਸਕੂਲ ਸੁੰਦਰ ਬਸਤੀ ਸੰਗਰੂਰ ਵਿਖੇ 10 ਅਗਸਤ ਸਮਾਂ ਸਵੇਰੇ 09 ਵਜੇ ਤੋਂ ਦੁਪਹਿਰ 02 ਵਜੇ ਤੱਕ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਮਿਸ਼ਨ ਦੇ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਨੇ ਦੱਸਿਆ ਕਿ ਕੈਂਪ ਵਿੱਚ ਗਲੋਬਲ ਹਸਪਤਾਲ ਸੰਗਰੂਰ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦਾ ਚੈੱਕਅਪ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਦੌਰਾਨ ਅਪ੍ਰੇਸ਼ਨ ਕਰਕੇ ਲੈਂਜ ਵੀ ਮੁਫ਼ਤ ਪਾਏ ਜਾਣਗੇ ਇਸ ਦੇ ਨਾਲ ਹੀ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ ਉਨ੍ਹਾਂ ਕਿਹਾ ਕਿ ਮਾਨਵ ਸੇਵਾ ਸਭ ਤੋਂ ਉੱਤਮ ਸੇਵਾ ਹੈ ਜ਼ੋ ਆਪਣੀ ਹੈਸੀਅਤ ਮੁਤਾਬਿਕ ਇਹ ਸੇਵਾ ਹਰ ਇੰਨਸਾਨ ਨੂੰ ਜ਼ਰੂਰ ਕਰਨੀ ਚਾਹੀਦੀ ਹੈ। ਸ਼੍ਰੀ ਦਰਸ਼ਨ ਕਾਂਗੜਾ ਨੇ ਸਭਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਕੈਂਪ ਵਿੱਚ ਪਹੁੰਚ ਕੇ ਇਸ ਦਾ ਵੱਧ ਤੋਂ ਵੱਧ ਲਾਹਾ ਲੈਣ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਬਜ਼ੁਰਗ ਜਾ ਅੰਗਹੀਣ ਨੂੰ ਆਪਣੀਆਂ ਅੱਖਾਂ ਦੀ ਜਾਂਚ ਲਈ ਕੈਂਪ ਵਿੱਚ ਆਉਣ ਜਾਣ ਲਈ ਕੋਈ ਸਮੱਸਿਆ ਆਉਂਦੀ ਹੈ। ਤਾਂ ਉਹ ਭਾਰਤੀਯ ਅੰਬੇਡਕਰ ਮਿਸ਼ਨ, ਭਾਰਤ ਦੇ ਕਿਸੇ ਵੀ ਸਾਥੀ ਨਾਲ ਜਾ ਮੋਬਾਇਲ ਨੰਬਰ 94784-86000, 91154-60789, 92168-00926,97796-01169 ਤੇ ਸੰਪਰਕ ਕਰ ਸਕਦੇ ਹਨ ਉਨ੍ਹਾਂ ਦਾ ਆਉਂਣ ਜਾਣ ਲਈ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਮਿਸ਼ਨ ਦੇ ਮੁਕੇਸ਼ ਰਤਨਾਕਰ ਸੂਬਾ ਪ੍ਰਧਾਨ, ਜਗਸੀਰ ਸਿੰਘ ਖੈੜੀਚੰਦਵਾ ਕੌਮੀ ਜਨਰਲ ਸਕੱਤਰ, ਪਰਮਜੀਤ ਕੌਰ ਗੁੱਮਟੀ ਸੂਬਾ ਪ੍ਰਧਾਨ ਮਹਿਲਾ ਵਿੰਗ, ਰਜਨੀਸ਼ ਕੁਮਾਰ ਭੀਖੀ ਸੂਬਾ ਪ੍ਰਧਾਨ ਯੂਥ ਵਿੰਗ, ਨਿਰਭੈ ਸਿੰਘ ਛੰਨਾਂ ਸੂਬਾ ਜਨਰਲ ਸਕੱਤਰ,ਡਾ ਗੁਰਦੀਪ ਸਿੰਘ ਬਿੱਟੂ ਜ਼ਿਲ੍ਹਾ ਪ੍ਰਧਾਨ,ਡਾ ਕ੍ਰਿਸ਼ਨ ਖੈੜੀਚੰਦਵਾ, ਰਾਣਾ ਬਾਲੂ, ਜਗਸੀਰ ਸਿੰਘ ਜੱਗਾ,ਰਵੀ ਕੁਮਾਰ ਚੌਹਾਨ ਆਦਿ ਹਾਜ਼ਰ ਸਨ।

ਭਾਰਤੀਯ ਅੰਬੇਡਕਰ ਮਿਸ਼ਨ ਵੱਲੋਂ ਅੱਖਾਂ ਦਾ ਚੈੱਕਅਪ ਕੈਂਪ 10 ਅਗਸਤ ਨੂੰ  ਸੁੰਦਰ ਬਸਤੀ ਸੰਗਰੂਰ ਵਿੱਚ
  • Title : ਭਾਰਤੀਯ ਅੰਬੇਡਕਰ ਮਿਸ਼ਨ ਵੱਲੋਂ ਅੱਖਾਂ ਦਾ ਚੈੱਕਅਪ ਕੈਂਪ 10 ਅਗਸਤ ਨੂੰ ਸੁੰਦਰ ਬਸਤੀ ਸੰਗਰੂਰ ਵਿੱਚ
  • Posted by :
  • Date : अगस्त 09, 2025
  • Labels :
  • Blogger Comments
  • Facebook Comments

0 comments:

एक टिप्पणी भेजें

Top