ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਵਿਕਾਸ ਪੱਖੋਂ ਭਾਰਤ ਨੇ ਵਿਸ਼ਵ ਪੱਧਰ ਤੇ ਨਾਮਣਾ ਖੱਟਿਆ --ਮੁਫਤੀ ਵਜਾਹਤ ਕਾਸ਼ਮੀ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 9 ਅਗਸਤ :--ਰਾਸ਼ਟਰੀ ਸਵੈਸੇਵਕ ਸੰਘ ( ਆਰ ਐਸ ਐਸ) ਦੇ ਮੁਸਲਿਮ ਰਾਸ਼ਟਰੀ ਮੰਚ ਦੇ ਇਸਲਾਮੀ ਸਕੋਲਰ ਮੁਫਤੀ ਵਜਾਹਤ ਕਾਸਮੀ ਨੇ ਧਨੌਲਾ ਵਿੱਚ ਭਾਜਪਾ ਮੰਡਲ ਪ੍ਰਧਾਨ ਜਗਤਾਰ ਸਿੰਘ ਤਾਰੀ ਢਿੱਲੋਂ ਦੇ ਘਰ ਪਹੁੰਚ ਕੇ ਪਾਰਟੀ ਵਰਕਰਾਂ ਨਾਲ ਮੁਲਾਕਾਤ ਕੀਤੀ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਵਿਕਾਸ ਦੇ ਪੱਧਰ ਤੋਂ ਦੁਨੀਆਂ ਭਰ ਵਿੱਚ ਚਮਕਦਾ ਓਏ ਆ ਬੁਲੰਦੀਆਂ ਨੂੰ ਛੋਹ ਰਿਹਾ ਹੈ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਛੋਟੇ ਪਿੰਡ ਅਤੇ ਗਰੀਬ ਪਰਿਵਾਰ ਤੋਂ ਚੱਲ ਕੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਪ੍ਰਧਾਨ ਮੰਤਰੀ ਬਣੇ ਅਤੇ ਪਿਛਲੇ 10 ਸਾਲਾਂ ਵਿੱਚ ਉਨ੍ਹਾਂ ਨੂੰ ਦੁਨੀਆ ਭਰ ਦੇ 15 ਵੱਖ-ਵੱਖ ਰਾਸ਼ਟਰਾਂ ਨੇ ਸਰਵਉੱਚ ਸਨਮਾਨ ਦਿੱਤਾ। ਉਨ੍ਹਾਂ ਗੁਰਦੁਆਰੇ ਵਿੱਚ ਲੰਗਰਾਂ ਦੀ ਪ੍ਰਥਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਜਿਵੇਂ ਭੁੱਖੇ ਨੂੰ ਖਾਣਾ ਅਤੇ ਬਿਮਾਰਾਂ ਦੀ ਸੇਵਾ ਅਤੇ ਮਦਦ ਕੀਤੀ ਜਾਂਦੀ ਹੈ, ਇਸ ਨਾਲ ਸਮਾਜ ਦੇ ਹਰ ਵਰਗ ਨੂੰ ਸਿੱਖਣਾ ਚਾਹੀਦਾ ਹੈ। ਵਕਫ਼ ਬੋਰਡ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਮਾਜ ਦੇ ਲੋਕਾਂ ਨੂੰ ਸਿੱਖਿਆ, ਰੋਜ਼ਗਾਰ ਅਤੇ ਸਿਹਤ ਸਹੂਲਤਾਂ ਦੇਣ 'ਤੇ ਕੰਮ ਕਰੇ।
ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਤੇ ਬੋਲਦਿਆਂ ਉਹਨਾਂ ਕਿਹਾ ਕਿ ਕੇਜਰੀਵਾਲ ਦਿੱਲੀ ਚ ਰਾਜ ਕਰਕੇ ਆਇਆ ਹੈ ਇਸ ਕਰਕੇ ਉਹਨੂੰ ਪੰਜਾਬ ਦੇ ਕਿਸਾਨਾਂ ਨਾਲ ਕੋਈ ਵਾਸਤਾ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਤਾਂ ਹਰੇ ਰਾਜਨੀਤਿਕ ਵਿੱਚ ਬੱਚਾ ਹੈ । ਰਾਹੁਲ ਗਾਂਧੀ ਦੇ ਬਿਆਨ ਤੇ ਕਿ ਏਬੀਐਮ ਮਸ਼ੀਨਾਂ ਵਿੱਚ ਗੜਬੜੀ ਹੁੰਦੀ ਹੈ ਅਤੇ ਭਾਜਪਾ ਸਰਕਾਰ ਜਾਣ ਬੁਝ ਕੇ ਕਰਵਾਉਂਦੀ ਹੈ , ਇਸ ਸਵਾਲ ਦਾ ਜਵਾਬ ਦਿੰਦਿਆ ਉਹਨਾਂ ਕਿਹਾ ਕਿ ਜਿਹੜੇ ਰਾਜਾਂ ਵਿੱਚ ਕਾਂਗਰਸ ਸਰਕਾਰ ਹੈ ਕੀ ਉਥੋਂ ਹੀ ਪਾਕਿਸਤਾਨ ਦਾ ਚੋਣ ਕਮਿਸ਼ਨਰ ਆ ਕੇ ਚੋਣਾਂ ਕਰਵਾਉਂਦਾ ਹੈ। ਇਸ ਮੌਕੇ ਮੌਲਾਨਾ ਹੁਸੈਨ ਕਾਸਿਮ, ਮੌਲਾਨਾ ਮੁਸੀਹ ਹੁਲਾ, ਮੌਲਾਨਾ ਜਵੇਦ ਰਸੀਦੀ, ਭਾਜਪਾ ਨੇਤਾ ਓਵੀਸੀ ਵਿੰਗ ਭਾਜਪਾ ਦੇ ਸੂਬਾ ਵਾਈਸ ਪ੍ਰਧਾਨ ਪਰਮਿੰਦਰ ਸਿੰਘ ਖੁਰਮੀ, ਦਰਸ਼ਨ ਸਿੰਘ ਢਿੱਲੋਂ ,ਹਰਨਿੱਧ ਕੌਰ ਢਿੱਲੋਂ ਕੁਲਵਿੰਦਰ ਸਿੰਘ,ਭਜਨ ਸਿੰਘ, ਰੂੜ ਸਿੰਘ ਕਾਲੇਕੇ, ਜਸਵੀਰ ਸਿੰਘ ਜੱਸੀ ਠੀਕਰੀਵਾਲ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਵਰਕਰ ਤੇ ਅਹੁਦੇਦਾਰ ਮੌਜੂਦ ਸਨ।
0 comments:
एक टिप्पणी भेजें