Contact for Advertising

Contact for Advertising

Latest News

रविवार, 10 अगस्त 2025

ਸਵੱਛਤਾ ਤੇ ਵਾਤਾਵਰਨ ਇੱਕ ਦੂਜੇ ਦੇ ਪੂਰਕ: ਦੀਪ ਮਾਲਾ ਗੋਇਲ*

 *ਸਵੱਛਤਾ ਤੇ ਵਾਤਾਵਰਨ ਇੱਕ ਦੂਜੇ ਦੇ ਪੂਰਕ: ਦੀਪ ਮਾਲਾ ਗੋਇਲ*




*ਅਗਰਹਰੀ ਫਾਉੰਡੇਸ਼ਨ  ਵੱਲੋੰ ਮੈਰੀਟੋਰੀਅਸ ਸਕੂਲ ਪਟਿਆਲਾ ਨੂੰ 10 ਪੱਖੇ ਭੇੰਟ ਕੀਤੇ ਗਏ*


ਕਮਲੇਸ਼ ਗੋਇਲ ਖਨੌਰੀ


 ਪਟਿਆਲਾ  09 ਅਗਸਤ - ਅਗਰਹਰੀ ਫਾਉਂਡੇਸ਼ਨ ਪਟਿਆਲਾ ਵੱਲੋਂ  ਮੈਰੀਟੋਰੀਅਸ ਸਕੂਲ  ਪਟਿਆਲਾ ਵਿਖੇ ਵਣ ਮਹਾਂਉਤਸਵ ਮਨਾਇਆ ਗਿਆ, ਇਸ ਮੌਕੇ  ਪ੍ਰਿੰਸੀਪਲ ਦੀਪ ਮਾਲਾ ਗੋਇਲ ਜੀ ਨੇ ਵਿਦਿਆਰਥੀਆਂ ਨੂੰ ਦਰਖਤਾਂ ਤੇ ਸਵੱਛਤਾ ਦੇ ਮਹੱਤਵ ਬਾਰੇ ਦੱਸਿਆ , ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੇ ਰੰਗਲਾ ਪੰਜਾਬ ਬਣਾਉਣ ਦਾ ਮੰਤਵ ਤਾਂ ਹੀ ਪੂਰਾ ਕੀਤਾ ਜਾ ਸਕਦਾ ਹੈ , ਜੇਕਰ ਪੰਜਾਬ ਦਾ ਹਰ ਇੱਕ ਨਾਗਰਿਕ ਆਪਣੇ ਹਿੱਸੇ ਦਾ ਬਣਦਾ ਪੌਦਾ ਲਗਾਵੇ ਤੇ ਨਾਲ ਹੀ ਉਸ ਨੂੰ ਪਾਲਣ ਦਾ ਪ੍ਰਣ ਲਵੇ ।ਫਾਊਂਡੇਸ਼ਨ ਦੇ ਚੇਅਰਮੈਨ ਸ੍ਰੀ ਜੇ ਕੇ ਜਿੰਦਲ ਵੱਲੋਂ ਸਕੂਲ ਨੂੰ 10 ਛੱਤ ਵਾਲੇ ਪੱਖੇ ਭੇੰਟ ਕੀਤੇ ਗਏ ।   ਇਸ ਮੌਕੇ ਫਾਊਂਡੇਸ਼ਨ ਦੇ ਮੁੱਖ ਵਕਤਾ  ਜੀਵਨ ਜ਼ਿੰਦਲ , ਹਰਜੀਤ ਸਿੰਘ ਬਾਜਵਾ ਅਤੇ ਕਿਰਤਊਦੈ ਸਿੰਘ ਸੰਧੂ ਵੱਲੋਂ  ਵਿਦਿਆਰਥੀਆਂ ਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਅਤੇ ਆਪਣੇ ਮਾਂ ਦੇ ਨਾਮ ਦੇ ਉੱਤੇ ਇੱਕ ਪੌਦਾ ਲਗਾਉਣ ਲਈ ਪ੍ਰੇਰਨਾ ਦਿੱਤੀ।  ਇਸ ਸਮਾਰੋਹ ਨੂੰ ਸਫਲ ਕਰਨ ਵਿੱਚ  ਅਕਸ਼ੈ ਕੁਮਾਰ ਖਨੌਰੀ,

ਸੇਵਕ ਸਿੰਘ ਸੰਧੂ,ਜਸਪ੍ਰੀਤ ਸਿੰਘ ਨਾਰੰਗ,

ਕਮਲ ਕਿਸ਼ੋਰ ਗੁਪਤਾ ,

ਹਰਸ਼ਦੀਪ ਸਿੰਘ ਗਿੱਲ ਅਤੇ ਗਗਨਦੀਪ ਬਾਂਸਲ ਆਦਿ ਨੇ ਵਿਸ਼ੇਸ਼ ਯੋਗਦਾਨ ਦਿੱਤਾ।

ਸਵੱਛਤਾ ਤੇ ਵਾਤਾਵਰਨ ਇੱਕ ਦੂਜੇ ਦੇ ਪੂਰਕ: ਦੀਪ ਮਾਲਾ ਗੋਇਲ*
  • Title : ਸਵੱਛਤਾ ਤੇ ਵਾਤਾਵਰਨ ਇੱਕ ਦੂਜੇ ਦੇ ਪੂਰਕ: ਦੀਪ ਮਾਲਾ ਗੋਇਲ*
  • Posted by :
  • Date : अगस्त 10, 2025
  • Labels :
  • Blogger Comments
  • Facebook Comments

0 comments:

एक टिप्पणी भेजें

Top