ਇੰਸਪੈਕਟਰ ਲਖਬੀਰ ਸਿੰਘ ਥਾਣਾ ਧਨੌਲਾ ਦੇ ਮੁੱਖ ਅਫਸਰ ਨਿਯੁਕਤ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ ,18 ਅਗਸਤ :-- ਥਾਣਾ ਧਨੌਲਾ ਦੇ ਨਵ ਨਿਯੁਕਤ ਐਸਐਚਓ ਇੰਸਪੈਕਟਰ ਸ. ਲਖਬੀਰ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਸਐਸਪੀ ਬਰਨਾਲਾ ਸ਼੍ਰੀ ਮੁਹੰਮਦ ਸਰਫਰਾਜ਼ ਆਲਮ ਜੀ, ਐਸਪੀ (ਡੀ ) ਸ੍ਰੀ ਅਸ਼ੋਕ ਕੁਮਾਰ ਸ਼ਰਮਾ,ਐਸਪੀ(ਐਚ ) ਸ਼੍ਰੀ ਰਜੇਸ਼ ਕੁਮਾਰ ਛਿੱਬਰ , ਡੀਐਸਪੀ ਸ. ਸਤਬੀਰ ਸਿੰਘ ਬੈਂਸ ਅਤੇ ਦੂਸਰੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਦੁਆਰਾ ਆਰੰਭ ਕੀਤੀ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਿਸੇ ਵੀ ਨਸ਼ਾ ਤਸਕਰ ਨੂੰ ਛੱਡਿਆ ਨਹੀਂ ਜਾਵੇਗਾ ਉਹਨਾਂ ਨੂੰ ਜੇਲਾਂ ਵਿੱਚ ਡੱਕਿਆ ਜਾਵੇਗਾ।। ਜੇਕਰ ਕੋਈ ਨੌਜਵਾਨ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਸਦਾ ਇਲਾਜ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਨਸ਼ੇ ਦਾ ਦੌਰ ਬਹੁਤ ਜਿਆਦਾ ਘੱਟ ਚੁੱਕਿਆ ਹੈ। ਇਹ ਸਾਰਾ ਕੁਝ ਪਬਲਿਕ ਦੇ ਸਹਿਯੋਗ ਨਾਲ ਹੀ ਸੰਭਵ ਹੁੰਦਾ ਹੈ। ਕਿਉਂਕਿ ਨਸ਼ਾ ਵੇਚਣ ਵਾਲਿਆਂ ਨੂੰ ਜੇਲਾਂ ਵਿੱਚ ਸੁੱਟਿਆ ਗਿਆ ਹੈ। ਉਨਾਂ ਸ਼ਰਾਰਤੀ ਅੰਸਰਾਂ ਅਤੇ ਬੁੱਲਟ ਤੇ ਪਟਾਕੇ ਵਾਲਿਆਂ ਨੂੰ ਵੀ ਕਿਹਾ ਵੀ ਆਪਣੀਆਂ ਹਰਕਤਾਂ ਤੋਂ ਬਾਜ ਆ ਜਾਣ। ਇਸ ਮੌਕੇ ਤੇ ਮੁੱਖ ਮੁਨਸੀ ਪਰਮਦੀਪ ਸਿੰਘ, ਕਾਂਸਟੇਬਲ ਅਨਮੋਲ ਸਿੰਘ, ਕੁਲਵੰਤ ਸਿੰਘ ਆਦਿ ਮੌਜੂਦ ਸਨ।
0 comments:
एक टिप्पणी भेजें