Contact for Advertising

Contact for Advertising

Latest News

बुधवार, 13 अगस्त 2025

ਹਲਵਾਈ ਯੂਨੀਅਨ ਨੇ ਹਨੁੰਮਾਨ ਮੰਦਰ ਬਰਨੇ ਵਾਲਾ ਧਨੋਲਾ ਮੂਹਰੇ ਹਾਈਵੇ ਤੇ ਲਾਇਆ ਧਰਨਾ ਤੇ ਕੀਤੀ ਨਾਅਰੇਬਾਜ਼ੀ

 ਹਲਵਾਈ ਯੂਨੀਅਨ ਨੇ ਹਨੁੰਮਾਨ ਮੰਦਰ ਬਰਨੇ ਵਾਲਾ ਧਨੋਲਾ ਮੂਹਰੇ ਹਾਈਵੇ ਤੇ ਲਾਇਆ ਧਰਨਾ ਤੇ ਕੀਤੀ ਨਾਅਰੇਬਾਜ਼ੀ 




ਮਾਮਲਾ ਦੂਸਰੇ ਹਲਵਾਈ ਬਲਵਿੰਦਰ ਸਿੰਘ ਆਲੂ ਦੀ ਹੋਈ ਮੌਤ ਤੇ ਮੁਆਵਜ਼ਾ ਅਤੇ ਦਾਖਲ ਮਰੀਜ਼ਾਂ ਦਾ ਸਹੀ ਢੰਗ ਨਾਲ ਇਲਾਜ ਨਾ ਕਰਵਾਉਣ ਸੰਬੰਧੀ


ਪੁਲਿਸ ਪ੍ਰਸ਼ਾਸਨ ਨੇ ਹਲਵਾਈ ਯੂਨੀਅਨ ਦੇ ਆਗੂਆਂ ਨੂੰ ਗ੍ਰਿਫਤਾਰ ਕਰਕੇ ਚੁਕਵਾਇਆ ਧਰਨਾ





ਧਨੌਲਾ ਮੰਡੀ ,12 ਅਗਸਤ :- ਪਿਛਲੇ ਦਿਨੀਂ ਧਨੌਲਾ ਦੇ ਹਨੂੰਮਾਨ ਮੰਦਿਰ ਦੀ ਰਸੋਈ ਵਿੱਚ ਲੱਗੀ ਅੱਗ ਨਾਲ ਝੁਲਸੇ ਦੂਸਰੇ ਹਲਵਾਈ ਬਲਵਿੰਦਰ ਸਿੰਘ ਆਲੂ ਦੀ ਮੌਤ ਤੋਂ ਬਾਅਦ ਆਰਥਿਕ ਸਹਾਇਤਾ  ਨਾ ਮਿਲਣ ਕਾਰਨ ਹਲਵਾਈ ਯੂਨੀਅਨ ਵੱਲੋਂ ਮੰਦਿਰ ਪ੍ਰਬੰਧਕ ਕਮੇਟੀ ਦੇ ਖਿਲਾਫ ਰੋਸ ਪ੍ਰਗਟ ਕਰਦੇ ਹੋਏ ਨੈਸ਼ਨਲ ਹਾਈਵੇ ਜਾਮ ਕਰਕੇ ਮੰਦਿਰ ਦੇ ਗੇਟ ਅੱਗੇ ਧਰਨਾ ਲਾ ਕੇ ਪ੍ਰਬੰਧਿਕ ਕਮੇਟੀ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਜਾਣਕਾਰੀ ਦਿੰਦਿਆ ਹਲਵਾਈ ਯੂਨੀਅਨ ਦੇ ਪ੍ਰਧਾਨ ਜੀਤ ਸਿੰਘ, ਮਲਕੀਤ ਸਿੰਘ, ਗਿਆਨ ਚੰਦ, ਪਿਆਰਾ ਸਿੰਘ, ਸੰਜੁ  ਨੇ ਕਿਹਾ ਕਿ ਅੱਗ ਨਾਲ ਝੁਲਸੇ 16 ਵਿਅਕਤੀਆਂ ਵਿੱਚੋਂ ਹਲਵਾਈ ਰਾਮਜਤਨ ਦੀ ਮੌਤ ਤੋਂ ਬਾਅਦ ਹੁਣ ਬਲਵਿੰਦਰ ਸਿੰਘ ਆਲੂ ਦੀ ਮੌਤ ਹੋ ਗਈ, ਇਸ ਮੌਤ ਤੋਂ ਬਾਅਦ ਵੀ ਮੌਤਾਂ ਦਾ ਅੰਕੜਾ ਹੋਰ ਵੀ ਵਧ ਸਕਦਾ, ਪਰ ਮੰਦਿਰ ਕਮੇਟੀ ਵੱਲੋਂ ਹਾਲੇ ਤੱਕ ਆਲੂ ਦੇ ਪਰਿਵਾਰ ਨਾਲ ਦੁੱਖ ਵੀ ਨੂੰ ਸਾਂਝਾ ਕੀਤਾ, ਓਹਨਾ ਕਿਹਾ ਕਿ ਜਿਹੜੇ ਹਾਲੇ ਇਲਾਜ ਅਧੀਨ ਫਰੀਦਕੋਟ ਹਸਪਤਾਲ ਦਾਖਲ ਹਨ, ਓਹਨਾ ਦਾ ਵੀ ਇਲਾਜ ਠੀਕ ਨਹੀਂ ਹੋ ਰਿਹਾ, ਨਾ ਹੀ ਮੰਦਿਰ ਪ੍ਰਬੰਧਕ ਕੋਈ ਸਹਿਯੋਗ ਕਰ ਰਹੇ ਹਨ, ਓਹਨਾ ਮੰਗ ਕਰਦਿਆ ਕਿਹਾ ਕਿ ਮਿਰਤਕ ਦੇ ਪਰਿਵਾਰ ਦੀ ਮਾਲੀ ਸਹਾਇਤਾ ਕੀਤੀ ਜਾਵੇ, ਅਤੇ ਜਿਹੜੇ ਜਖਮੀ ਹਨ ਓਹਨਾ ਦੀ ਸਹਾਇਤਾ ਦਾ ਵੀ ਐਲਾਨ ਕਰਨ , ਜੇਕਰ ਮੌਤਾਂ ਦਾ ਅੰਕੜਾ ਵਧ ਜਾਂਦਾ ਤਾਂ ਓਹਨਾ ਦੀ ਵੀ ਮੱਦਦ ਕੀਤੀ ਜਾਵੇ, ਕਾਬਲੇਗ਼ੌਰ ਹੈ ਕਿ, ਇਸ ਘਟਨਾ ਤੋਂ ਬਾਅਦ ਦਾਨੀ ਸੱਜਣਾ ਵੱਲੋਂ ਪਹਿਲਕਦਮੀ ਕਰਦੇ ਹੋਏ ਆਪਣੇ ਤੌਰ ਤੇ ਪਰਿਵਾਰਾਂ ਦੀ ਮਦੱਦ ਕੀਤੀ ਜਾ ਰਹੀ ਹੈ, ਪਰ ਮੰਦਿਰ ਵੱਲੋਂ ਹਾਲੇ ਤੱਕ ਕੋਈ ਠੋਸ ਸਹਿਯੋਗ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਸਾਰੇ ਹਲਵਾਈਆਂ ਵਿੱਚ ਰੋਸ ਹੈ, ਰੋਡ ਜਾਮ ਹੋਣ ਤੋਂ ਬਾਅਦ ਥਾਣਾ ਮੁਖੀ ਇੰਸਪੇਕਟਰ ਜਗਜੀਤ ਸਿੰਘ ਅਤੇ ਨਾਇਬ ਤਹਿਸੀਲਦਾਰ ਧਨੌਲਾ ਰਾਜਪ੍ਰਿਤਪਾਲ ਸਿੰਘ ਨੇ ਮੌਕੇ ਤੇ ਪਹੁੰਚ  ਕੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਇਹ ਸਾਰਾ ਮਸਲਾ ਡੀਸੀ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ । ਪਰ ਧਰਨਾਕਾਰੀ ਆਪਣੀ ਮੰਗ ਤੇ ਅੜੇ ਹੋਏ ਸਨ, ਜਦੋਂ ਇਸ ਸੰਬੰਧੀ ਮੰਦਰ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਕਰਨ ਕੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਧਰਨਾਕਾਰੀਆਂ ਵੱਲੋਂ ਹਾਈਵੇ  ਤੇ ਧਰਨਾ ਲਾ ਕੇ  ਨਾਅਰੇਬਾਜ਼ੀ ਕੀਤੀ । ਜਿਕਰਯੋਗ ਹੈ ਇੱਥੇ ਧਰਨੇ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ( ਕਿਸਾਨ ਸੈਲ )ਦੇ ਆਗੂ ਦਰਸ਼ਨ ਸਿੰਘ ਨੈਣੇਵਾਲ ਨੇ ਵੀ ਸਿਰਕਤ ਕੀਤੀ ਅਤੇ ਉਹਨਾਂ ਨਾਲ ਦੁੱਖ ਸਾਂਝਾ ਕੀਤਾ।  ਬਾਅਦ ਵਿੱਚ ਹਲਵਾਈਆਂ ਨੇ ਪੂਰੀ ਤਰ੍ਹਾਂ ਰੋਡ ਜਾਮ ਕਰ ਦਿੱਤੀ ਜਾਮ ਹੋ ਗਈ ਅਤੇ ਇਸ ਮੌਕੇ ਤੇ ਡੀਐਸਪੀ ਸਰਦਾਰ ਸਤਬੀਰ ਸਿੰਘ ਬੈਂਸ, ਸੀਆਈਏ ਇੰਚਾਰਜ ਸ ਬਲਜੀਤ ਸਿੰਘ , ਐਸ ਐਚ ਓ ਸਿਟੀ ਟੂ ਚਰਨਜੀਤ ਸਿੰਘ ਤੇ ਪੂਰੀ ਪੁਲਿਸ ਫੋਰਸ ਪਹੁੰਚੀ ਇਥੇ ਉਹਨਾਂ ਧਰਨਾਕਾਰੀਆਂ ਨੂੰ ਸਮਝਾਇਆ ਪ੍ਰੰਤੂ ਉਹ ਆਪਣੀ ਜਿੱਤ ਦੇ ਜਿਹੜੇ ਫਿਰ ਪੁਲਿਸ ਨੇ ਆਪਣਾ ਵਰਤਦੇ ਹੋਏ ਹਲਵਾਈ ਯੂਨੀਅਨ ਦੇ ਆਗੂਆਂ ਨੂੰ ਗਿਰਫਤਾਰ ਕਰ ਲਿਆ ਤੇ ਧਰਨਾ ਜਬਰਦਸਤੀ ਚੁਕਾ ਦਿੱਤਾ। ਡੀਐਸਪੀ ਸਰਦਾਰ ਸਤਬੀਰ ਸਿੰਘ ਬੈਂਸ ਨੇ ਪੱਤਰਕਾਰਾਂ ਗੱਲਬਾਤ ਕਰਦਿਆਂ ਕਿ ਇਹਨਾਂ ਨੂੰ ਅਪੀਲ ਕੀਤੀ ਗਈ ਸੀ ਕਿ ਆਪਣਾ ਧਰਨਾ ਉਠਾ ਕੇ ਪ੍ਰਸ਼ਾਸਨ ਡੀਸੀ ਸਾਹਿਬ ਨਾਲ ਆਪਾਂ ਗੱਲਬਾਤ ਕਰਦੇ ਆਂ ਪਰੰਤੂ ਇਹ ਅੜੇ ਰਹੇ ਜਿਸ ਕਾਰਨ ਸਾਨੂੰ ਸਖਤੀ ਕਰਨੀ ਪਈ।

ਉਹਨਾਂ ਕਿਹਾ ਕਿ ਮ੍ਰਿਤਕ ਪਰਿਵਾਰਾਂ ਤੇ ਜਖਮੀਆਂ ਦੀ ਹਰ ਹਾਲਤ ਚ ਪੂਰੀ ਪੂਰੀ ਸਹਾਇਤਾ ਕੀਤੀ ਜਾਵੇਗੀ।

ਹਲਵਾਈ ਯੂਨੀਅਨ ਨੇ ਹਨੁੰਮਾਨ ਮੰਦਰ ਬਰਨੇ ਵਾਲਾ ਧਨੋਲਾ ਮੂਹਰੇ ਹਾਈਵੇ ਤੇ ਲਾਇਆ ਧਰਨਾ ਤੇ ਕੀਤੀ ਨਾਅਰੇਬਾਜ਼ੀ
  • Title : ਹਲਵਾਈ ਯੂਨੀਅਨ ਨੇ ਹਨੁੰਮਾਨ ਮੰਦਰ ਬਰਨੇ ਵਾਲਾ ਧਨੋਲਾ ਮੂਹਰੇ ਹਾਈਵੇ ਤੇ ਲਾਇਆ ਧਰਨਾ ਤੇ ਕੀਤੀ ਨਾਅਰੇਬਾਜ਼ੀ
  • Posted by :
  • Date : अगस्त 13, 2025
  • Labels :
  • Blogger Comments
  • Facebook Comments

0 comments:

एक टिप्पणी भेजें

Top