Contact for Advertising

Contact for Advertising

Latest News

सोमवार, 18 अगस्त 2025

ਪਿੰਡ ਗੁੰਮਟੀ ਵਿਖੇ ਲੱਗਿਆ ਮੇਲਾ ਤੀਆਂ ਤੀਜ ਦੀਆਂ ਤੀਆਂ ਸਾਡੇ ਸੱਭਿਆਚਾਰ ਦਾ ਅਹਿਮ ਹਿੱਸਾ ਹਨ: ਮੈਡਮ ਪੂਨਮ ਕਾਂਗੜਾ

 ਪਿੰਡ ਗੁੰਮਟੀ ਵਿਖੇ ਲੱਗਿਆ ਮੇਲਾ ਤੀਆਂ ਤੀਜ ਦੀਆਂ   


ਤੀਆਂ ਸਾਡੇ ਸੱਭਿਆਚਾਰ ਦਾ ਅਹਿਮ ਹਿੱਸਾ ਹਨ: ਮੈਡਮ ਪੂਨਮ ਕਾਂਗੜਾ 



ਸੰਜੀਵ ਗਰਗ ਕਾਲੀ 


ਧਨੌਲਾ ਮੰਡੀ / ਸ਼ੇਰਪੁਰ/ਸੰਗਰੂਰ / 17 ਅਗਸਤ :-- ਨੇੜਲੇ ਪਿੰਡ ਗੁੰਮਟੀ ਵਿਖੇ ਸਮੂਹ ਪਿੰਡ ਦੀਆਂ ਮਹਿਲਾਵਾਂ ਵੱਲੋਂ ਪਰਮਜੀਤ ਕੌਰ ਗੁੰਮਟੀ ਦੀ ਦੇਖ ਰੇਖ ਹੇਠ ਮੇਲਾ ਤੀਆਂ ਤੀਜ ਦੀਆਂ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਮੈਡਮ ਪੂਨਮ ਕਾਂਗੜਾ ਮੁੱਖ ਸਰਪ੍ਰਸਤ ਭਾਰਤੀਯ ਅੰਬੇਡਕਰ ਮਿਸ਼ਨ, ਭਾਰਤ ਸ਼ਾਮਲ ਹੋਏ ਮੇਲੇ ਵਿੱਚ ਜਿਥੇ ਮਹਿਲਾਵਾਂ ਵੱਲੋਂ ਪੀਂਘਾਂ ਝੂਟ, ਗਿੱਧਾ ਅਤੇ ਪੰਜਾਬੀ ਬੋਲੀਆਂ ਪਾ ਕਿ ਤੇ ਪੰਜਾਬੀ ਗੀਤਾਂ ਤੇ ਨੱਚ ਟੱਪ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਉਥੇ ਹੀ ਮੇਲੇ ਵਿੱਚ ਲੱਗੇ ਵੱਖ ਵੱਖ ਤਰ੍ਹਾਂ ਦੇ ਝੂਲਿਆਂ ਤੇ ਬੱਚਿਆਂ ਨੇ ਵੀ ਖ਼ੂਬ ਮਜ਼ਾ ਲਿਆ ਇਸ ਮੌਕੇ ਸੰਬੋਧਨ ਕਰਦਿਆਂ ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਤੀਆਂ ਤੀਜ ਦੀਆਂ ਤਿਉਹਾਰ ਸਾਡੇ ਸੱਭਿਆਚਾਰ ਵਿੱਚ ਅਹਿਮ ਸਥਾਨ ਰੱਖਦਾ ਹੈ। ਤੀਆਂ ਦੇ ਮੌਕੇ ਦੂਰ ਦਰਾਡ ਵਿਆਹੀਆਂ ਸਹੇਲੀਆਂ ਇਕੱਠੀਆਂ ਹੋ ਕੇ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰਕੇ ਖੁਸ਼ੀਆਂ ਮਨਾਉਂਦੀਆਂ ਹਨ ਉਨ੍ਹਾਂ ਕਿਹਾ ਕਿ ਮੁਟਿਆਰਾਂ ਤੀਆਂ ਤੀਜ ਦੀਆਂ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦਿਆਂ ਹਨ ਤਾਂ ਜ਼ੋ ਉਹ ਇਸ ਦਿਨ ਆਪਣੀਆਂ ਸਖੀਆਂ ਸਹੇਲੀਆਂ  ਨਾਲ ਮਿਲ ਕੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਸਕਣ ਇਸ ਮੌਕੇ ਮੈਡਮ ਪੂਨਮ ਕਾਂਗੜਾ ਨੇ ਪਿੰਡ ਦੀਆਂ ਮੁਟਿਆਰਾਂ ਨਾਲ ਗਿੱਧਾ ਪਾ ਕਿ ਤੀਆਂ ਦੀ ਵਧਾਈ ਦਿੱਤੀ ਇਸ ਮੌਕੇ ਪ੍ਰਬੰਧਕਾਂ ਵੱਲੋਂ ਮੈਡਮ ਪੂਨਮ ਕਾਂਗੜਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਰਮਨਦੀਪ ਕੌਰ (ਮੈਂਬਰ ਬਲਾਕ ਸੰਮਤੀ), ਮਨਦੀਪ ਕੌਰ, ਕਿਰਨਜੀਤ ਕੌਰ, ਹਰਦੀਪ ਕੌਰ, ਹਰਪ੍ਰੀਤ ਕੌਰ, ਜਸਵੀਰ ਕੌਰ, ਬਸੰਤ ਕੌਰ, ਮਹਿੰਦਰ ਕੌਰ, ਹਰਜਿੰਦਰ ਕੌਰ, ਕਰਨੈਲ ਕੌਰ, ਅਮਰਜੀਤ ਕੌਰ, ਕਮਲਜੀਤ ਕੌਰ ਤੋਂ ਇਲਾਵਾ ਮੇਘਰਾਜ ਜੋਸ਼ੀ, ਚਮਕੌਰ ਸਿੰਘ ਗਰੇਵਾਲ, ਮੱਖਣ ਸਿੰਘ ਪੰਚ, ਸਮਰਜੀਤ ਸਿੰਘ ਪੰਚ, ਰਮਿੰਦਰ ਸਿੰਘ ਬੜਿੰਗ, ਕੁਲਵਿੰਦਰ ਸਿੰਘ ਬੜਿੰਗ, ਕਾਲਾ ਬੜਿੰਗ, ਚੋਪੜਾ ਬੜਿੰਗ, ਦੀਪੀ ਬੜਿੰਗ ਆਪ ਆਗੂ ਸਮੇਤ ਵੱਡੀ ਗਿਣਤੀ ਮਹਿਲਾਵਾਂ ਹਾਜ਼ਰ ਸਨ।

ਪਿੰਡ ਗੁੰਮਟੀ ਵਿਖੇ ਲੱਗਿਆ ਮੇਲਾ ਤੀਆਂ ਤੀਜ ਦੀਆਂ       ਤੀਆਂ ਸਾਡੇ ਸੱਭਿਆਚਾਰ ਦਾ ਅਹਿਮ ਹਿੱਸਾ ਹਨ: ਮੈਡਮ ਪੂਨਮ ਕਾਂਗੜਾ
  • Title : ਪਿੰਡ ਗੁੰਮਟੀ ਵਿਖੇ ਲੱਗਿਆ ਮੇਲਾ ਤੀਆਂ ਤੀਜ ਦੀਆਂ ਤੀਆਂ ਸਾਡੇ ਸੱਭਿਆਚਾਰ ਦਾ ਅਹਿਮ ਹਿੱਸਾ ਹਨ: ਮੈਡਮ ਪੂਨਮ ਕਾਂਗੜਾ
  • Posted by :
  • Date : अगस्त 18, 2025
  • Labels :
  • Blogger Comments
  • Facebook Comments

0 comments:

एक टिप्पणी भेजें

Top