ਸਰਬੱਤ ਦਾ ਭਲਾ ਟਰੱਸਟ ਨੇ ਮੀਂਹ ਨਾਲ ਡਿੱਗੇ ਮਕਾਨਾਂ ਵਾਲੇ ਗਰੀਬ ਲੋਕਾ ਦੀ ਲਈ ਸਾਰ ਜਿਲ੍ਹਾ ਪ੍ਰਧਾਨ ਸਿੱਧੂ ਅਤੇ ਟੀਮ ਨੇ ਲਿਆ ਨੁਕਸਾਨ ਦਾ ਜਾਇਜਾ ਮਦਦ ਦਾ ਦਿੱਤਾ ਭਰੋਸਾ।
ਫੋਟੋ - ਸੇਖਾ ਰੋਡ ਗਲੀ ਨੰਬਰ ਚਾਰ ਵਿਖੇ ਡਿੱਗੀ ਹੋਈ ਛਤ ਦਾ ਜਾਇਜਾ ਲੈਂਦੇ ਹੋਏ ਟਰੱਸਟ ਦੇ ਜਿਲ੍ਹਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ।
ਬਰਨਾਲਾ 29 ਅਗਸਤ ਭਾਰੀ ਵਾਰਿਸ ਕਾਰਣ ਬਰਨਾਲਾ ਸ਼ਹਿਰ ਅੰਦਰ ਕੁੱਝ ਗਰੀਬ ਚਾਰ ਲੋਕਾ ਦੇ ਘਰਾਂ ਦਾ ਨੁਕਸਾਨ ਹੋ ਗਿਆ
ਜਿਸ ਵਿੱਚ ਦੋ ਘਰ ਰਾਹੀਂ ਬਸਤੀ ਇਕ ਗਲੀ ਨੰਬਰ 4 ਸੇਖਾ ਰੋਡ ਅਤੇ ਇਕ ਮਕਾਨ ਬਾਜੀਗਰ ਬਸਤੀ ਵਿੱਚ ਜਿੱਥੇ ਇਕ ਬੰਦੇ ਦੀ ਛੱਤ ਡਿੱਗਣ ਕਾਰਨ ਮੌਤ ਹੋ ਗਈ ਇਹਨਾਂ ਘਰਾ ਦੇ ਹੋਏ ਨੁਕਸਾਨ ਦਾ ਜਾਇਜਾ ਲੈਣ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਬ੍ਰਾਂਚ ਬਰਨਾਲਾ ਦੇ ਜਿਲ੍ਹਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਵਿਸੇਸ ਤੌਰ ਤੇ ਆਪਣੀ ਟੀਮ ਨਾਲ ਗਏ ਅਤੇ ਘਰ ਵਾਲਿਆ ਨੂੰ ਟਰੱਸਟ ਵੱਲੋ ਮਦਦ ਦਾ ਭਰੋਸਾ ਦਿਵਾਇਆ ਅਤੇ ਨੁਕਸਾਨੇ ਘਰਾ ਦੀਆ ਫੋਟੋਜ਼ ਲੈਕੇ ਅਤੇ ਮੱਦਦ ਲਈ ਅਰਜੀਆਂ ਭਰ ਕੇ ਨੁਕਸਾਨ ਦਾ ਐਸਟੀਮੇਟ ਲਗਵਾ ਕੇ ਸੰਸਥਾ ਦੇ ਮੁੱਖ ਦਫਤਰ ਨੂੰ ਭੇਜ ਦਿੱਤਾ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਦੌਰਾਨ ਸਿੱਧੂ ਨੇ ਕਿਹਾ ਕਿ ਸਾਡੀ ਸੰਸਥਾ ਦੇ ਚੇਅਰਮੈਨ ਡਾਕਟਰ ਐੱਸ ਪੀ ਸਿੰਘ ਉਬਰਾਏ ਦਿਨ ਰਾਤ ਲੋੜਵੰਦ ਲੋਕਾ ਦੀ ਸੇਵਾ ਵਿੱਚ ਲੱਗੇ ਰਹਿੰਦੇ ਹਨ ਸਿਰਫ ਆਪਣੇ ਵਤਨ ਵਿੱਚ ਹੀ ਨਹੀਂ ਬਲਕਿ ਬਦੇਸਾ ਵਿੱਚ ਭੀ ਉਹ ਇਨਸਾਨੀਅਤ ਦੀ ਸੇਵਾ ਕਰਦੇ ਰਹਿਦੇ ਹਨ ਇੰਡੀਆ ਵਿੱਚ ਉਹਨਾਂ ਦੀ ਟੀਮ ਦੀ ਯੋਗ ਅਗਵਾਈ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਕਰਦੇ ਹਨ ਪੰਜਾਬ ਵਿੱਚ ਉਹਨਾਂ ਦੀ ਟੀਮ ਦੀ ਅਗਵਾਈ ਜਿਲਾ ਪ੍ਰਧਾਨ ਕਰਦੇ ਹਨ ਅਤੇ ਸਮੁੱਚੀਆਂ ਟੀਮਾ ਲੋੜਵੰਦ ਲੋਕਾ ਦੀ ਮਦਦ ਲਈ ਤਤਪਰ ਰਹਿੰਦੇ ਹਨ।ਇਸ ਮੌਕੇ ਉਹਨਾਂ ਨਾਲ ਟੀਚਰ ਅਤੇ ਸਮਾਜ ਸੇਵੀ ਹਰਵਿੰਦਰ ਸਿੰਘ ਰੋਮੀ ਕੁਲਵਿੰਦਰ ਸਿੰਘ ਕਾਲਾ ਗੁਰਜੰਟ ਸਿੰਘ ਗੁਰਦੇਵ ਸਿੰਘ ਮੱਕੜ ਸੂਬੇਦਾਰ ਗੁਰਜੰਟ ਸਿੰਘ ਅਤੇ ਹੌਲਦਾਰ ਬਸੰਤ ਸਿੰਘ ਉੱਗੋਕੇ ਹਾਜਰ ਸਨ।
0 comments:
एक टिप्पणी भेजें