Contact for Advertising

Contact for Advertising

Latest News

रविवार, 31 अगस्त 2025

ਡਾਟਾ ਕੁਲੈਕਸਨ ਦੇ ਨਾ ਤੇ ਭਾਜਪਾ ਵਰਕਰਾਂ ਨੂੰ ਸਰਕਾਰ ਕਰ ਰਹੀ ਖਜਲ ਖੁਆਰ ਡੀ ਸੀ ਰਾਹੀਂ ਦੇਸ਼ ਦੇ ਗ੍ਰਹਿ ਮੰਤਰੀ ਅਤੇ ਪੰਜਾਬ ਦੇ ਰਾਜਪਾਲ ਨੂੰ ਭੇਜਿਆ ਮੈਮੋਰੰਡਮ - ਸਿੱਧੂ

 ਡਾਟਾ ਕੁਲੈਕਸਨ ਦੇ ਨਾ ਤੇ ਭਾਜਪਾ ਵਰਕਰਾਂ ਨੂੰ ਸਰਕਾਰ ਕਰ ਰਹੀ ਖਜਲ ਖੁਆਰ ਡੀ ਸੀ ਰਾਹੀਂ ਦੇਸ਼ ਦੇ ਗ੍ਰਹਿ ਮੰਤਰੀ ਅਤੇ ਪੰਜਾਬ ਦੇ ਰਾਜਪਾਲ ਨੂੰ ਭੇਜਿਆ ਮੈਮੋਰੰਡਮ - ਸਿੱਧੂ
ਫੋਟੋ - ਏ ਡੀ ਸੀ ਮੈਡਮ ਨੂੰ ਸਾਬਕਾ ਸੈਨਿਕ ਅਤੇ ਭਾਜਪਾ ਵਰਕਰ ਭਾਜਪਾ ਹਲਕਾ ਇੰਚਾਰਜ ਭਦੌੜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਮੈਮੋਰੰਡਮ ਦੇਂਦੇ ਹੋਏ


ਬਰਨਾਲਾ  30 ਅਗਸਤ  ਕੇਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਲਈ ਭਾਜਪਾ ਕੇਡਰ ਵੱਲੋ ਪਿੰਡ ਪਿੰਡ ਗਲੀ ਗਲੀ ਮੁਹੱਲੇ ਮੁਹੱਲੇ ਵਿੱਚ ਕੈਂਪ ਲਗਾ ਕੇ ਗਰੀਬ ਲੋਕਾ ਨੂੰ ਅਤੇ ਕਿਸਾਨਾਂ ਨੂੰ ਇਹ ਸੁਭੀਦਾਵਾ ਦਿੱਤੀਆਂ ਜਾਂਦੀਆਂ ਸਨ ਪਰ ਸੂਬੇ ਦੀ ਮੌਜੂਦਾ ਸਰਕਾਰ ਪੁਲਿਸ ਫੋਰਸ ਦੀ ਦੁਰਵਰਤੋਂ ਕਰਕੇ ਭਾਜਪਾ ਕੇਡਰ ਨੂੰ ਡਾਟਾ ਕੁਲੈਕਸ਼ਨ ਦੇ ਨਾ ਤੇ ਖਜਲ ਖੁਆਰ ਕਰ ਰਹੀ ਹੈ ਲੀਡਰਸ਼ਿਪ ਅਤੇ ਭਾਜਪਾ ਵਰਕਰਾਂ ਨੂੰ ਥਾਣਿਆ ਵਿੱਚ ਡੱਕਿਆ ਜਾ ਰਿਹਾ ਹੈ ਇਸ ਧੱਕੇਸ਼ਾਹੀ ਖਿਲਾਫ ਅੱਜ ਭਾਜਪਾ ਹਲਕਾ ਇੰਚਾਰਜ ਭਦੌੜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੀਂ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਅਤੇ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੂੰ ਸਾਬਕਾ ਫੌਜੀਆਂ ਅਤੇ ਭਾਜਪਾ ਵਰਕਰਾਂ ਵੱਲੋਂ ਮੈਮੋਰੰਡਮ ਭੇਜਿਆ ਗਿਆ।ਇਹ ਜਾਣਕਾਰੀ ਪ੍ਰੈਸ ਦੇ ਨਾ ਵਾਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ ਅਤੇ ਸੂਬੇਦਾਰ ਗੁਰਜੰਟ ਸਿੰਘ ਨਾਈਵਾਲਾ ਨੇ ਕੀਤੀ। ਇਸ ਮੌਕੇ ਸਿੱਧੂ ਨੇ ਕਿਹਾ ਕਿ ਕੈਂਪ ਲਾਉਣ ਤੋਂ ਪਹਿਲਾ ਕਿਸੇ ਇਜਾਜਤ ਦੀ ਲੋੜ ਨਹੀਂ ਕਿਉਕਿ ਇਹ ਸਕੀਮਾਂ ਕੇਦਰ ਸਰਕਾਰ ਵੱਲੋ ਗਰੀਬ ਲੋਕਾ ਲਈ ਅਤੇ ਕਿਸਾਨ ਭਰਾਵਾਂ ਲਈ ਬਣਾਈਆ ਹਨ ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਆਪਣੀਆਂ ਆਪਹੁਦਰੀਆਂ ਤੋ ਬਾਜ ਨਾ ਆਈ ਤਾਂ ਸਾਨੂੰ ਮਜਬੂਰਨ ਹਾਈਕੋਰਟ ਵਿੱਚ ਜਨਹਿੱਤ ਪਟੀਸ਼ਨ ਪਾਉਣੀ ਪਏਗੀ।ਕਿਉਕਿ ਇਹ ਪੰਜਾਬ ਸਰਕਾਰ ਦਾ ਲੋੜਵੰਦ ਲੋਕਾ ਨਾਲ ਧੱਕਾ ਹੈ ਇਸ ਮੌਕੇ ਲੈਫਟੀਨੈਂਟ ਭੋਲਾ ਸਿੰਘ ਸਿੱਧੂ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਅਵਤਾਰ ਸਿੰਘ ਸਿੱਧੂ ਸੂਬੇਦਾਰ ਜਗਸੀਰ ਸਿੰਘ ਭੈਣੀ ਸੂਬੇਦਾਰ ਕਮਲਜੀਤ ਸ਼ਰਮਾ ਐਡਵੋਕੇਟ ਵਿਸ਼ਾਲ ਸ਼ਰਮਾ ਹੌਲਦਾਰ ਬਸੰਤ ਸਿੰਘ ਉੱਗੋਕੇ ਸਾਰਜੈਂਟ ਜਗਦੀਪ ਸਿੰਘ ਉੱਗੋਕੇ ਗੁਰਦੇਵ ਸਿੰਘ ਮੱਕੜ ਹੌਲਦਾਰ ਜਸਵਿੰਦਰ ਸਿੰਘ ਕੱਟੂ ਤ੍ਰਿਲੋਚਨ ਸਿੰਘ ਜੋਧਪੁਰ ਪਰਜੀਤ ਸਿੰਘ ਚਰਨ ਸਿੰਘ ਆਦਿ ਹਾਜਰ ਸਨ।



ਡਾਟਾ ਕੁਲੈਕਸਨ ਦੇ ਨਾ ਤੇ ਭਾਜਪਾ ਵਰਕਰਾਂ ਨੂੰ ਸਰਕਾਰ ਕਰ ਰਹੀ ਖਜਲ ਖੁਆਰ ਡੀ ਸੀ ਰਾਹੀਂ ਦੇਸ਼ ਦੇ ਗ੍ਰਹਿ ਮੰਤਰੀ ਅਤੇ ਪੰਜਾਬ ਦੇ ਰਾਜਪਾਲ ਨੂੰ ਭੇਜਿਆ ਮੈਮੋਰੰਡਮ - ਸਿੱਧੂ
  • Title : ਡਾਟਾ ਕੁਲੈਕਸਨ ਦੇ ਨਾ ਤੇ ਭਾਜਪਾ ਵਰਕਰਾਂ ਨੂੰ ਸਰਕਾਰ ਕਰ ਰਹੀ ਖਜਲ ਖੁਆਰ ਡੀ ਸੀ ਰਾਹੀਂ ਦੇਸ਼ ਦੇ ਗ੍ਰਹਿ ਮੰਤਰੀ ਅਤੇ ਪੰਜਾਬ ਦੇ ਰਾਜਪਾਲ ਨੂੰ ਭੇਜਿਆ ਮੈਮੋਰੰਡਮ - ਸਿੱਧੂ
  • Posted by :
  • Date : अगस्त 31, 2025
  • Labels :
  • Blogger Comments
  • Facebook Comments

0 comments:

एक टिप्पणी भेजें

Top