ਪਿੰਡ ਬਡਬਰ ਵਿਖੇ ਮਨਾਇਆ ਤੀਆਂ ਦਾ ਤਿਉਹਾਰ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 6 ਜੁਲਾਈ :-- ਬੇੜੀ ਦਾ ਪੂਰ ਤ੍ਰਿੰਜਣ ਦੀਆਂ ਕੁੜੀਆਂ ਸਬੱਬ ਨਾਲ ਹੋਣ ਇਕੱਠੀਆਂ। ਸਾਉਣ ਦੇ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਪਿੰਡਾਂ ਅਤੇ ਸ਼ਹਿਰਾਂ ਵਿੱਚ ਪੂਰੇ ਜ਼ੋਰ ਸ਼ੋਰ ਨਾਲ ਮਨਾਏ ਜਾ ਰਹੇ ਹਨ ਇਸੇ ਲੜੀ ਤਹਿਤ ਅੱਜ ਪਿੰਡ ਬਡਬਰ ਵਿਖੇ ਚੇਅਰਮੈਨ ਗੁਰਦੀਪ ਸਿੰਘ, ਮਨਜੀਤ ਸਿੰਘ ਮੱਲੀ ,ਦਲਵੀਰ ਸਿੰਘ, ਮਨਦੀਪ ਸਿੰਘ ਸੰਧੂ ,ਗੁਰਦਿੱਤ ਸਿੰਘ ਸੰਧੂ ਕੁਲਵਿੰਦਰ ਸਿੰਘ ,ਬਲੀ ਬਾਬਾ ਦੀ ਅਗਵਾਈ ਹੇਠ ਮਨਾਇਆ ਗਿਆ ਜਿਸ ਵਿੱਚ ਪੀਂਘਾ , ਚਰਖੇ ,ਪੱਖੀਆਂ ,ਗਾਗਰਾਂ, ਊਰੀ ਅਤੇ ਹੋਰ ਪੁਰਾਣੇ ਸੱਭਿਆਚਾਰ ਸੰਬੰਧੀ ਚੀਜ਼ਾਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਤੇ ਖਾਣ ਪੀਣ ਵਾਲੀਆਂ ਸਟਾਇਲਾਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਬੁੜੀਆਂ, ਵਿਆਹੀਆਂ ਕੁੜੀਆਂ, ਮੁਟਿਆਰਾਂ, ਔਰਤਾਂ ਨੇ ਨੱਚ ਟੱਪ ਕੇ ਗਿੱਧਾ ਪਾ ਕੇ ਪੂਰਾ ਆਨੰਦ ਮਾਣਿਆ। ਗਿੱਧਾ ਪਾਉਣ ਆਈਆ ਮੁਟਿਆਰਾਂ ਖੁਸ਼ਦੀਪ, ਰੁਪਿੰਦਰ,ਅਰਸ਼ਪ੍ਰੀਤ ,ਜਸਵਿੰਦਰ ,ਹਰਪਿੰਦਰ ਬਲਵਿੰਦਰ ,ਗੁਰਪ੍ਰੀਤ, ਮਨਜੀਤ ,ਜਸਪ੍ਰੀਤ ਨਹੀਂ ਦੱਸਿਆ ਕਿ ਪੂਰਾ ਖੂਬ ਆਨੰਦ ਆਇਆ ਪ੍ਰਬੰਧਕਾਂ ਵੱਲੋਂ ਉਹਨਾਂ ਕਿਹਾ ਕਿ ਅਜਿਹੇ ਤੀਆਂ ਦੇ ਮੇਲੇ ਹਰੇਕ ਵਾਰ ਲੱਗਣੇ ਚਾਹੀਦੇ ਹਨ ਤਾਂ ਕਿ ਕੁੜੀਆਂ ਚਿੜੀਆਂ ਇਕੱਠੀਆਂ ਹੋ ਕੇ ਇੱਕ ਦੂਜੇ ਨੂੰ ਮਿਲ ਸਕਣ। ਪ੍ਰਬੰਧਕਾਂ ਨੇ ਕਿਹਾ ਕਿ ਇਹ ਸਾਡਾ ਪਹਿਲਾ ਮੇਲਾ ਹੈ ਸਾਨੂੰ ਇਸ ਵਾਰ ਵਧੀਆ ਲੱਗਿਆ ਹੈ ਤੇ ਅੱਗੇ ਤੋਂ ਅਸੀਂ ਵੱਧ ਤੋਂ ਵੱਧ ਹੋਰ ਵੀ ਵਧੀਆ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਮੌਕੇ ਤੇ ਭਾਰੀ ਗਿਣਤੀ ਵਿੱਚ ਬੱਚੇ ,ਬਜ਼ੁਰਗ ਔਰਤਾਂ ਮੌਜੂਦ ਸਨ।
0 comments:
एक टिप्पणी भेजें