ਪਿੰਡ ਭੈਣੀ ਮਹਿਰਾਜ ਦੇ ਆਮ ਘਰਾਂ ਦੇ ਦੋ ਬੱਚਿਆ ਦੀ ਹੋਈ ਮਿਊਸੀਪਲ ਕਾਰਪੋਰੇਸ਼ਨ ਚ ਜੇ.ਈ ਵਜੋਂ ਸਿਲੈਕਸਣ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 25 ਅਗਸਤ :--ਧਨੌਲਾ ਦੇ ਨੇੜਲੇ ਪਿੰਡ ਭੈਣੀ ਮਹਿਰਾਜ ਦੇ ਆਮ ਘਰਾਂ ਦੇ ਦੋ ਬੱਚਿਆਂ ਇੱਕ ਕੁੜੀ ਮਨਦੀਪ ਕੌਰ ਪੁੱਤਰੀ ਹਰਮੇਲ ਸਿੰਘ, ਇੱਕ ਮੁੰਡਾ ਅਵਤਾਰ ਸਿੰਘ ਪੁੱਤਰ ਹੰਸ ਰਾਜ ਦੀ ਮਿਊਂਸਪਲ ਕਾਰਪੋਰੇਸ਼ਨ ਚ ਜੇ.ਈ ਦੀ ਪੋਸਟ ਤੇ ਸਿਲੈਕਸ਼ਨ ਹੋਈ ਹੈ। ਸਲੈਕਟ ਹੋਏ ਬੱਚਿਆਂ ਨੇ ਦੱਸਿਆ ਕਿ ਉਹਨਾਂ ਨੇ ਹੁਣ 22 ਦਿਨ ਚੰਡੀਗੜ੍ਹ ਟ੍ਰੇਨਿੰਗ ਕਰਨੀ ਹੈ ਤੇ ਉਹਨਾਂ ਨੂੰ ਸਟੇਸ਼ਨ ਅਲਾਟ ਕਰ ਦਿੱਤੇ ਜਾਣਗੇ। ਇਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਸਰਕਾਰ ਹੈ ਜਿਸ ਨੇ ਆਮ ਘਰਾਂ ਦੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਹਨ ਅਤੇ ਉਹ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਹੀ ਕਰਨਗੇ। ਮਨਦੀਪ ਕੌਰ ਦੇ ਪਿਤਾ ਹਰਮੇਲ ਸਿੰਘ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਐਮਪੀ ਗੁਰਮੀਤ ਸਿੰਘ ਮੀਤ ਹੇਅਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਹਿਲੀਆਂ ਸਰਕਾਰਾਂ ਚ ਆਮ ਘਰਾਂ ਦੇ ਲੋਕਾਂ ਨੂੰ ਸਿਰਫ ਤਰਸ ਦੇ ਆਧਾਰ ਤੇ ਹੀ ਨੌਕਰੀਆਂ ਮਿਲਦੀਆਂ ਸਨ ਪਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਵਿੱਚ ਪੂਰੇ ਯੋਗ ਬੱਚਿਆਂ ਨੂੰ ਬਿਨਾਂ ਕਿਸੇ ਸਿਫਾਰਸ ਅਤੇ ਬਿਨਾਂ ਕਿਸੇ ਪੈਸੇ ਦੇ ਨੌਕਰੀਆਂ ਦਿੱਤੀਆਂ ਹਨ । ਇਸ ਮੌਕੇ ਤੇ ਗਗਨਜੀਤ ਸਿੰਘ ਤਾਰੀ ਸਿੰਘ ਆਦਿ ਮੌਜੂਦ ਸਨ।
।
0 comments:
एक टिप्पणी भेजें