ਆਏ ਭਾਰੀ ਮੀਹ ਕਾਰਨ ਧਨੌਲਾ ਮੰਡੀ ਬਣੀ ਝੀਲ ,ਘਰਾਂ ਵਿੱਚ ਘੁਸਿਆ ਪਾਣੀ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 25 ਅਗਸਤ :-
ਧਨੌਲਾ ਵਿੱਚ ਭਾਰੀ ਬਰਸਾਤ ਕਾਰਨ ਪਾਣੀ ਦਾ ਜਮਾ ਹੋ ਗਿਆ ਹੈ। ਬਰਸਾਤੀ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਗਿਆ ਹੈ, ਜਿਸ ਨਾਲ ਬਾਹਰ ਨਿਕਲਣਾ ਮੁਸ਼ਕਲ ਹੋ ਰਿਹਾ ਹੈ। ਸਥਾਨਕ ਪੋਸਟ ਆਫਿਸ ਵਾਲੀ ਗਲੀ ਅਤੇ ਭੈਣੀ ਸਾਹਿਬ ਅਗਵਾੜ ਦੇ ਕਈ ਘਰਾਂ ਵਿੱਚ ਪਾਣੀ ਦਾਖਲ ਹੋਣ ਕਾਰਨ ਲੋਕਾਂ ਵਿੱਚ ਕੌਂਸਲ ਅਤੇ ਐਮਸੀ ਦੇ ਖਿਲਾਫ ਫੁਟਿਆ ਉਨ੍ਹਾਂ ਕੌਂਸਲ ਅਧਿਕਾਰੀਆਂ ਅਤੇ ਕੌਂਸਲਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਅਤੇ ਕਿਹਾ ਕਿ ਜੇ ਕਿਸੇ ਨਾਗਰਿਕ ਦੀ ਜਾਨ ਜਾਂ ਮਾਲ ਦਾ ਨੁਕਸਾਨ ਹੋਇਆ ਤਾਂ ਇਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ। ਵਾਰਡ ਨੰਬਰ ਪੰਜ ਦਾ ਨਿਵਾਸੀ ਜੀਤੀ ਜਟਾਣਾ, ਸੁਖਵਿੰਦਰ ਸਿੰਘ ਢੀਂਡਸਾ, ਗੁਰਜੀਤ ਸਿੰਘ, ਹਰਮੀਤ ਸਿੰਘ, ਜਗਤਾਰ ਸਿੰਘ, ਸੁਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਤੀਹ ਸਾਲਾਂ ਤੋਂ ਉਹ ਬਰਸਾਤ ਦੇ ਮੌਸਮ ਵਿੱਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਰੇਸ਼ਾਨ ਹਨ। ਗੰਦਾ ਪਾਣੀ ਘਰਾਂ ਵਿੱਚ ਜਮ੍ਹਾ ਹੋਣ ਕਾਰਨ ਭਿਆਨਕ ਬਦਬੂ ਆਉਂਦੀ ਹੈ ਜਿਸ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਨੂੰ ਲੈ ਕੇ ਉਨ੍ਹਾਂ ਕਈ ਵਾਰ ਕੌਂਸਲਰ, ਵਿਧਾਇਕ ਅਤੇ ਕਾਰਜ ਸਾਧਕ ਅਧਿਕਾਰੀ ਨੂੰ ਜਾਣੂ ਕਰਵਾ ਚੁੱਕੇ ਹਨ ਪਰ ਕੋਈ ਸਮਾਧਾਨ ਨਹੀਂ ਹੋਇਆ। ਗੌਰਤਲਬ ਹੈ ਕਿ ਇਸ ਮੋਹੱਲੇ ਦਾ ਇਹ ਖੇਤਰ ਕਾਫੀ ਨੀਂਵਾ ਹੈ, ਬਾਕੀ ਚਾਰੋਂ ਪਾਸੇ ਸੜਕ ਦਾ ਲੈਵਲ ਉੱਚਾ ਹੈ ਜਿਸ ਨਾਲ ਇੱਥੇ ਪਾਣੀ ਭਰ ਜਾਂਦਾ ਹੈ। ਮੋਹੱਲੇ ਦੇ ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਗੰਦੇ ਪਾਣੀ ਦੀ ਨਿਕਾਸੀ ਦੀ ਵਿਵਸਥਾ ਜਲਦ ਨਹੀਂ ਕੀਤੀ ਗਈ ਤਾਂ ਧਰਨਾਂ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਕੌਂਸਲ ਕਰਮਚਾਰੀ ਨਵਕਿਰਨ ਸਿੰਘ ਨੇ ਕਿਹਾ ਕਿ ਉਹ ਪੂਰੀ ਨਿਸ਼ਠਾ ਨਾਲ ਪਾਣੀ ਨਿਕਾਸੀ ਲਈ ਦਿਨ ਰਾਤ ਮੋਟਰ ਪੰਪ ਲਾ ਕੇ ਪਾਣੀ ਕੱਢ ਰਹੇ ਹਨ ਪਰ ਇੱਥੇ ਦੇ ਲੋਕਾਂ ਦੀ ਸਮੱਸਿਆ ਗੰਭੀਰ ਹੈ। ਉਹ ਇਸ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਦੇਣਗੇ।
0 comments:
एक टिप्पणी भेजें