ਪੱਤਰਕਾਰਾਂ ਨਾਲ ਜੋ ਵਧੀਕੀਆਂ ਹੋ ਰਹੀਆਂ ਹਨ ਉਹਨਾਂ ਤੇ ਪ੍ਰਸ਼ਾਸਨਿਕ ਅਧਿਕਾਰੀ ਉਚੇਚੇ ਤੌਰ ਤੇ ਧਿਆਨ ਦੇਣ - ਸੁਖਨਾਮ ਸਿੰਘ ਕਾਹਲੋ
ਬਟਾਲਾ
ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਦੀ ਇੱਕ ਮੀਟਿੰਗ ਬਟਾਲਾ ਵਿਖੇ ਚੇਅਰਮੈਨ ਡਾਕਟਰ ਰਾਕੇਸ਼ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਹੋਈ ਜਿਸ ਵਿੱਚ ਜਿਸ ਵਿੱਚ ਕੌਮੀ ਪ੍ਰਧਾਨ ਸੁਖਨਾਮ ਸਿੰਘ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਹ ਮੀਟਿੰਗ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਸੰਜੀਵ ਮਹਿਤਾ ਜੀ ਦੇ ਦਫਤਰ ਵਿਖੇ ਹੋਈ ਜਿਸ ਵਿੱਚ ਅਮਰੀਕ ਸਿੰਘ ਮਠਾਰੂ ਨੂੰ ਮਾਝਾ ਜੋਨ ਦਾ ਜਰਨਲ ਸਕੱਤਰ ਲਾਇਆ ਗਿਆ। ਇਸ ਮੌਕੇ ਕੌਮੀ ਪ੍ਰਧਾਨ ਸੁਖਨਾਮ ਸਿੰਘ ਜੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੱਤਰਕਾਰਾਂ ਨਾਲ ਜੋ ਵਧੀਕੀਆਂ ਹੋ ਰਹੀਆਂ ਹਨ ਉਹਨਾਂ ਤੇ ਪ੍ਰਸ਼ਾਸਨਿਕ ਅਧਿਕਾਰੀ ਉਚੇਚੇ ਤੌਰ ਤੇ ਧਿਆਨ ਦੇਣ ਅਤੇ ਪੱਤਰਕਾਰਾਂ ਨਾਲ ਹੋ ਰਈਆ ਵਧੀਕੀਆਂ ਤੇ ਰੋਕ ਲਾਈ ਜਾਵੇ। ਸੀਨੀਅਰ ਵਾਈਸ ਪ੍ਰਧਾਨ ਪੰਜਾਬ ਸੰਜੀਮ ਮਹਿਤਾ ਨੇ ਕਿਹਾ ਕਿ ਜਿਹੜੇ ਵੀ ਪੱਤਰਕਾਰਾਂ ਨਾਲ ਪ੍ਰਸ਼ਾਸਨ ਜਾਂ ਹੋਰ ਲੋਕਾਂ ਨੇ ਵਧੀਕੀਆਂ ਕੀਤੀਆਂ ਹਨ ਅਸੀਂ ਉਹਨਾਂ ਸਾਰੇ ਪੱਤਰਕਾਰਾਂ ਦੇ ਨਾਲ ਹਾਂ ਤੇ ਸਾਡੀ ਜਥੇਬੰਦੀ ਪੱਤਰਕਾਰਾਂ ਤੇ ਹੋਈਆਂ ਵਧੀਕੀਆਂ ਦੀ ਨਿਖੇਦੀ ਕਰਦੀ ਹੈ।
0 comments:
एक टिप्पणी भेजें