ਪੰਜਾਬ ਟੈਕਨੀਕਲ ਸਰਵਿਸਿਜ਼ ਯੂਨੀਅਨ ਖੰਨਾ ਗਰੁੱਪ ਦੀ ਹੋਈ ਅਹਿਮ ਮੀਟਿੰਗ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 12 ਅਗਸਤ :--ਪੰਜਾਬ ਟੈਕਨੀਕਲ ਸਰਵਿਸਿਜ਼ ਯੂਨੀਅਨ (ਖੰਨਾ ਗਰੁੱਪ) ਦੀ ਅਹਿਮ ਮੀਟਿੰਗ ਸਾਥੀ ਕੁਲਦੀਪ ਸਿੰਘ ਖੰਨਾ ਦੀ ਅਗਵਾਈ ਵਿੱਚ ਕੀਤੀ ਗਈ ਜਿਸ ਵਿੱਚ ਸਰਕਲ ਬਰਨਾਲਾ ਦੀ ਵਰਕਿੰਗ ਕਮੇਟੀ ਦੀ ਚੋਣ ਕੀਤੀ ਗਈ। ਜਿਸ ਦੌਰਾਨ ਪ੍ਰਧਾਨ ਬਿੰਦਰ ਸਿੰਘ ਧਨੌਲਾ ਏਐਸਐਸਏ, ਮੀਤ ਪ੍ਰਧਾਨ ਹਰਜੀਤ ਸਿੰਘ ਲਾਈਨ ਮੈਨ, ਸਕੱਤਰ ਸੁਖਦੇਵ ਸਿੰਘ ਲਾਈਨ ਮੈਨ ਬਰਨਾਲਾ , ਸਹਾਇਕ ਸਕੱਤਰ ਹਰਦੀਪ ਸਿੰਘ ਲਾਈਨ ਮੈਨ ਕਾਹਨੇਕੇ, ਖਜਾਨਚੀ ਇੰਜਨੀਅਰ ਗੁਰਸੇਵਕ ਸਿੰਘ ਜੇ ਈ ਚੁਣੇ ਗਏ। ਇਸ ਮੀਟਿੰਗ ਵਿੱਚ ਵੱਖ-ਵੱਖ ਡਿਵੀਜ਼ਨਾਂ ਦੇ ਸਾਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਥੀ ਪਿਆਰਾ ਸਿੰਘ, ਸਿੰਦਰ ਸਿੰਘ ਧੌਲਾ ,ਰਾਮਪਾਲ ਸਿੰਘ ਧਨੌਲਾ, ਬਲਵੀਰ ਸਿੰਘ, ਹਰਭਜਨ ਸਿੰਘ, ਸੁਖਵਿੰਦਰ ਪਾਲ ਧੌਲਾ ,ਗੁਰਚਰਨ ਸਿੰਘ, ਜਸਵਿੰਦਰ ਸਿੰਘ, ਜਗਦੇਵ ਸਿੰਘ ਪ੍ਰਧਾਨ ਸਰਕਲ ਸੰਗਰੂਰ, ਗੁਲਜਾਰ ਸਿੰਘ, ਬਿੰਦਰ ਸਿੰਘ ਧਨੌਲਾ ਨੇ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਦੇ ਮੁਲਾਜ਼ਮ ਵਿਰੋਧੀ ਰੱਵਈਏ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਉਹਨਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਜੋ ਕਿ ਮੰਨੀਆਂ ਹੋਈਆਂ ਹਨ ਉਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ। ਇਹਨਾਂ ਕਿਹਾ ਕਿ ਬਿਜਲੀ ਵਿਭਾਗ ਦੇ ਜਿਹੜੇ ਕਰਮਚਾਰੀ ਹੜਤਾਲ ਤੇ ਗਏ ਹੋਏ ਨੇ ਉਹਨਾਂ ਤੇ ਐਸਮਾ ਲਾਉਣ ਦੀਆਂ ਧਮਕੀਆਂ ਦੇ ਕੇ ਉਹਨਾਂ ਨੂੰ ਡਰਾਉਣ ਦੀ ਮੈਨੇਜਮੈਂਟ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਫਿਰ ਵੀ ਮੁਲਾਜ਼ਮ ਮੈਦਾਨ ਵਿੱਚ ਡਟੇ ਹੋਏ ਹਨ। ਇਹਨਾਂ ਕਿਹਾ ਕਿ ਐਸਮਾ ਵਰਗੇ ਕਾਨੂੰਨ ਮੁਲਾਜ਼ਮਾ ਨੂੰ ਡਰਾ ਨਹੀਂ ਸਕਦੇ। ਅਖੀਰ ਵਿੱਚ ਸਾਥੀ ਕੁਲਦੀਪ ਸਿੰਘ ਖੰਨਾ ਨੇ ਨਵੇਂ ਚੁਣੇ ਸਾਥੀਆਂ ਤੇ ਆਏ ਸਾਰੇ ਸਾਥੀਆਂ ਦਾ ਧੰਨਵਾਦ ਅਤੇ ਚੁਣੀ ਹੋਈ ਕਮੇਟੀ ਨੂੰ ਵਧਾਈਆਂ ਦਿੱਤੀਆਂ।
0 comments:
एक टिप्पणी भेजें