ਪਿੰਡ ਕਾਲੇਕੇ ਵਿੱਚ ਭਰਾ ਨੇ ਵੱਡੇ ਭਰਾ ਤੇ ਟਰੈਕਟਰ ਚੜਾ ਕੇ ਕੀਤਾ ਕਤਲ
ਮ੍ਰਿਤਕ ਪੁਲਿਸ ਮੁਲਾਜ਼ਮ ਏਐਸਆਈ ਸੀ ਮਲੇਰਕੋਟਲਾ ਤਾਇਨਾਤ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 11 ਅਗਸਤ :-- ਧਨ ਦੌਲਤ ਜਮੀਨ ਜਾਇਦਾਦਾਂ ਦਾ ਲਾਲਚ ਲੋਕਾਂ ਉੱਪਰ ਇਸ ਕਦਰ ਭਾਰੀ ਪੈ ਗਿਆ ਕਿ ਬੀਤੀ ਰਾਤ ਨੇੜਲੇ ਪਿੰਡ ਕਾਲੇਕੇ ਵਿਖੇ ਜਮੀਨੀ ਵਿਵਾਦ ਕਾਰਨ ਇੱਕ ਭਰਾ ਨੇ ਆਪਣੇ ਵੱਡੇ ਭਰਾ ਤੇ ਟਰੈਕਟਰ ਚੜਾ ਕੇ ਕਤਲ ਕਰਨ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ। ਭਰੋਸੇਯੋਗ ਸੂਤਰਾਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਥਾਣੇਦਾਰ ਜੋਗਿੰਦਰ ਸਿੰਘ ਪੁੱਤਰ ਭੂਰਾ ਸਿੰਘ ਕਰੀਬ 53 ਸਾਲ ( ਪਿੰਡ ਬੁੱਗਰਾਂ ਨੇੜੇ ਜੇਠੂਕੇ, ਰਾਮਪੁਰਾ ਫੂਲ) ਹਾਲ ਆਬਾਦ ਬਰਨਾਲਾ ਜੋ ਕਿ ਮਲੇਰਕੋਟਲਾ ਵਿਖੇ ਤਾਇਨਾਤ ਸੀ, ਪਿੰਡ ਕਾਲੇਕੇ ਤੋਂ ਭੈਣੀ ਜੱਸਾ ਰੋਡ ਰਾਹੀਂ ਆਪਣੇ ਬੁਲਟ ਮੋਟਰਸਾਈਕਲ ਤੇ ਬਰਨਾਲਾ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸਦਾ ਛੋਟਾ ਭਰਾ ਸੁਖਦੇਵ ਸਿੰਘ ਪੁੱਤਰ ਭੂਰਾ ਸਿੰਘ ਹਾਲ ਆਬਾਦ ਪਿੰਡ ਕਾਲੇਕੇ ( ਬਰਨਾਲਾ) ਉਸੇ ਰਸਤੇ ਤੇ ਖੇਤੋਂ ਘਰ ਆ ਰਿਹਾ ਸੀ ਤੇ ਆਪਣੇ ਭਰਾ ਨੂੰ ਦੇਖ ਕੇ ਉਸ ਉੱਪਰ ਟਰੈਕਟਰ ਚੜਾ ਦਿੱਤਾ ਅਤੇ ਉਸ ਦੀ ਹੱਤਿਆ ਕਰ ਦਿੱਤੀ। ਅਤੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਟਰੈਕਟਰ ਦਾ ਟਾਇਰ ਟੁੱਟ ਗਿਆ। ਇਸ ਘਟਨਾ ਦੀ ਸੂਚਨਾ ਧਨੌਲਾ ਪੁਲਿਸ ਨੂੰ ਮਿਲਦਿਆਂ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਫਰੋਸੈਂਸਿਕ ਟੀਮਾਂ ਬੁਲਾ ਕੇ ਮੌਕੇ ਦੇ ਗਵਾਹਾਂ ਦੀ ਹਾਜ਼ਰੀ ਵਿੱਚ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ।
0 comments:
एक टिप्पणी भेजें