ਮਹਾਨ ਯੋਧੇ ਰਘੂਜੀ ਭੋਸਲੇ ਦੀ 18ਵੀਂ ਸਦੀ ਦੀ ਤਲਵਾਰ ਲੰਡਨ (ਯੂਕੇ) ਤੋਂ ਮਹਾਰਾਸ਼ਟਰ (ਇੰਡੀਆ) ਪਹੁੰਚੇਗੀ 18 ਅਗਸਤ ਤੱਕ--ਦਰਸ਼ਨ ਸਿੰਘ ਗਰੇਵਾਲ
ਸੰਜੀਵ ਗਰਗ ਕਾਲੀ
ਲੰਡਨ / ਧਨੌਲਾ ਮੰਡੀ / 12 ਅਗਸਤ :-- 18ਵੀਂ ਸਦੀ ਦੇ ਮਹਾਨ ਯੋਧੇ ਰਘੂ ਜੀ ਭੋਸਲੇ ਦੀ ਤਲਵਾਰ ਜਲਦੀ ਹੀ ਲੰਡਨ ਤੋਂ ਮਹਾਰਾਸ਼ਟਰ ਇੰਡੀਆ ਪਹੁੰਚ ਰਹੀ ਹੈ ਇਹ ਜਾਣਕਾਰੀ ਧਨੌਲਾ ਦੇ ਜੰਮਪਲ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਦੇ ਛੋਟੇ ਭਰਾ ਦਰਸ਼ਨ ਸਿੰਘ ਗਰੇਵਾਲ ਸਾਬਕਾ ਮੇਅਰ ਹੰਸਲੋ ਲੰਡਨ ਨੇ ਫੋਨ ਤੇ ਦਿੱਤੀ। ਸ. ਦਰਸ਼ਨ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਤਲਵਾਰ ਇੱਕ ਨਿਲਾਮੀ ਘਰ ਤੋਂ 47 ਲੱਖ ਰੁਪਏ ਵਿੱਚ ਖਰੀਦੀ ਗਈ ਹੈ। ਇਸ ਮੌਕੇ ਤੇ ਉਨਾਂ ਦੇ ਨਾਲ ਮਹਾਰਾਸ਼ਟਰ ਸਰਕਾਰ ਦੇ ਸੱਭਿਆਚਾਰ ਮੰਤਰੀ ਅਸੀਸ ਸਲਾਰ ਨੇ ਲੰਡਨ ਵਿੱਚ ਇਸ ਤਲਵਾਰ ਨੂੰ ਪ੍ਰਾਪਤ ਕਰਦੇ ਹੋਏ ਕਿਹਾ ਕਿ ਇਹ ਇੱਕ ਇਤਿਹਾਸਿਕ ਪਲਾਂ ਦੇ ਨਾਲ ਨਾਲ ਮਹਾਰਾਸ਼ਟਰ ਦੇ ਸੱਭਿਆਚਾਰਕ ਨੂੰ ਪੁਨਰ ਜਾਗਰਣ ਕਰਨ ਦਾ ਇੱਕ ਸੁਨਹਿਰੀ ਮੌਕਾ ਹੈ ਲੰਡਨ ਦੀ ਇਸ ਇਤਿਹਾਸਿਕ ਧਰਤੀ ਤੇ ਖੜੇ ਹੋ ਕੇ ਅਸੀਂ ਇੱਕ ਮਹਾਨ ਯੋਧ ਨੂੰ ਯਾਦ ਕਰਦੇ ਹੋਏ ਸਤਿਕਾਰ ਦੇ ਨਾਲ ਇਹ ਤਲਵਾਰ ਸਿਰਫ ਇੱਕ ਕਲਾਕਿਰਤੀ ਹੀ ਨਹੀਂ ਸਗੋਂ ਸਾਡੇ ਪੁਰਖਿਆਂ ਦੀ ਬਹਾਦਰੀ ਦੀ ਇੱਕ ਗਵਾਹੀ ਹੈ। ਅਸੀਂ ਆਪਣੀ ਸੱਭਿਆਚਾਰਕ ਪਛਾਣ ਅਤੇ ਸ਼ਾਨਦਾਰ ਵਿਰਾਸਤ ਨੂੰ ਮਹਾਰਾਸ਼ਟਰ ਦੀ ਮਿੱਟੀ ਨਾਲ ਦੁਬਾਰਾ ਜੋੜ ਰਹੇ ਹਾਂ ,ਇਸ ਪਲ ਨੂੰ ਮਹਾਰਾਸ਼ਟਰ ਦੇ ਇਤਿਹਾਸ ਵਿੱਚ ਸ਼ਰਧਾਂਜਲੀ ਅਤੇ ਰੋਸ਼ਨੀ ਵਜੋਂ ਯਾਦ ਕੀਤਾ ਜਾਵੇਗਾ । ਉਹਨਾਂ ਕਿਹਾ ਕਿ ਇਹ ਤਲਵਾਰ ਮਰਾਠਾ ਫਿਰੰਗੀ ਸ਼ੈਲੀ ਦੀ ਇੱਕ ਸਾਨਦਾਰ ਉਦਾਹਰਨ ਹੈ, ਜਿਸ ਉੱਤੇ ਨਿਰਮਾਤਾ ਦਾ ਨਿਸ਼ਾਨ ਵੀ ਹੈ ਉੱਪਰ ਦੇਵ ਨਗਰੀ ਲਿਪੀ ਚ ਸ਼੍ਰੀਮੰਤ ਰਘੂਜੀ ਭੋਸਲੇ ਸੈਨਾ ਸਭਾ ਫਿਰੰਗੀ ਲਿਖਿਆ ਹੋਇਆ ਹੈ। ਇਸ ਤਲਵਾਰ ਉੱਪਰ ਸੋਨੇ ਦੀ ਮੀਨਾਕਾਰੀ ਬਹੁਤ ਹੀ ਵਧੀਆ ਢੰਗ ਨਾਲ ਕੀਤੀ ਗਈ ਹੈ ਇਸ ਦੇ ਮੁੱਠੇ ਤੇ ਹਰੇ ਰੰਗ ਦਾ ਕੱਪੜਾ ਮਰਾਠੀ ਕਾਰੀਗਰੀ ਦਾ ਪ੍ਰਮਾਣ ਹੈ। ਉਹਨਾਂ ਦੱਸਿਆ ਕਿ ਨਾਗਪੁਰ ਹੌਂਸਲੇ ਰਾਜਵੰਸ ਦੇ ਸੰਸਥਾਪਕ ਤੇ ਸਤਰਪਤੀ ਸ਼ਾਹੂ ਮਹਾਰਾਜ ਦੇ ਅਧੀਨ ਇੱਕ ਪ੍ਰਮੁੱਖ ਸੈਨਾਪਤੀ ਰਘੂਜੀ ਭੋਸਲੇ ਪਹਿਲੇ (1695 ਤੋਂ 1755) ਇੱਕ ਦੂਰਦਰਸ਼ੀ ਨੇਤਾ ਅਤੇ ਹੁਨਰਮੰਦ ਫੌਜੀ ਰਣਨੀਤੀਕਾਰ ਸਨ ਅਤੇ ਆਪਣੇ ਸਮੇਂ ਦੌਰਾਨ ਬਹਾਦਰੀ ਲਈ ਸੇਨਾ ਪਤੁ ਸਭਾ ਦਾ ਬਹਾਦਰੀ ਖਿਤਾਬ ਵੀ ਉਹਨਾਂ ਨੂੰ ਦਿੱਤਾ ਗਿਆ ਸੀ। ਉਨਾਂ ਹਰ ਬੰਗਾਲ ਦੇ ਨਵਾਬ ਵਿਰੁੱਧ ਉੜੀਸਾ ਛੱਤੀਸ਼ਗੜ੍ਹ ਅਤੇ ਦੱਖਣੀ ਭਾਰਤ ਚ ਜਿੱਤਾਂ ਰਾਹੀ ਮਰਾਠਾ ਪ੍ਰਭਾਵ ਨੂੰ ਬਹੁਤ ਅੱਗੇ ਵਧਾਇਆ। ਸੰਨ 1817 ਚ ਸੀਤਾਬੁੱਲ ਦੀ ਲੜਾਈ ਚ ਈਸਟ ਇੰਡੀਆ ਕੰਪਨੀ ਨੇ ਜਿੱਤ ਤੋਂ ਬਾਅਦ ਨਾਗਪੁਰ ਦਾ ਖਜ਼ਾਨਾ ਲੁੱਟਿਆ ਤੇ ਇਹ ਤਲਵਾਰ ਬਾਅਦ ਵਿੱਚ ਇੰਗਲੈਂਡ ਪਹੁੰਚ ਗਈ। ਸਰਦਾਰ ਦਰਸ਼ਨ ਸਿੰਘ ਗਰੇਵਾਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਦੀਆਂ ਬਾਅਦ ਅਪ੍ਰੈਲ 2025 ਨੂੰ ਸੋਥਬੀ ਨਿਲਾਮੀ ਘਰ ਤੋਂ ਸ੍ਰੀ ਪ੍ਰਵੀਨ ਛੱਲਾ ਦੁਆਰਾ 47 ਲੱਖ ਰੁਪਏ ਵਿੱਚ ਖਰੀਦਿਆ ਗਿਆ ਸੀ। ਜਿਸ ਤੋਂ ਮਹਾਰਾਸ਼ਟਰ ਸਰਕਾਰ ਦੇ ਮੁੱਖ ਮੰਤਰੀ ਸ੍ਰੀ ਦਵਿੰਦਰ ਫੜਨਵੀਸ ਜੀ ਦੇ ਆਦੇਸ਼ਾਂ ਤੇ ਇਹ ਤਲਵਾਰ ਸ੍ਰੀ ਪਰਵੀਨ ਛੱਲਾ ਤੋਂ ਪ੍ਰਾਪਤ ਕੀਤੀ ਅਤੇ ਭਾਰਤੀ ਹਾਈ ਕਮਿਸ਼ਨ ਲੰਡਨ ਦੀ ਮਦਦ ਨਾਲ ਇਹ ਇਤਿਹਾਸਿਕ ਤਲਵਾਰ ਦੀ 18 ਅਗਸਤ ਤੱਕ ਵਤਨ ਵਾਪਸੀ ਨੂੰ ਯਕੀਨੀ ਬਣਾਇਆ ਗਿਆ ਹੈ।
0 comments:
एक टिप्पणी भेजें