ਲੁੱਟਾਂ ਖੋਹਾਂ ਕਰਨ ਵਾਲੇ ਅੰਤਰਰਾਜੀ ਗਰੋਹ ਦੇ ਦੋ ਮੈਂਬਰ ਧਨੌਲਾ ਪੁਲਿਸ ਵੱਲੋਂ ਕਾਬੂ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 25 ਜੁਲਾਈ :- ਥਾਣਾ ਧਨੌਲਾ ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਧਨੌਲਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਇੱਕ ਅੰਤਰਰਾਜੀ ਗਿਰੋਹ ਦੇ ਦੋ ਮੈਬਰਾਂ ਨੂੰ ਖੋਹ ਕੀਤੀ ਨਗਦ ਰਾਸ਼ੀ ਸਮੇਤ ਗਿਰਫ਼ਤਾਰ ਕੀਤਾ, ਇਸ ਸਬੰਧੀ ਥਾਣਾ ਧਨੌਲਾ ਦੇ ਐਸਐਚਓ ਇੰਸਪੈਕਟਰ ਜਗਜੀਤ ਸਿੰਘ ਘੁਮਾਣ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ 3 ਜੁਲਾਈ ਨੂੰ ਕਿਰਨਾਂ ਰਾਣੀ ਨੇ ਗੋਲਡ ਲੋਨ ਤੋਂ ਪ੍ਰਾਪਤ ਕੀਤੇ ਦੋ ਲੱਖ ਤੀਹ ਹਜਾਰ ਰੁਪਏ ਦੀ ਨਗਦ ਰਾਸ਼ੀ ਪ੍ਰਾਪਤ ਕਰਕੇ ਆਪਣੇ ਲੜਕੇ ਰੋਹਿਤ ਕੁਮਾਰ ਨਾਲ ਸਕੂਟਰੀ ਤੇ ਸਵਾਰ ਹੋ ਕੇ ਬਡਰੁੱਖਾਂ ਜਾ ਰਹੇ ਸਨ ਜਿਵੇਂ ਹੀ ਉਹ ਧਨੌਲਾ ਵਿਖੇ ਪਹੁੰਚੇ ਤਾਂ ਪਿੱਛੋਂ ਤੋਂ ਆ ਰਹੇ ਅਣਪਛਾਤੇ ਮੋਟਰਸਾਈਕਲ ਸਵਾਰ ਦੋ ਵਿਆਕਤੀਆਂ ਨੇ ਉਕਤ ਮਾ ਪੁੱਤ ਨੂੰ ਰੋਕ ਕੇ ਸੰਗਰੂਰ ਜਾਣ ਦਾ ਰਸਤਾ ਪੁੱਛਿਆ ਜਦੋਂ ਉਹ ਰਸਤਾਂ ਦੱਸਣ ਲੱਗੇ ਤਾਂ ਉਹਨਾਂ ਨੇ ਰਾਸ਼ੀ ਵਾਲਾ ਬੈਗ ਝਪਟ ਮਾਰ ਕੇ ਖੋਹ ਕੇ ਫ਼ਰਾਰ ਹੋ ਗਏ, ਜਿਨ੍ਹਾਂ ਦਾ ਉਕਤ ਮਾ ਪੁੱਤ ਨੇ ਪਿੱਛਾ ਵੀ ਕੀਤਾ,ਪਰ ਤੇਜ ਰਫਤਾਰ ਹੋਣ ਕਾਰਨ ਫਰਾਰ ਹੋਣ ਚ ਕਾਮਯਾਬ ਹੋ ਗਏ। ਇਸ ਦੌਰਾਨ ਉਹਨਾਂ ਨੇ ਮੋਟਰਸਾਈਕਲ ਮਾਰਕਾ ਯਾਹਮਾ ਅਤੇ ਨੰਬਰ ਵੀ ਨੋਟ ਕਰ ਲਿਆ, ਸੀ ਜਿਸ ਤੋਂ ਬਾਅਦ ਕਿਰਨਾਂ ਰਾਣੀ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਸਹਾਇਕ ਥਾਣੇਦਾਰ ਬਲਵਿੰਦਰ ਕੁਮਾਰ , ਹੌਲਦਾਰ ਰਣਜੀਤ ਸਿੰਘ ਸਮੇਤ ਪੁਲਿਸ ਪਾਰਟੀ ਨੇ ਆਪਣੇ ਸੋਰਸਾ ਰਾਹੀਂ ਅਤੇ ਸੀ ਸੀ ਟੀਵੀ ਦੀ ਮਦੱਦ ਨਾਲ ਮੁਲਜ਼ਮਾਂ ਦੀ ਸ਼ਨਾਖ਼ਤ ਕੀਤੀ ਜਿਸ ਬਾਰੇ ਪੜਤਾਲ ਦੌਰਾਨ ਪਤਾ ਲੱਗਾ ਕਿ ਖੋਹ ਕਰਨ ਵਾਲੇ ਵਿਅਕਤੀ ਸਾਹਿਦ ਆਲਮ ਪੁੱਤਰ ਕਾਸਿਬ ਵਾਸੀ ਹਠਖੋਲਾ,ਜਿਲ੍ਹਾ ਉੱਤਰ ਜਨਸਪੁਰ (ਵੈਸਟ ਬੰਗਾਲ) ਅਤੇ ਇਕਰਮ ਹੁਸੈਨ ਪੁੱਤਰ ਯਾਕੂਬ ਅਲੀ ਵਾਸੀ ਦੱਖਣ ਕਲਾ ਡੁਬਾ,ਜਿਲਾ ਨਗਾਉ (ਆਸਾਮ) ਹਨ, ਜਿਨਾਂ ਵਾਰੇ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਉਹ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਉਕਤ ਮੈਬਰ ਧਨੌਲਾ ਵਿਖੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹਨ, ਸੂਚਨਾ ਦੇ ਆਧਾਰ ਤੇ ਸਹਾਇਕ ਥਾਣੇਦਾਰ ਬਲਵਿੰਦਰ ਕੁਮਾਰ ਭੱਠਲ, ਅਤੇ ਹੌਲਦਾਰ ਰਣਜੀਤ ਸਿੰਘ ਨੇ ਇਕ ਮੋਟਰਸਾਈਕਲ ਸਵਾਰ ਦੋ ਵਿਆਕਤੀਆਂ ਨੂੰ ਰੋਕਿਆ ਤੇ ਪੁੱਛਗਿੱਛ ਕੀਤੀ, ਤਾਂ ਓਹਨਾ ਦੀ ਪਹਿਚਾਣ ਖੋਹ ਕਰਨ ਵਾਲੇ ਵਿਅਕਤੀਆਂ ਵਜੋਂ ਹੋਈ, ਜਿਨਾਂ ਨੂੰ ਮੌਕੇ ਤੇ ਗਿਰਫਤਾਰ ਕੀਤਾ ਅਤੇ ਕਬਜੇ ਵਿਚੋਂ ਖੋਹ ਕੀਤੀ ਨਗਦੀ ਵਿਚੋਂ ਚਾਲੀ ਹਜਾਰ ਰੁਪਏ ਬਰਾਮਦ ਕੀਤੇ ਗਏ, ਜਿਨਾਂ ਖਿਲਾਫ ਮੁਕਦਮਾ ਨੰਬਰ 97 ਅਧੀਨ ਧਾਰਾ 304 /3(5) ਦਰਜ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਪ੍ਰਾਪਤ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਦੱਸਣਯੋਗ ਹੈ ਕਿ ਗਿਰਫ਼ਤਾਰ ਕੀਤੇ ਵਿਅਕਤੀਆਂ ਖਿਲਾਫ ਪਹਿਲਾਂ ਵੀ ਠੱਗੀ ਦੇ ਮੁਕਦਮੇ ਦਰਜ ਹਨ। ਇਸ ਮੌਕੇ ਮੁੱਖ ਮੁਨਸ਼ੀ ਪਰਮਦੀਪ ਸਿੰਘ ਪੰਮਾ, ਕਾਂਸਟੇਬਲ ਅਨਮੋਲ ਸਿੰਘ, ਕਾਂਸਟੇਬਲ ਗੁਰਦੀਪ ਸਿੰਘ ਆਦਿ ਮੌਜੂਦ ਸਨ।
0 comments:
एक टिप्पणी भेजें