Contact for Advertising

Contact for Advertising

Latest News

शुक्रवार, 25 जुलाई 2025

ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਦੀ ਅਗਵਾਈ ਹੇਠ ਵੱਲੋਂ ਟਰਾਈਡੈਂਟ ਗਰੁੱਪ ਵਿਖੇ 20 ਹਜ਼ਾਰ ਪੌਦਿਆਂ ਦੇ ਟੀਚੇ ਤਹਿਤ ਜੰਗਲ ਲਾਉਣ ਦੀ ਕੀਤੀ ਸ਼ੁਰੂਆਤ

 ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਦੀ ਅਗਵਾਈ ਹੇਠ ਵੱਲੋਂ ਟਰਾਈਡੈਂਟ ਗਰੁੱਪ ਵਿਖੇ 20 ਹਜ਼ਾਰ ਪੌਦਿਆਂ ਦੇ ਟੀਚੇ ਤਹਿਤ ਜੰਗਲ ਲਾਉਣ ਦੀ ਕੀਤੀ ਸ਼ੁਰੂਆਤ


ਟਰਾਈਡੈਂਟ ਵਲੋਂ ਜੰਗਲ ਲਗਾਕੇ ਦਿੱਤਾ ਗਿਆ ਵਾਤਾਵਰਣ ਸੰਭਾਲ ਦਾ ਸੁਨੇਹਾ- ਡਿਪਟੀ ਕਮਿਸ਼ਨਰ

ਕੇਸ਼ਵ ਵਰਦਾਨ ਪੁੰਜ/ਡ ਰਾਕੇਸ਼ ਪੁੰਜ 

ਬਰਨਾਲਾ, 24 ਜੁਲਾਈ 

ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ  ਬਰਨਾਲਾ ਨੇ ਟਰਾਈਡੈਂਟ ਗਰੁੱਪ ਵਿਖੇ ਗਰੁੱਪ ਅਧਿਕਾਰੀਆਂ ਅਤੇ ਸਿਵਿਲ ਡਿਫੈਂਸ ਵਲੰਟੀਅਰਾਂ ਨਾਲ ਮਿਲਕੇ 20 ਹਜ਼ਾਰ ਬੂਟਿਆਂ ਦੇ ਮਿੱਠੇ ਟੀਚੇ ਤਹਿਤ ਮਿੰਨੀ ਜੰਗਲ ਲਾਉਣ ਦੀ ਸ਼ੁਰੂਆਤ ਕੀਤੀ ਜਿਸ ਵਿਚ   ਨੀਮ, ਜੰਡ, ਬਕਰੇਨ, ਸੁਹਾਨਜਣਾ, ਰੀਠਾ ਮਿਲਾਵੇਰ, ਪਿਲਖਣ, ਅਰਜੁਨ ਆਦਿ ਬੂਟੇ ਲਾਕੇ ਵਾਤਾਵਰਣ ਸੰਭਾਲ ਦਾ ਸੁਨੇਹਾ ਦਿੱਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਨੇ ਕਿਹਾ ਇਹ ਟਰਾਈਡੈਂਟ ਗਰੁਪ ਵੱਲੋਂ ਜਿੱਥੇ ਹਰ ਸਮੇਂ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲਿਆ ਜਾਂਦਾ ਹੈ ਉੱਥੇ ਵਾਤਾਵਰਨ ਨੂੰ ਬਚਾਉਣ ਦੇ ਲਈ ਬੂਟਿਆਂ ਦਾ ਜੰਗਲ ਲਾ ਕੇ ਵਾਤਾਵਰਨ ਬਚਾਉਣ ਦਾ ਇੱਕ ਚੰਗਾ ਸੁਨੇਹਾ ਦਿੱਤਾ ਹੈ ਜਿਸ ਤਹਿਤ ਵਾਤਾਵਰਨ ਸ਼ੁੱਧ ਹੋਵੇਗਾ ਓਹਨਾ ਕਿਹਾ ਇਹ ਟਰਾਈਡੈਂਟ ਗਰੁੱਪ ਵੱਲੋਂ ਕੀਤਾ ਜਾਣ ਵਾਲਾ ਇੱਕ ਵੰਡ ਮੁੱਲਾ ਕਾਰਜ ਹੈ ਕਿਉਂਕਿ ਬੂਟੇ ਲਾਉਣ ਤੋਂ ਬਾਅਦ ਉਹਨਾਂ ਦੀ ਸਾਂਭ ਸੰਭਾਲ ਕਰਨੀ ਜਰੂਰੀ ਹੈ

                                     ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਨੇ ਅੱਗੇ ਕਿਹਾ ਇਹ ਬੜਾ ਹੀ ਚੰਗਾ ਉਪਰਾਲਾ ਕੀਤਾ ਗਿਆ ਹੈ ਜਿਸ ਨਾਲ ਟਰਾਈਡੈਂਟ ਗਰੁੱਪ ਬਰਨਾਲਾ 'ਚ ਦਰਖਤਾਂ ਦੀ ਗਿਣਤੀ ਵਧਾਉਣ 'ਚ ਵਿਸ਼ੇਸ਼ ਯੋਗਦਾਨ ਪਾ ਰਿਹਾ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਮੁਹਿੰਮਾਂ ਕੇਵਲ ਬੂਟੇ ਲਗਾਉਣ ਤੱਕ ਹੀ ਸੀਮਿਤ ਹੁੰਦੀਆਂ ਹਨ ਪ੍ਰੰਤੂ ਇਨ੍ਹਾਂ ਬੂਟਿਆਂ ਦੀ ਦੇਖਭਾਲ ਅਤੇ ਪਾਣੀ ਦੇਣ ਦਾ ਕੰਮ ਨਿਰੰਤਰ ਜਾਰੀ ਰੱਖਣ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੇ ਮਿਸ਼ਨ ਹਰਿਆਵਲ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯੋਗ ਥਾਵਾਂ 'ਤੇ ਪੌਦੇ ਲਗਾਏ ਜਾ ਰਹੇ ਹਨ ਜਿਸ ਵਿੱਚ ਹਰ ਜ਼ਿਲ੍ਹਾ ਵਾਸੀ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਇਸ ਮੌਕੇ ਟਰਾਈਡੈਂਟ ਅਧਿਕਾਰੀ ਰੁਪਿੰਦਰ ਗੁਪਤਾ,ਪਵਨ ਸਿੰਗਲਾ,ਦੀਪਕ ਗਰਗ,ਰੁਪਿੰਦਰ ਸਿੰਘ ਸ਼ੀਤਲ,ਐੱਮ ਸੀ ਜਗਰਾਜ ਸਿੰਘ ਪੰਡੋਰੀ, ਐਮ ਸੀ ਮਲਕੀਤ ਸਿੰਘ ,ਚੇਅਰਮੈਨ ਰਾਮ ਤੀਰਥ ਮੰਨਾ,ਚਰਨਜੀਤ ਸਿੰਘ ਪਟਵਾਰੀ,ਮਹਿੰਦਰ ਕਪਿਲ, ਅਖਿਲੇਸ਼ ਕੁਮਾਰ ਰੁਪਿੰਦਰ ਕੌਰ , ਮਹਿਕਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਟਰਾਈਡੈਂਟ ਅਧਿਕਾਰੀ ਅਤੇ ਵਰਕਰ ਹਾਜ਼ਰ ਸਨ

ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਦੀ ਅਗਵਾਈ ਹੇਠ ਵੱਲੋਂ ਟਰਾਈਡੈਂਟ ਗਰੁੱਪ ਵਿਖੇ 20 ਹਜ਼ਾਰ ਪੌਦਿਆਂ ਦੇ ਟੀਚੇ ਤਹਿਤ ਜੰਗਲ ਲਾਉਣ ਦੀ ਕੀਤੀ ਸ਼ੁਰੂਆਤ
  • Title : ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਦੀ ਅਗਵਾਈ ਹੇਠ ਵੱਲੋਂ ਟਰਾਈਡੈਂਟ ਗਰੁੱਪ ਵਿਖੇ 20 ਹਜ਼ਾਰ ਪੌਦਿਆਂ ਦੇ ਟੀਚੇ ਤਹਿਤ ਜੰਗਲ ਲਾਉਣ ਦੀ ਕੀਤੀ ਸ਼ੁਰੂਆਤ
  • Posted by :
  • Date : जुलाई 25, 2025
  • Labels :
  • Blogger Comments
  • Facebook Comments

0 comments:

एक टिप्पणी भेजें

Top