ਪਿੰਡ ਹਰੀਗੜ੍ਹ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਮਹਿਲਾ ਇਕਾਈ ਦੀ ਚੋਣ ਅਤੇ ਕੱਟੂ ਪਿੰਡ ਹੋਈ ਮੀਟਿੰਗ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 24 ਜੁਲਾਈ :-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮਹਿਲਾ ਆਗੂਆਂ ਜ਼ਿਲਾ ਕਨਵੀਨਰ ਕਮਲਜੀਤ ਕੌਰ, ਬਲਾਕ ਆਗੂ ਅਮਰਜੀਤ ਕੌਰ ਬਡਬਰ, ਲਖਬੀਰ ਕੌਰ ਧਨੌਲਾ ਵੱਲੋਂ ਪਿੰਡ ਹਰੀਗੜ੍ਹ ਇਕਾਈ ਦੀ ਚੋਣ ਕੀਤੀ ਗਈ । ਜਿਸ ਵਿੱਚ ਪ੍ਰਧਾਨ ਪਰਮਜੀਤ ਕੌਰ, ਸੀਨੀਅਰ ਮੀਤ ਪ੍ਰਧਾਨ ਰਾਜ ਕੌਰ, ਜਰਨਲ ਸਕੱਤਰ ਰਣਵੀਰ ਕੌਰ ਸਹਾਇਕ ਸਕੱਤਰ ਕਰਮਜੀਤ ਕੌਰ ਖਜਾਨਚੀ ਰਾਜਪ੍ਰੀਤ ਕੌਰ ਤੋਂ ਇਲਾਵਾ ਚਰਨਜੀਤ ਕੌਰ ਗਿੱਲਪਤੀ, ਚਰਨਜੀਤ ਕੌਰ ਰਮਦਾਸੀਆ ਸਿੱਖ,ਕਰਮਜੀਤ ਸਿੰਘ ਧਾਲੀਵਾਲ, ਅਮਰਜੀਤ ਕੌਰ ,ਅਮਰਜੀਤ ਬੇਗਮ ਆਦਿ ਨੂੰ ਮੈਂਬਰ ਚੁਣਿਆ ਗਿਆ। ਇਸ ਉਪਰੰਤ ਪਿੰਡ ਕੱਟੂ ਵਿਖੇ ਮਹਿਲਾਵਾਂ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ 25 ਜੁਲਾਈ ਨੂੰ ਸੰਗਰੂਰ ਵਿਖੇ ਹੋ ਰਹੀ ਜਬਰ ਵਿਰੋਧੀ ਹੱਲਾ ਰੈਲੀ ਵਿੱਚ ਵੱਧ ਤੋਂ ਵੱਧ ਮਹਿਲਾਵਾਂ ,ਨੌਜਵਾਨਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ। ਇਸ ਮੌਕੇ ਤੇ ਕਿਸਾਨ ਆਗੂ ਬਲਵਿੰਦਰ ਸਿੰਘ ਛੰਨ੍ਹਾਂ ਅਤੇ ਹੋਰ ਮਹਿਲਾਵਾਂ ਤੇ ਕਿਸਾਨ , ਮਜ਼ਦੂਰ ਮੌਜੂਦ ਸਨ।
0 comments:
एक टिप्पणी भेजें