*ਐੱਸ.ਐੱਸ.ਡੀ ਕਾਲਜ ਬਰਨਾਲਾ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਗਿਆ ‘ਤੀਜ ਦਾ ਤਿਉਹਾਰ’*
ਬਰਨਾਲਾ, 25 ਜੁਲਾਈ ( keshav vardaan Punj ) :
ਐੱਸ.ਐੱਸ.ਡੀ. ਕਾਲਜ ਬਰਨਾਲਾ ਵਿੱਚ ਅੱਜ ਤੀਜ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਤਿਉਹਾਰ ਮੌਕੇ ਪ੍ਰਸਿੱਧ ਫਿਲਮੀ ਕਲਾਕਾਰ ਮੈਡਮ ਰੁਪਿੰਦਰ ਰੂਪੀ ਅਤੇ ਉਹਨਾਂ ਦੇ ਹਮਸਫਰ ਭੁਪਿੰਦਰ ਬਰਨਾਲਾ ਅਤੇ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਦੀ ਪ੍ਰਿੰਸੀਪਲ ਸ਼ਾਲਨੀ ਕੌਸ਼ਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਦੇ ਐੱਸ.ਐੱਸ.ਡੀ ਕਾਲਜ ਦੇ ਪ੍ਰਿੰਸੀਪਲ ਡਾ: ਰਾਕੇਸ਼ ਜਿੰਦਲ ਨੇ ਸਾਰੇ ਮਹਿਮਾਨਾਂ ਦਾ ਰਸਮੀ ਤੌਰ ’ਤੇ ਸਵਾਗਤ ਕੀਤਾ। ਉਹਨਾਂ ਨੇ ਤੀਜ ਦੀ ਮਹੱਤਤਾ ਦੱਸਦੇ ਹੋਏ ਵਿਦਿਆਰਥਣਾਂ ਨੂੰ ਅਜਿਹੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਵਧ ਚੜ੍ਹ ਕੇ ਭਾਗ ਲੈਣ ਦੀ ਅਪੀਲ ਕੀਤੀ। ਮੈਡਮ ਸ਼ਾਲਨੀ ਕੌਸ਼ਲ ਵਿਦਿਆਰਥਣਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਇਨ੍ਹਾਂ ਤਿਉਹਾਰਾਂ ਰਾਹੀਂ ਅਸੀਂ ਆਪਣੇ ਸਭਿਆਚਾਰ ਨਾਲ਼ ਜੁੜੇ ਰਹਿ ਸਕਦੇ ਹਾਂ। ਇਸ ਸਮਾਗਮ ਵਿੱਚ ਪੇਸ਼ਕਾਰੀਆਂ ਦੌਰਾਨ ਵਿਦਿਆਰਥੀਆਂ ਵੱਲੋਂ ਸੋਲੋ ਡਾਂਸ, ਗਰੁੱਪ ਡਾਂਸ ਅਤੇ ਗਿੱਧਾ ਆਦਿ ਰਾਹੀਂ ਆਪਣੇ ਕਲਾਤਮਕ ਪ੍ਰਦਰਸ਼ਨ ਪੇਸ਼ ਕੀਤੇ ਗਏ। ਮੈਡਮ ਅਮਨਾਜ, ਮੈਡਮ ਨਿਸ਼ਾ ਅਤੇ ਮੈਡਮ ਕਮਲਪ੍ਰੀਤ ਕੌਰ ਨੇ ਜੱਜ ਵਜੋਂ ਕੰਮ ਕਰਦਿਆਂ ਵਿਦਿਆਰਥਣਾਂ ਦੇ ਪ੍ਰਦਰਸ਼ਨ ਦਾ ਨਿਰਪੱਖ ਵਿਸ਼ਲੇਸ਼ਣ ਕਰਕੇ ਉਤਕ੍ਰਿਸ਼ਟ ਪ੍ਰਦਰਸ਼ਨ ਕਰਨ ਵਾਲੀਆਂ ਦਾ ਨਤੀਜਾ ਐਲਾਨਿਆ। ਪੰਜਾਬੀ ਫਿਲਮਾਂ ਦੀ ਪ੍ਰਸਿੱਧ ਕਲਾਕਾਰ ਮੈਡਮ ਰੁਪਿੰਦਰ ਰੂਪੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੀ ਕਲਾਤਮਕ ਯੋਗਤਾ ਦੀ ਖੂਬ ਪ੍ਰਸੰਸਾ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਸੱਭਿਆਚਾਰ ਨਾਲ ਜੁੜ ਕੇ ਰਹਿਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਦੇ ਸਤਿਕਾਰ ਅਤੇ ਸੱਭਿਆਚਾਰਕ ਗਿਆਨ ਨੂੰ ਜੀਵਨ ਵਿੱਚ ਅਮਲ ਵਿੱਚ ਲਿਆਉਣ ਦੀ ਅਪੀਲ ਵੀ ਕੀਤੀ। ਇਸ ਦੌਰਾਨ ਵਿਦਿਆਰਥਨਾਂ ਵਿੱਚੋਂ ਮਿਸ ਤੀਜ - ਜਸ਼ਨਪ੍ਰੀਤ ਕੌਰ, ਮਿਸ ਪੰਜਾਬਣ ਕਮਲਪ੍ਰੀਤ ਕੌਰ ਅਤੇ ਐਸ.ਐਸ.ਡੀ ਮੁਟਿਆਰ ਖੁਸ਼ਦੀਪ ਕੌਰ ਨੂੰ ਚੁਣਿਆ ਗਿਆ। ਜਿੱਤਣ ਵਾਲੀਆਂ ਦੇ ਨਾਲ ਨਾਲ ਹੋਰ ਹਿੱਸਾ ਲੈਣ ਵਾਲੀਆਂ ਵਿਦਿਆਰਥਣਾਂ ਦੀ ਵੀ ਹੌਸਲਾ ਅਫਜ਼ਾਈ ਕੀਤੀ ਗਈ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ। ਇਸ ਸੁੰਦਰ ਤਿਉਹਾਰ ਮੌਕੇ ਮੈਡਮ ਰੁਪਿੰਦਰ ਰੂਪੀ, ਸਰਦਾਰ ਭੁਪਿੰਦਰ ਸਿੰਘ, ਮੈਡਮ ਸ਼ਾਲਨੀ ਕੌਸ਼ਲ ਅਤੇ ਸਾਰੇ ਜੱਜ ਸਾਹਿਬਾਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰੋਗਰਾਮ ਦੌਰਾਨ ਸਟੇਜ ਦੀ ਕਾਰਵਾਈ ਮੈਡਮ ਹਰਪ੍ਰੀਤ ਕੌਰ ਅਤੇ ਮੈਡਮ ਹਰਦੀਪ ਕੌਰ ਨੇ ਸੰਪੰਨ ਕੀਤੀ। ਸਮੂਹ ਕਾਲਜ ਸਟਾਫ ਨੇ ਵੀ ਇਸ ਪ੍ਰੋਗਰਾਮ ਵਿੱਚ ਭਰਪੂਰ ਸਮੂਹਲੀਅਤ ਕੀਤੀ। ਆਰਜ਼ੂ ਅਤੇ ਮਨਪ੍ਰੀਤ ਕੌਰ ਨੇ ਗੀਤ ਗਾ ਕੇ ਪ੍ਰੋਗਰਾਮ ਦੀ ਸ਼ੋਭਾ ਵਧਾਈ। ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈ ਕੇ ਤਿਉਹਾਰ ਦੀ ਰੌਣਕ ਵਧਾਈ।
0 comments:
एक टिप्पणी भेजें